ਨਗਰ ਨਿਗਮ ਦੇ ਕਮਿਸ਼ਨਰ ਨੇ ਭ੍ਰਿਸ਼ਟਾਚਾਰ ਖਿਲਾਫ ਲਿਆ ਵੱਡਾ ਐਕਸ਼ਨ !2 ਅਧਿਕਾਰੀ ਕੀਤੇ ਮੁਅੱਤਲ

4948661
Total views : 5949269

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਲੁਧਿਆਣਾ/ਬੀ.ਐਨ.ਈ ਬਿਊਰੋ

ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਭ੍ਰਿਸ਼ਟਾਚਾਰ ਖਿਲਾਫ ਵੱਡਾ ਐਕਸ਼ਨ ਲਿਆ ਹੈ। ਨਗਰ ਨਿਗਮ ਲੁਧਿਆਣਾ ਜ਼ੋਨ ਬੀ ਦੇ ਇਕ ਕਲਰਕ ਹੇਮੰਤ ਸ਼ਰਮਾ ਤੇ ਸੁਪਰੀਡੈਂਟ ਹਰਮਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਨ੍ਹਾਂ ਕਲਰਕ ਤੇ ਸੁਪਰੀਡੈਂਟ ਖਿਲਾਫ ਪੈਸੇ ਮੰਗਣ ਦੇ ਦੋਸ਼ ਲੱਗੇ ਸਨ।

ਦੱਸ ਦੇਈਏ ਕਿ ਇਨ੍ਹਾਂ ਖਿਲਾਫ ਸ਼ਿਕਾਇਤ ਕੀਤੀ ਗਈ ਸੀਜਿਸ ਦੇ ਬਾਅਦ ਸ਼ਿਕਾਇਤ ਦੀ ਜਾਂਚ ਦੇ ਬਾਅਦ ਕਮਿਸ਼ਨਰ ਨੇ ਕਲਰਕ ਤੇ ਸੁਪਰਡੈਂਟ ਨੂੰ ਮੁਅੱਤਲ ਕਰ ਦਿੱਤਾ ਹੈ।

ਮਾਮਲੇ ਵਿਚ ਸ਼ਿਕਾਇਤਕਰਤਾ ਵੱਲੋਂ ਜੋ ਫਾਲਤੂ ਟੈਕਸ ਜਮ੍ਹਾ ਕਰਵਾਇਆ ਗਿਆ ਸੀ, ਇਸ ਦੀ ਅਦਾਇਗੀ ਇਹ ਮੁਲਾਜ਼ਮ ਆਪਣੀ ਜੇਬ ਤੋਂ ਕਰਨਗੇ।

ਮਿਲੀ ਜਾਣਕਾਰੀ ਮੁਤਾਬਕ ਇਹ ਕਾਰਵਾਈ ਰਿਸ਼ਵਤ ਮੰਗਣ ਦੀ ਆਡੀਓ ਤੇ ਵੀਡੀਓ ਸੀ.ਐੱਮ.ਵੱਲੋਂ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ ‘ਤੇ ਭੇਜੀ ਗਈ ਸੀ ਜਿਸ ਦੇ ਆਧਾਰ ‘ਤੇ ਉਕਤ ਕਲਰਕ ਤੇ ਸੁਪਰਡੈਂਟ ਨੂੰ ਸਸਪੈਂਡ ਕਰਨ ਦੀ ਕਾਰਵਾਈ ਕੀਤੀ ਗਈ ਹੈ।

Share this News