Total views : 5521192
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਸਿੰਘ ਲੱਡੂ
ਜ਼ਿਲ੍ਹਾ ਤਰਨਤਾਰਨ ਦੇ ਵਲਟੋਹਾ ਵਿਚ ਮਹਿਲਾ ਨੂੰ ਨਗਨ ਹਾਲਤ ਵਿਚ ਘੁਮਾਉਣ ਵਾਲੇ 3 ਦੋਸ਼ੀਆਂ ਕੁਲਵਿੰਦਰ ਕੌਰ ਪਤਨੀ ਬਲਦੇਵ ਸਿੰਘ, ਗੁਰਬਚਨ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਸੰਨੀ ਪੁੱਤਰ ਪ੍ਰਤਾਪ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਸਬੰਧੀ ਜਾਣਕਾਰੀ ਦੇਦਿਆਂ ਐਸ.ਐਸ.ਪੀ ਤਰਨ ਤਾਰਨ ਸ਼੍ਰੀ ਅਸ਼ਵਨੀ ਕਪੂਰ ਨੇ ਦੱਸਿਆ ਕਿਥਾਣਾ ਵਲਟੋਹਾ ਪੁਲਿਸ ਵਲੋਂ ਉਕਤ ਮਾਮਲੇ ਵਿਚ 5 ਲੋਕਾਂ ਵਿਰੁਧ 354, 354-B, 354-D, 323 ਅਤੇ 149 ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਪੁਲਿਸ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਮੁਸ਼ਤੈਦੀ ਵਰਤਦਿਆ ਲਗਾਤਾਰ ਛਾਪੇਮਾਰੀ ਰੱਖੀ ਤੇ ਗ੍ਰਿਫਤਾਰ ਕੀਤੇ ਦੋਸ਼ੀਆਂ ਵਿੱਚੋ ਇਕ ਨੂੰ ਵੇਰਕਾ ਤੇ ਦੋ ਨੂੰ ਅੰਮ੍ਰਿਤਸਰ ਦੇ ਬੱਸ ਅੱਡੇ ਤੋ ਗ੍ਰਿਫਤਾਰ ਕਰਕੇ ਉਨਾਂ ਪਾਸੋ ਉਹ ਮੋਬਾਇਲ ਵੀ ਬ੍ਰਾਮਦ ਕਰ ਲਿਆ ਗਿਆ ਹੈ ਜਿਸ ਵਿੱਚ ਔਰਤ ਦੀ ਵੀਡੀਓ ਬਣਾਈ ਗਈ ਸੀ।ਇਸ ਸਮੇ ਡੀ.ਐਸ.ਪੀ ਭਿੱਖੀ ਵਿੰਡ ਪ੍ਰੀਤਇੰਦਰ ਸਿੰਘ ਤੇ ਥਾਣਾ ਵਲਟੋਹਾ ਦੀ ਐਸ.ਐਚ.ਓ ਮੈਡਮ ਸੁਨੀਤਾ ਬਾਵਾ ,ਐਸ.ਐਚ.ਓ ਖਾਲੜਾ ਇੰਸ: ਵਿਨੋਦ ਕੁਮਾਰ ਤੋ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।
ਮਹਿਲਾ ਰਾਜ ਕਮਿਸ਼ਨ ਨੇ ਜਿਲਾ ਪ੍ਰਸ਼ਾਸਨ ਤੋ ਅੱਜ 2ਵਜੇ ਤੱਕ ਮੰਗੀ ਸੀ ਰਿਪੋਰਟ
ਜਿਕਰਯੋਗ ਹੈ ਕਿ ਇਸ ਘਟਨਾ ਵਿਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਵੀ ਕਾਰਵਾਈ ਕੀਤੀ ਹੈ। ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ। ਇਸ ਮਾਮਲੇ ‘ਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮਹਿਲਾ ਕਮਿਸ਼ਨ ਨੇ ਹੁਣ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਇਸ ਮਾਮਲੇ ‘ਚ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਲਈ ਕਿਹਾ ਹੈ।
ਦੂਜੇ ਪਾਸੇ ਪੀੜਤ ਔਰਤ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਬਾਵਜੂਦ ਪੁਲਿਸ ਨੂੰ ਕੇਸ ਦਰਜ ਕਰਨ ਵਿਚ 4 ਦਿਨ ਲੱਗ ਗਏ। ਵਲਟੋਹਾ ਪੁਲਿਸ ਨੂੰ ਦਿਤੇ ਬਿਆਨ ‘ਚ ਪੀੜਤ ਮਹਿਲਾ ਨੇ ਦਸਿਆ ਕਿ ਉਸ ਦੇ ਬੇਟੇ ਨੇ ਇਕ ਮਹੀਨਾ ਪਹਿਲਾਂ ਗੁਆਂਢ ‘ਚ ਰਹਿਣ ਵਾਲੀ ਇਕ ਲੜਕੀ ਨਾਲ ਕੋਰਟ ਮੈਰਿਜ ਕੀਤਾ ਸੀ। ਉਸ ਨੇ 24 ਫਰਵਰੀ ਨੂੰ ਘਰ ਛੱਡ ਦਿਤਾ ਅਤੇ 9 ਮਾਰਚ ਨੂੰ ਵਿਆਹ ਕਰਵਾ ਲਿਆ। ਇਸੇ ਰੰਜਿਸ਼ ‘ਚ 31 ਮਾਰਚ ਦੀ ਸ਼ਾਮ ਨੂੰ ਲੜਕੀ ਦੇ ਭਰਾ ਅਤੇ ਮਾਂ ਸਮੇਤ ਕੁੱਝ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਦੇ ਬਾਹਰ ਆਏ ਅਤੇ ਉਸ ਨਾਲ ਬਦਸਲੂਕੀ ਕੀਤੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-