





Total views : 5648276








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬੰਡਾਲਾ / ਅਮਰਪਾਲ ਸਿੰਘ ਬੱਬੂ
ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਪ੍ਰਸ਼ੀਦ ਮੈਂਬਰ ਬੀਬੀ ਬਲਜੀਤ ਕੌਰ ਦੇ ਪਤੀ ਰਣਧੀਰ ਸਿੰਘ ਧੀਰਾ ਸਫੈਦਪੋਸ਼ ਦਾ ਦੇਹਾਂਤ ਹੋ ਗਿਆ ਹੈ । ਉਹ ਥੋੜਾ ਚਿਰ ਬਿਮਾਰ ਰਹਿਣ ਉਪੰਰਤ ਪਰਿਵਾਰ ਨੂੰ ਵਿਛੋੜਾ ਦੇ ਗਏ । ਉਨਾ ਦੇ ਤੁਰ ਜਾਣ ਤੇ ਵੱਖ ਵੱਖ ਰਾਜਨੀਤਕ , ਸਮਾਜਿਕ ਤੇ ਸਮਾਜਿਕ ਜਥੇਬੰਦੀਆ ਨੇ ਗਹਿਰੇ ਦੁੱਖ ਦਾ ਇਜਹਾਰ ਕੀਤਾ ਹੈ ।
ਜਿਨਾ ‘ ਚ ਹਲਕਾ ਜੰਡਿਆਲਾ ਦੇ ਸਾਬਕਾ ਕਾਗਰਸੀ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ , ਸ੍ਰੋਮਣੀ ਅਕਾਲੀ ਦਲ ਦੇ ਹਲਕਾ ਜੰਡਿਆਲਾ ਦੇ ਦੇ ਇੰਚਾਰਜ ਸਤਿੰਦਰਜੀਤ ਸਿੰਘ ਛੱਜਲਵੱਡੀ , ਸ੍ਰੋਮਣੀ ਕਮੇਟੀ ਮੈਬਰ ਅਮਰਜੀਤ ਸਿੰਘ ਬੰਡਾਲਾ , ਕਾਗਰਸ ਕਮੇਟੀ ਜਿਲਾ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਕਲਦੀਪ ਸਿੰਘ ਬਾਠ , ਕਾਗਰਸ ਦੇ ਮੀਤ ਚੈਅਰਮੈਨ ਕਲਦੀਪ ਸਿੰਘ ਭੋਲਾ , ਟੇਲਰਮਾਸਟਕ ਕਲਵਿੰਦਰ ਸਿੰਘ ਕਿੰਦਾ , ਗੁਰਬਖਸ ਸਿੰਘ , ਜਥੇਦਾਰ ਸੂਰਤ ਸਿੰਘ ਨੰਦਵਾਲਾ , ਸਰਪੰਚ ਜਰਨੈਲ ਸਿੰਘ , ਸਰਪੰਚ ਗੁਰਦਿਆਲ ਸਿੰਘ ਪਹਿਲਵਾਨ , ਸਰਪੰਚ ਦਿਲਬਾਗ ਸਿੰਘ ਸਫੀਪੁਰ , ਸਰਪੰਚ ਰਾਜਵਿੰਦਰ ਸਿੰਘ ਰਾਜੂ , ਸਰਪੰਚ ਅੰਗਰੇਜ ਸਿੰਘ , ਸਰਪੰਚ ਸਤਿੰਦਰਜੀਤ ਸਿੰਘ ਟਿੱਟੂ, ਸਾਬਕਾ ਸਰਪੰਚ ਬਲਜਿੰਦਰ ਸਿੰਘ ਬੱਲੀ ਜਾਗੀਰਦਾਰ , ਏ ਐਸ ਆਈ ਪਰਮਿੰਦਰ ਸਿੰਘ ਪੱਕਰ , ਨੰਬਰਦਾਰ ਵੱਸਣ ਸਿੰਘ , ਅਵਤਾਰ ਸਿੰਘ ਟੱਕਰ , ਅਤੇ ਹੋਰਨਾ ਸਖਸੀਅਤਾ ਆਦਿ ਨੇ ਪਰਿਵਾਰ ਨਾਲ ਸਫੈਦਪੋਸ ਦੇ ਅਚਨਚੇਤ ਤੁਰ ਜਾਣ ਤੇ ਗਹਿਰੇ ਦੁੱਖ ਦਾ ਇਜਹਾਰ ਕੀਤਾ ਹੈ । ਉਨ੍ਹਾਂ ਦਾ ਅੰਤਿਮ ਸੰਸਕਾਰ ਕਸਬਾ ਬੰਡਾਲਾ ਵਿਖੇ ਕਰ ਦਿੱਤਾ ਗਿਆ। ਜਾਣਕਾਰੀ ਦਿੰਦਿਆ ਰਣਧੀਰ ਧੀਰਾ ਸਫੈਦਪੋਸ਼ ਦੇ ਜੀਜਾ ਹਾਕੀ ਕੋਚ ਬਲਕਾਰ ਸਿੰਘ ਨੇ ਦੱਸਿਆ ਕਿ ਉਨਾ ਨਮਿਤ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਤੇ ਅੰਤਿਮ ਅਰਦਾਸ 21 ਅਕਤੂਬਰ ਦਿਨ ਛਨੀਵਾਰ ਨੂੰ ਉਨਾ ਦੇ ਗ੍ਰਹਿ ਪੱਤੀ ਹਿੰਦੂ ਕਿ ਬੰਡਾਲਾ ਵਿੱਖੇ ਬਾਅਦ ਦੁਪਹਿਰ 1- 00 ਵੱਜੇ ਹੋਵੇਗੀ ।