





Total views : 5841631







Total views : 5841631ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੀਆਂ ਵਿਦਿਆਂਰਥਣਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੁਆਰਾ ਆਯੋਜਿਤ ਬੀਏ ਸਮੈਸਟਰ ਛੇਵਾਂ ਦੀ ਪ੍ਰੀਖਿਆ ‘ਚ ਲਗਾਤਾਰ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਕੇ ਇਤਿਹਾਸ ਰਚਿਆ ਅਤੇ 9 ਹੋਰ ਮੈਰਿਟ ਪੁਜੀਸ਼ਨਾਂ ਵੀ ਹਾਸਲ ਕੀਤੀਆਂ।
ਮਨਮੀਤ ਕੌਰ ਨੇ 86.7 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ‘ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਅਨੁਧੀ ਮਹਿਤਾ ਨੇ 84.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਰਾਧੀਕਾ ਸ਼ਰਮਾ ਨੇ 84.7 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਮਨਤ੍ਰਿਪਤ ਕੌਰ ਨੇ81.9 ਪ੍ਰਤੀਸ਼ਤ ਨਾਲ ਦਸਵਾਂ ਸਥਾਨ, ਸ਼ਿਪਰਾ ਸੁਭਰਵਾਲ ਨੇ 81.8 ਪ੍ਰਤੀਸ਼ਤ ਪ੍ਰਾਪਤ ਕਰਕੇ ਗਿਆਰਵਾਂ ਸਥਾਨ, ਗੁਰਪ੍ਰੀਤ ਕੌਰ ਨੇ 80.9 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਉਨੀਵਾਂ ਸਥਾਨ, ਅਨਮੋਲ ਕੌਰ ਨੇ 80.1 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ 26ਵਾਂ ਸਥਾਨ, ਗਰੀਮਾ ਸ਼ਰਮਾ ਨੇ 79.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ 29ਵਾਂ ਸਥਾਨ, ਕਨਿਸ਼ਕਾ ਅਰੋੜਾ ਨੇ 78.9 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ 40ਵਾਂ ਸਥਾਨ, ਕੀਰਤੀ ਗੰਭੀਰ ਨੇ78.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ 42ਵਾਂ ਸਥਾਨ, ਹਰਲੀਨ ਕੌਰ ਨੇ 78.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ 51ਵਾਂ ਸਥਾਨ ਅਤੇ ਸਿਮਰਨ ਕਿਹਰ ਨੇ 78.5 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ‘ਚ 52ਵਾਂ ਸਥਾਨ ਹਾਸਲ ਕੀਤਾ।
ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਂਰਥਣਾ ਅਤੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਉੱਚ ਸਥਾਨ ਬਰਕਰਾਰ ਰੱਖਣ ਲਈ ਉਤਸ਼ਾਹਤ ਕੀਤਾ। ਇਸ ਮੌਕੇਪ੍ਰੋ. ਸਿਮਰਦੀਪ, ਡੀਨ, ਅਕਾਦਮਿਕ, ਪ੍ਰੋ. ਰੇਨੂੰ ਵਸ਼ਿਸ਼ਟ, ਮੁਖੀ, ਸੰਸਕ੍ਰਿਤ ਵਿਭਾਗ, ਡਾ. ਰਾਣੀ, ਮੁਖੀ, ਪੰਜਾਬੀ ਵਿਭਾਗ, ਡਾ. ਨਰੇਸ਼, ਮੁਖੀ, ਜਿਓਗਰਾਫੀ ਵਿਭਾਗ, ਪ੍ਰੋ. ਜਜੀਨਾ ਗੁਪਤਾ, ਮੁਖੀ, ਅੰਗ੍ਰੇਜ਼ੀ ਵਿਭਾਗ,
ਪ੍ਰੋ. ਸ਼ਿਫਾਲੀ ਜੌਹਰ, ਮੁਖੀ, ਫਾਈਨ ਆਰਟਸ ਵਿਭਾਗ ਅਤੇ ਪ੍ਰੋ. ਨਰਿੰਦਰ ਕੁਮਾਰ, ਮੁਖੀ, ਸੰਗੀਤ ਵਿਭਾਗ ਨੇ ਵਿਦਿਆਂਰਥਣਾ ਦੀ ਪ੍ਰਸ਼ੰਸਾ ਕਰਦੇ ਹੋਏ ਉਹਨਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆ।