





Total views : 5841631







Total views : 5841631ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ,ਜਸਕਰਨ ਸਿੰਘ
ਬੀਤੇ ਕੱਲ਼ ਥਾਣਾਂ ਸਦਰ ਦੇ ਇਲਾਕੇ ਵਿੱਚ ਇਕ ਬੁਜਰਗ ਦੇ ਹੋਏ ਅੰਨੇ ਕਤਲ ਦੀ ਗੁੱਥੀ ਸੁਲਝਾਂਉਦਿਆ 4 ਦੋਸੀਆਂ ਨੂੰ ਕਾਬੂ ਕਰਕੇ ਉਨਾਂ ਪਾਸੋ ਕਾਲ ‘ਚ ਵਰਤੀ, ਲੁੱਟ ਕੀਤੀ ਨਗਦੀ ਤੇ ਹੋਰ ਸਮਾਨ ਬ੍ਰਾਮਦ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆਂ ਏ.ਡੀ.ਸੀ.ਪੀ 2 ਸ: ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆਂ ਕਿਇਹ ਮੁਕੱਦਮਾ ਅਨਾਰਿਕਾ ਪਤਨੀ ਗੌਰਵ ਵਾਸੀ ਫਰੈਂਡਸ ਕਲੋਨੀ ਪਟੇਲ ਚੌਕ, ਪਠਾਨਕੋਟ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਸਦੇ ਪਿਤਾ ਸ੍ਰੀ ਗੁਲਸ਼ਨ ਸਿੰਘ ਸੋਢੀ ਜੋ ਕਿ ਮਕਾਨ ਨੰਬਰ 148 ਇੰਦਰਾ ਕਲੋਨੀ, ਸਾਹਮਣੇ ਸਰਕਾਰੀ ਸਕੂਲ, ਮੁਸਤਫਾਬਾਦ, ਅੰਮ੍ਰਿਤਸਰ ਉਮਰ 67 ਸਾਲ ਹੈ। ਉਹ ਕੈਂਸਰ ਦੇ ਮਰੀਜ ਹਨ।
ਇਹਨਾਂ ਦੀ ਸਾਂਭ ਸੰਭਾਲ ਲਈ ਰਾਜ ਕੌਰ ਪਤਨੀ ਸਤਨਾਮ ਸਿੰਘ ਮੁਸਤਫਾਬਾਦ ਅੰਮ੍ਰਿਤਸਰ ਰੱਖੀ ਹੋਈ ਹੈ। ਉਸਦੇ ਪਿਤਾ ਨੇ ਕੈਂਸਰ ਹਸਪਤਾਲ ਮੁਲਾਂਪੁਰ ਜਾਣਾ ਸੀ ਅਤੇ ਘਰ ਵਿੱਚ ਵੇਚੇ ਹੋਏ ਮਕਾਨ ਦੀ ਕੀਮਤ 2 ਲੱਖ ਰੁਪਏ ਸੀ। ਅੱਜ ਮਿਤੀ 17-07-2023 ਨੂੰ ਉਸਦੀ ਭੂਆ ਦੇ ਲੜਕੇ ਵਤਨ ਸੋਢੀ ਦਾ ਅੰਮ੍ਰਿਤਸਰ ਤੋਂ ਫੂਨ ਆਇਆ ਕਿ ਤੁਹਾਡੇ ਪਿਤਾ ਦੀ ਖੂਨ ਨਾਲ ਲਥਪਥ ਲਾਸ਼ ਪਈ ਹੋਈ ਹੈ। ਜੋ ਮੁਦੱਈਆਂ ਵੀ ਆਪਣੇ ਪਤੀ ਸਮੇਤ ਮੌਕਾ ਪਰ ਆ ਗਈ ਅਤੇ ਦੇਖਿਆ ਕਿ ਉਸਦੇ ਪਿਤਾ ਦੀ ਲਾਸ਼ ਉਹਨਾਂ ਦੇ ਬੇਡ ਤੇ ਪਈ ਸੀ ਤੇ ਉਹਨਾਂ ਦੇ ਸਿਰ ਵਿੱਚ ਕੋਈ ਗਹਿਰੀ ਸੱਟ ਸੀ ਤੇ ਘਰ ਦਾ ਸਮਾਨ ਖਿਲਰਿਆ ਹੋਇਆ ਸੀ, ਅਲਮਾਰੀ ਵਿੱਚੋਂ ਉਹਨਾਂ ਦਾ ਕਾਲੇ ਰੰਗ ਦਾ ਬਰੀਫ਼ ਕੇਸ ਜਿਸ ਵਿੱਚ ਉਹਨਾਂ ਨੇ ਆਪਣੇ ਸੋਨੇ ਦੇ ਗਹਿਣੇ, ਕੈਸ਼ ਅਤੇ ਪ੍ਰੋਪਰਟੀ ਦੇ ਕਾਗਜਾਤ ਵਗੇਰਾ ਰੱਖੇ ਹੁੰਦੇ ਸਨ, ਗਾਇਬ ਸਨ ਤੇ ਘਰ ਵਿੱਚ ਲੱਗੇ ਕੈਮਰਿਆ ਦਾਡੀ.ਵੀ.ਆਰ ਵੀ ਗਾਇਬ ਸੀ।ਥਾਣਾ ਸਦਰ, ਅੰਮ੍ਰਿਤਸਰ ਦੀ ਪੁਲਿਸ ਟੀਮ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਅੰਨ੍ਹੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ
1) ਦੀਪਕ ਉਰਫ ਸੰਨੀ ਉਰਫ ਚਿੱਚੜ ਪੁੱਤਰ ਸੁਖਦੇਵ ਵਾਸੀ ਜੰਡੀ ਮਾਤਾ ਮੰਦਰ ਮੁਸਤਫਾਬਾਦ, ਬਟਾਲਾ ਰੋਡ, ਅੰਮ੍ਰਿਤਸਰ, 2) ਲਵਪ੍ਰੀਤ ਸਿੰਘ ਉਰਫ ਕਲਟਾ ਪੁੱਤਰ ਨਿਰਮਲ ਸਿੰਘ ਵਾਸੀ ਅਨੰਦ ਵਿਹਾਰ ਕਲੋਨੀ, ਮੁਸਤਫਾਬਾਦ ਬਟਾਲਾ ਰੋਡ, ਅੰਮ੍ਰਿਤਸਰ, 3) ਕੇਵਲ ਮਸੀਹ ਉਹਫ ਸੰਨੀ ਪੁੱਤਰ ਯਾਕੂਬ ਮਸੀਹ ਵਾਸੀ ਪਿੰਡ ਸ਼ਾਹਬਾਦ ਥਾਣਾ ਰੰਗੜ ਨੰਗਲ ਬਟਾਲਾ ਜਿਲਾ ਗੁਰਦਾਸਪੁਰ ਅਤੇ 4) ਅਜੈ ਉਰਫ ਪ੍ਰਿੰਸ ਪੁੱਤਰ ਕੁਲਵੰਤ ਮਸੀਹ ਵਾਸੀ ਪਿੰਡ ਸ਼ਾਹਬਾਦ ਥਾਣਾ ਰੰਗੜ ਨੰਗਲ ਬਟਾਲਾ ਜਿਲਾ ਗੁਰਦਾਸਪੁਰ ਨੂੰ 06 ਘੰਟੇ ਦੇ ਅੰਦਰ-ਅੰਦਰ ਕਾਬੂ ਕਰਕੇ ਇਹਨਾਂ ਪਾਸੋਂ 35,000/-ਰੁਪਏ ਭਾਰਤੀ ਕਰੰਸੀ, 02 ਮੋਬਾਇਲ ਫੋਨ, ਸੋਨੇ ਦਾ ਇਕ ਬਰੈਸਟ ਰਹੇ ਮੋਤੀ, ਚੈਨ ਮੋਤੀਆਂ ਵਾਲੀ, ਮੁੰਦਰੀਆ ਦੋ ਸੋਨਾ, ਕਾਂਟੇ ਇੱਕ ਜੋੜਾ (ਝੁਮਕੇ), ਟੌਪਸ ਇੱਕ ਜੋੜਾ, ਕੋਕੇ ਤਿੰਨ ਪੀਸ, ਪੈਡਲ ਡਾਇਮੰਡ ਤੇ ਮੋਬਾਇਲ ਫੋਨ OPPO (ਮ੍ਰਿਤਕ), ਵਾਰਦਾਤ ਵਿੱਚ ਵਰਤੀ ਗਈ ਐਕਟਿਵਾ ਸਕੂਟੀ ਬ੍ਰਾਮਦ ਕੀਤੀ ਗਈ ਹੈ।
ਗ੍ਰਿਫ਼ਤਾਰ ਦੋਸ਼ੀ ਦੀਪਕ ਉਰਫ ਸੰਨੀ ਉਰਫ ਚਿੱਚੜ ਜੋਕਿ ਮੁਹੱਲੇ ਮੁਸਤਫਾਬਾਦ ਵਿੱਚ ਹੀ ਰਹਿੰਦਾ ਹੈ ਅਤੇ ਕੇਵਲ ਮਸੀਹ ਉਰਫ ਸੰਨੀ ਪਹਿਲਾਂ ਇੰਦਰਾਂ ਕਲੋਨੀ ਗਲੀ ਵਿੱਚ ਹੀ ਕਿਰਾਏ ਤੇ ਰਹਿ ਚੁੱਕਾ ਹੈ। ਜਿਸ ਕਾਰਨ ਇਹ ਦੋਸ਼ੀ ਇਕ ਦੂਸਰੇ ਦੇ ਜਾਣਕਾਰ ਸਨ ਤੇ ਇਹਨਾਂ ਨੂੰ ਪਤਾ ਸੀ ਕਿ ਮ੍ਰਿਤਕ ਗੁਲਸ਼ਨ ਸਿੰਘ ਸੋਢੀ ਘਰ ਵਿੱਚ ਇਕੱਲਾ ਰਹਿੰਦਾ ਹੈ, ਜਿਸਨੂੰ ਦੇਖਦੇ ਹੋਏ ਇਹਨਾਂ ਚਾਰਾ ਨੇ ਹਮਸਲਾਹ ਹੋ ਕੇ ਰਾਤ 01 ਵਜ਼ੇ ਮ੍ਰਿਤਕ ਗਲਸ਼ਨ ਸਿੰਘ ਸੋਢੀ ਦੇ ਘਰ ਵਿੱਚ ਦਾਖਲ ਹੋ ਕੇ ਲੁੱਟ ਦੇ ਇਰਾਦੇ ਨਾਲ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛ-ਗਿੱਛ ਕੀਤੀ ਜਾਵੇਗੀ। ਇਸ ਸਮੇ ਉਨਾਂ ਨਾਲ ਸ੍ਰੀ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ, ਏ.ਸੀ.ਪੀ ਨੋਰਥ ਦੀ ਨਿਗਰਾਨੀ ਹੇਠ ਸ਼੍ਰੀ ਰਮਨਦੀਪ ਸਿੰਘ ਪੀ.ਪੀ.ਐਸ (ਅੰਡਰ ਟਰੈਨਿੰਗ) ਮੁੱਖ ਅਫਸਰ ਥਾਣਾ ਸਦਰ, ਅੰਮ੍ਰਿਤਸਰ ਵੀ ਹਾਜਰ ਸਨ।