





Total views : 5841631







Total views : 5841631ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ
ਪੰਜਾਬ ਵਿੱਚ ਵਿਜੀਲੈਂਸ ਵਿਭਾਗ ਲਗਾਤਾਰ ਪਿਛਲੀਆਂ ਸਰਕਾਰਾਂ ਦੌਰਾਨ ਹੋਈਆਂ ਧਾਂਦਲੀਆਂ ਦੀ ਜਾਂਚ ਕਰ ਰਹੀ ਹੈ। ਬੀਤੇ ਦਿਨ ਵਿਜੀਲੈਂਸ ਵਿਭਾਗ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼ 11 ਮੋਹਾਲੀ ਦੀ ਪ੍ਰਿੰਸੀਪਲ ਪਰਮਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਸੀ। ਜਾਅਲੀ ਡਿਗਰੀ ਤੇ ਨੌਕਰੀ ਹਾਸਲ ਕਰਕੇ ਤੇ ਫਿਰ ਤਰੱਕੀ ਲੈ ਕੇ ਪ੍ਰਿੰਸੀਪਲ ਬਣੀ ਪਰਮਜੀਤ ਕੌਰ ਦੀ ਜਦੋਂ ਵਿਜੀਲੈਂਸ ਵਿਭਾਗ ਨੇ ਜਾਂਚ ਕੀਤੀ ਤਾਂ ਉਸ ਦੀ ਜਾਅਲੀ ਡਿਗਰੀ ਨਿਕਲੀ ਤੇ ਉਸ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ । ਉਸ ਦੇ ਨਾਲ ਹੀ ਲੁਧਿਆਣਾ ਜ਼ਿਲ੍ਹੇ ਦੇ 12 ਅਧਿਆਪਕ ਵਿਜੀਲੈਂਸ ਦੇ ਰਾਡਾਰ ਤੇ ਆ ਗਏ ਹਨ। ਇੰਨਾ ਦੀਆਂ ਡਿਗਰੀਆਂ ਮਗਧ ਵਇਸ਼ਵਇਦਇਆਲਇਆ ਤੇ ਬੁੰਦੇਲਖੰਡ ਤੋਂ ਹਾਸਲ ਕੀਤੀਆਂ ਹੋਈਆਂ ਹਨ। ਇਸ ਮਗਰੋਂ ਸਿੱਖਿਆ ਵਿਭਾਗ ਵਿੱਚ ਹੜਕੰਪ ਮੱਚ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਸਾਰੇ ਅਧਿਆਪਕ ਅਕਾਲੀ ਦਲ ਦੀ ਸਰਕਾਰ ਦੌਰਾਨ ਸਿੱਖਿਆ ਮੰਤਰੀ ਰਹੇ ਤੋਤਾ ਸਿੰਘ ਦੇ ਸਮੇਂ ਭਰਤੀ ਹੋਏ ਸਨ।
ਪੰਜਾਬ ਅਗੇਂਸਟ ਕੁਰੱਪਸ਼ਨ ਦੇ ਮੈਂਬਰ ਸਤਨਾਮ ਮੁਤਾਬਕ 2004 ਵਿੱਚ ਸਿੱਖਿਆ ਵਿਭਾਗ ਦੇ ਤਤਕਾਲੀ ਡਿਪਟੀ ਡਾਇਰੈਕਟਰ ਅਜਮੇਰ ਸਿੰਘ ਨੇ ਮਗਧ ਵਿਸ਼ਵਵਿਦਿਆਲਿਆ ਤੋਂ ਡਿਗਰੀਆਂ ਲੈਣ ਵਾਲੇ ਅਧਿਆਪਕਾਂ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਸੀ। ਅਜਮੇਰ ਸਿੰਘ ਉਸ ਕਮੇਟੀ ਦੇ ਚੇਅਰਪਰਸਨ ਸਨ। ਉਨ੍ਹਾਂ ਨੇ 6 ਸਾਲ ਤੱਕ ਇਨ੍ਹਾਂ ਫਰਜ਼ੀ ਡਿਗਰੀਆਂ ਦੀ ਜਾਂਚ ਕੀਤੀ।
ਮਗਧ ਵਿਸ਼ਵਵਿਦਿਆਲਿਆ ਤੋਂ ਕੁੱਲ 69 ਡਿਗਰੀਆਂ ਦਾ ਰਿਕਾਰਡ ਮੰਗਿਆ ਗਿਆ ਸੀ। ਯੂਨੀਵਰਸਿਟੀ ਨੇ 69 ਡਿਗਰੀਆਂ ਵਿੱਚੋਂ 13 ਡਿਗਰੀਆਂ ਦਾ ਰਿਕਾਰਡ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਇਹ ਸਾਰੀਆਂ ਡਿਗਰੀਆਂ ਸਿਆਸੀ ਪ੍ਰਭਾਵ ਕਾਰਨ ਸਾਹਮਣੇ ਨਹੀਂ ਆ ਸਕੀਆਂ। ਯੂਨੀਵਰਸਿਟੀ ਨੇ ਉਸ ਸਮੇਂ ਜੋ 56 ਡਿਗਰੀਆਂ ਦਾ ਰਿਕਾਰਡ ਮੁਹੱਈਆ ਕਰਵਾਇਆ ਸੀ, ਉਹ ਸਾਰੀਆਂ ਜਾਅਲੀ ਪਾਈਆਂ ਗਈਆਂ ਸੀ। ਉਸ ਸਮੇਂ ਦੀ ਸਰਕਾਰ ਨੇ ਇਹ ਜਾਅਲੀ ਡਿਗਰੀਆਂ ਹਾਸਲ ਕਰਨ ਵਾਲੇ ਅਧਿਆਪਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਸੀ।

ਹਾਸਲ ਜਾਣਕਾਰੀ ਮੁਤਾਬਕ ਅਜਮੇਰ ਸਿੰਘ 2009 ਵਿੱਚ ਸੇਵਾਮੁਕਤ ਹੋ ਗਏ ਸਨ। ਇਸ ਮਗਰੋਂ ਮਿਲੀਭੁਗਤ ਨਾਲ ਫਾਈਲ ਦਬਾ ਦਿੱਤੀ ਗਈ ਸੀ। ਹੁਣ ਜਦੋਂ ਆਰਟੀਆਈ ਤਹਿਤ ਉਕਤ ਸਾਰੇ ਅਧਿਆਪਕਾਂ ਦਾ ਰਿਕਾਰਡ ਮੰਗਿਆ ਗਿਆ ਤਾਂ ਯੂਨੀਵਰਸਿਟੀ ਵੱਲੋਂ ਰਿਕਾਰਡ ਗੁੰਮ ਹੋਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਵਿਜੀਲੈਂਸ ਨੇ ਪ੍ਰਿੰਸੀਪਲ ਪਰਮਜੀਤ ਕੌਰ ਤੋਂ ਪੁੱਛਗਿੱਛ ਜਾਰੀ ਰੱਖੀ, ਜਿਸ ਤੋਂ ਬਾਅਦ ਖੁਲਾਸਾ ਹੋਇਆ ਹੈ ਕਿ ਉਸ ਨੇ ਫਰਜ਼ੀ ਡਿਗਰੀ ਦੇ ਕੇ ਸਰਕਾਰੀ ਨੌਕਰੀ ਲਈ ਸੀ।
ਇਸ ਬਾਰੇ ਸਤਨਾਮ ਸਿੰਘ ਨੇ ਦੱਸਿਆ ਕਿ 13 ਡਿਗਰੀਆਂ ਜਿਨ੍ਹਾਂ ਦਾ ਰਿਕਾਰਡ ਉਸ ਸਮੇਂ ਨਹੀਂ ਮਿਲਿਆ ਸੀ, ਦੇ ਨਾਂ ਅੱਜ ਸਾਹਮਣੇ ਆਏ ਹਨ। ਪਰਮਜੀਤ ਕੌਰ ਵੀ ਉਨ੍ਹਾਂ 13 ਡਿਗਰੀ ਧਾਰਕਾਂ ਵਿੱਚ ਸ਼ਾਮਲ ਹੈ। ਇਸ ਲਈ ਹੁਣ ਇਹ ਜ਼ਰੂਰੀ ਹੋ ਗਿਆ ਹੈ ਕਿ ਪੰਜਾਬ ਸਰਕਾਰ 12 ਅਧਿਆਪਕਾਂ ਦੀ ਡੂੰਘਾਈ ਨਾਲ ਜਾਂਚ ਕਰਵਾ ਕੇ ਮਾਮਲੇ ਦਾ ਪਰਦਾਫਾਸ਼ ਕਰੇ। ਆਰਟੀਆਈ ਵਿਭਾਗ ਨੇ ਪੰਜਾਬ ਸਰਕਾਰ ਤੇ ਵਿਜੀਲੈਂਸ ਨੂੰ ਬਾਕੀ 12 ਡਿਗਰੀ ਹੋਲਡਰ ਅਧਿਆਪਕਾਂ ਦੀ ਵੀ ਜਾਂਚ ਕਰਨ ਦਾ ਸੁਝਾਅ ਦਿੱਤਾ ਹੈ, ਤਾਂ ਜੋ ਸੱਚਾਈ ਸਾਹਮਣੇ ਆ ਸਕੇ।