ਡਾ.ਸੁਖਵਿੰਦਰ ਕੌਰ ਮੱਲੀ ਦੀ ਕਾਵਿ ਪੁਸਤਕ “ਲੰਮੇ ਰਾਹਾਂ ਦੀ ਹੂਕ” ਲੋਕ ਅਰਪਨ

4878817
Total views : 5841602

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਮੀਤ ਲੱਕੀ

ਵਿਰਸਾ ਵਿਹਾਰ ਅੰਮ੍ਰਿਤਸਰ ਦੇ ਨਾਵਲਕਾਰ ਸ. ਨਾਨਕ ਸਿੰਘ ਹਾਲ ਵਿਖੇ ਨਾਰੀ ਚੇਤਨਾ ਮੰਚ ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ ਦੀਆਂ ਸਾਹਿਤਕ ਸਭਾਵਾਂ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ਵਿੱਚ ਕਨੇਡਾ ਵੱਸਦੀ ਲੇਖਕਾ ਡਾ. ਸੁਖਵਿੰਦਰ ਕੌਰ ਮੱਲ੍ਹੀ ਦੀ ਕਾਵਿ ਪੁਸਤਕ “ਲੰਮੇ ਰਾਹਾਂ ਦੀ ਹੂਕ” ਨੂੰ ਲੋਕ ਅਰਪਣ ਕੀਤਾ ਗਿਆ। ਡਾ. ਇਕਬਾਲ ਕੌਰ ਸੌਂਦ, ਡਾ. ਗੁਰਨਾਮ ਕੌਰ ਬੇਦੀ, ਡਾ. ਮਨਜਿੰਦਰ ਸਿੰਘ, ਡਾ. ਹਰਜੋਤ ਕੌਰ ਗਿੱਲ ਤੇ ਸ. ਬਖਤਾਵਰ ਸਿੰਘ ਦੇ ਅਧਾਰਿਤ ਪ੍ਰਧਾਨਗੀ ਮੰਡਲ ਵਿਚ ਹੋਏ ਇਸ ਖੂਬਸੂਰਤ ਤੇ ਪ੍ਰਭਾਵਸ਼ਾਲੀ ਸਮਾਗਮ ਦੇ ਆਰੰਭ ਵਿਚ ਵਿਰਸਾ ਵਿਹਾਰ ਦੇ ਸਕੱਤਰ ਤੇ ਪੰਜਾਬੀ ਲੇਖਕ ਭੂਪਿੰਦਰ ਸਿੰਘ ਸੰਧੂ ਨੇ ਸਭਨਾਂ ਨੂੰ ਜੀ ਆਇਆਂ ਨੂੰ ਕਹਿਦਿਆਂ ਵਿਰਸਾ ਵਿਹਾਰ ਦੇ ਵਿਹੜੇ ਹੁੰਦੇ ਸਾਹਿਤਕ ਸਭਿਆਚਾਰਕ ਸਮਾਗਮਾਂ ਦੀ ਜਾਣਕਾਰੀ ਤੇ ਲੇਖਕਾਂ ਨੂੰ ਨਵ ਪੁਸਤਕ ਦੀ ਵਧਾਈ ਦਿੱਤੀ।

ਪੁਸਤਕ ਤੇ ਚਰਚਾ ਦਾ ਆਰੰਭ ਡਾ. ਮਨਜਿੰਦਰ ਸਿੰਘ ਹੋਰਾਂ ਕਰਦਿਆਂ ਕਿਹਾ ਕਿ ਇਹ ਪੁਸਤਕ ਆਪਣੇ ਸੁਪਨਿਆਂ ਨੂੰ ਜਿਊਂਦੇ ਰੱਖਣ ਦੀ ਪਹਿਲ ਹੈ, ਸਵੈਂ ਦੀ ਪੜਚੋਲ ਹੈ, ਕਿਉਂਕਿ ਕਵਿਤਾ ਮਨੁੱਖੀ ਜੀਵਨ ਤੋਂ ਵੀ ਸੱਚੀਂ ਤੇ ਉੱਚੀ ਹੁੰਦੀ ਹੈ ਤੇ ਇਸ ਪੁਸਤਕ ਵਿਚ ਸ਼ਾਮਿਲ ਕਵਿਤਾਵਾਂ ਸੱਚ ਦਾ ਸਾਹਮਣਾ ਕਰਦੀਆਂ ਹਨ। ਡਾ.ਇਕਬਾਲ ਕੌਰ ਸੌਂਦ ਨੇ ਮੋਹ ਭਿੱਜੇ ਅਸ਼ੀਰਵਾਦ ਵਰਗੇ ਸ਼ਬਦਾਂ ਵਿਚ ਕਿਹਾ ਕਿ ਜਿਹੜਾ ਸਾਹਿਤ ਮਨੁੱਖ ਨੂੰ ਕੁਝ ਦਿੰਦਾ ਹੈ, ਉਸ ਦੀ ਭੂਮਿਕਾ ਹਮੇਸ਼ਾ ਸਾਰਥਕ ਹੁੰਦੀ ਹੈ ਤੇ ਸ਼ਬਦ ਸਦੀਵੀ ਹੋ ਜਾਂਦੇ ਹਨ। ਡਾ. ਗੁਰਨਾਮ ਕੌਰ ਬੇਦੀ ਨੇ ਕਿਹਾ ਕਿ ਨਾਰੀ ਕਵਿਤਾ ਦੇ ਹੁਣ ਤੱਕ ਦੇ ਸਿਰਜੇ

ਮੁਹਾਵਰੇ, ਹੇਰਵੇ ਤੇ ਰੁਦਨ ਤੋਂ ਪਾਰ ਦੀ ਇਹ ਕਵਿਤਾ ਹੈ। ਉਨ੍ਹਾਂ ਕਿਹਾ ਕਿ ਸੰਸਾਰ ਵਿਚ ਸਭ ਚੰਗ਼ਾ-ਚੰਗਾ ਵਾਪਰੇ ਸ਼ਾਇਰਾ ਨੇ ਅਜਿਹਾ ਰੰਗ ਇਸ ਪੁਸਤਕ ਦੀ ਕਵਿਤਾ ਵਿਚ ਭਰਨ ਦਾ ਯਤਨ ਕੀਤਾ ਹੈ। ਡਾ. ਹਰਜੋਤ ਕੌਰ ਗਿੱਲ ਨੇ ਕਿਹਾ ਕਿ ਸੁਖਵਿੰਦਰ ਮੱਲ੍ਹੀ ਨੇ ਆਪਣੇ ਅਹਿਸਾਸਾਂ ਦਾ ਭਾਵਪੂਰਤ ਪ੍ਰਗਟਾਵਾ ਕੀਤਾ ਹੈ ਤੇ ਉਹ ਮੁਬਾਰਕਬਾਦ ਦੇ ਹੱਕਦਾਰ ਹਨ। ਸ. ਬਖਤਾਵਰ ਸਿੰਘ ਨੇ ਕਿਹਾ ਕਿ ਇਹਨਾਂ ਕਵਿਤਾਵਾਂ ਵਿਚ ਯਥਾਰਥ ਸੁਪਨਿਆਂ ਰਾਹੀਂ ਰੂਪਮਾਨ ਹੁੰਦਾ ਨਜ਼ਰੀਂ ਆਉਂਦਾ ਹੈ, ਇਨ੍ਹਾਂ ਕਵਿਤਾਵਾਂ ਵਿਚ ਲੁਕਾਵੇ ਤੇ ਪ੍ਰਗਟਾਵੇ ਦੀ ਤਕਨੀਕ ਰਾਹੀਂ ਲੇਖਕਾ ਸੁਪਨਿਆਂ ਨੂੰ ਸਿਰਜਣ ਦਾ ਸੁਪਨਾ ਲੈਂਦੀ ਹੈ। ਲੇਖਕਾਂ ਸੁਖਵਿੰਦਰ ਕੌਰ ਮੱਲ੍ਹੀ ਨੇ ਇਸ ਪੁਸਤਕ ਦੀ ਸਿਰਜਣਾ ਵਿਚ ਪਰਿਵਾਰ ਤੇ ਦੋਸਤਾਂ ਦੇ ਸਹਿਯੋਗ ਦਾ ਜ਼ਿਕਰ ਕਰਦਿਆਂ ਕਿਹਾ ਲੰਮੇ ਅਰਸੇ ਤੋਂ ਇਹ ਸੁਪਨ ਸੁਨੇਹਾ ਪੂਰਾ ਹੋਇਆ ਹੈ, ਉਨ੍ਹਾਂ ਕੁਝ ਚੋਣਵੀਆਂ ਕਵਿਤਾਵਾਂ ਦਾ ਪਾਠ ਕਰਕੇ ਸਰੋਤਿਆਂ ਦਾ ਧਿਆਨ ਖਿੱਚਿਆ।

ਮੰਚ ਸੰਚਾਲਕ ਦੀ ਭੂਮਿਕਾ ਡਾ. ਇੰਦਰਾ ਵਿਰਕ ਨੇ ਬਾਖੂਬੀ ਨਿਭਾਈ। ਇਸ ਮੌਕੇ ਡਾ ਆਤਮ ਰੰਧਾਵਾ, ਡਾ. ਸੁਖਬੀਰ ਸਿੰਘ, ਡਾ ਸੁਖਵਿੰਦਰ ਕੌਰ, ਰਮੇਸ਼ ਯਾਦਵ, ਐੱਸ ਪਰਸ਼ੋਤਮ, ਰੀਵਾ ਦਰਿਆ, ਧਰਵਿੰਦਰ ਸਿੰਘ ਔਲਖ, ਰਸਾਲ ਸਿੰਘ ਮੱਲੀ, ਜਿਗਰ, ਡਾ.ਗੁਰਬੀਰ ਸਿੰਘ ਬਰਾੜ, ਪਰਮਿੰਦਰ ਹੁੰਦਲ, ਰਾਜਵੰਤ ਬਾਜਵਾ, ਕਮਲ ਗਿੱਲ, ਜਸਪਾਲ ਭਾਟੀਆ, ਪ੍ਰੋ.ਬਲਜਿੰਦਰ ਕੌਰ, ਪੂਨਮ, ਡਾ.ਕਸ਼ਮੀਰ ਸਿੰਘ, ਵਜੀਰ ਸਿੰਘ ਰੰਧਾਵਾ ਆਦਿ ਇਸ ਮੌਕੇ ‘ਤੇ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸੇਅਰ ਕਰੋ-

Share this News