





Total views : 5841631







Total views : 5841631ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਸ੍ਰੀ ਹਰਗੋਬਿੰਦਪੁਰ /ਵਿਸ਼ਾਲ
ਸ੍ਰੀ ਹਰਗੋਬਿੰਦਪੁਰ ਦੇ ਅਧੀਨ ਪਿੰਡ ਸਮਰਾਏ ਵਿੱਚ ਦਿਲ ਕੰਬਾਉ ਮਾਮਲੇ ਵਿਚ ਇਕ ਕਲਯੁਗੀ ਪੁੱਤਰ ਵੱਲੋਂ ਆਪਣੀ ਮਾਂ ਨੂੰ ਡੰਡਿਆਂ ਨਾਲ ਕੁੱਟ -ਕੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਆਪਣੀ ਮਾਂ ਕੋਲੋਂ ਜਬਰਨ ਪੈਸੇ ਮੰਗ ਰਿਹਾ ਸੀ। ਮਾਂ ਵੱਲੋਂ ਪੈਸੇ ਨਾ ਦੇਣ ਤੇ ਉਸਨੇ ਮੰਗਲਵਾਰ ਦੀ ਸਵੇਰ ਆਪਣੀ ਮਾਂ ਦੇ ਸਿਰ ਚ ਡੰਡੇ ਮਾਰ-ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲਸ ਨੇ ਮ੍ਰਿਤਕ ਔਰਤ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਹੈ।
ਮਿਰਤਕ ਔਰਤ ਦੀ ਪਛਾਣ ਜਸਬੀਰ ਕੌਰ (62) ਪਤਨੀ ਮੰਗਤ ਰਾਮ ਵਾਸੀ ਸਮਰਾਏ ਵਜੋਂ ਹੋਈ ਹੈ। ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਦਿੰਦਿਆ ਹੋਇਆ ਸ੍ਰੀ ਹਰਗੋਬਿੰਦਪੁਰ ਦੇ ਐੱਸਐੱਚਓ ਬਲਜੀਤ ਕੌਰ ਸਰਾਂ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਰਛਪਾਲ ਸਿੰਘ ਪੁੱਤਰ ਮੰਗਤ ਰਾਮ ਵਾਸੀ ਸਮਰਾਏ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸਦੀ ਮਾਤਾ ਜਸਬੀਰ ਕੌਰ ਉਸਦੇ ਭਰਾ ਸਤਪਾਲ ਮਸੀਹ ਨਾਲ ਰਹਿ ਰਹੀ ਸੀ।ਉਸਨੇ ਦੱਸਿਆ ਕਿ ਬੀਤੇ ਦਿਨਾਂ ਤੋਂ ਸਤਪਾਲ ਮਸੀਹ ਮਾਤਾ ਜਸਬੀਰ ਕੌਰ ਕੋਲੋਂ ਜਬਰਨ ਪੈਸੇ ਦੀ ਮੰਗ ਕਰ ਰਿਹਾ ਸੀ।ਮਾਤਾ ਵੱਲੋਂ ਪੈਸੇ ਨਾ ਦੇਣ ਕਾਰਣ ,ਸਤਪਾਲ ਮਸੀਹ ਨੇ ਮਾਤਾ ਦੀ ਡੰਡਿਆਂ ਨਾਲ ਕੁੱਟ ਮਾਰ ਕੀਤੀ ਜਿਸ ਨਾਲ ਮਾਤਾ ਦੀ ਮੌਤ ਹੋ ਗਈ। ਐੱਸਐੱਚਓ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਹੈ ਕਿ ਰਸ਼ਪਾਲ ਸਿੰਘ ਪੁੱਤਰ ਮੰਗਤ ਰਾਮ ਦੇ ਬਿਆਨਾਂ ਦੇ ਅਧਾਰ ਤੇ ਥਾਣਾ ਸ਼੍ਰੀ ਹਰਗੋਬਿੰਦਪੁਰ ਵਿੱਚ ਮੁਕੱਦਮਾ ਨੰਬਰ 100 ਧਾਰਾ 302 ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।