ਗੰਡੀਵਿੰਡ ਵਿਖੇ ਆਂਗਣਵਾੜੀ ਸੇਂਟਰ ਵਿਚ ਚੋਰੀ,ਚੋਰ ਪੱਖਾਂ,ਗੈਸ ਸਿਲੰਡਰ,ਚੁੱਲਾ ਤੇ ਭਾਂਡੇ ਵੀ ਲੈ ਗਏ

4948506
Total views : 5949072

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਸਰਾਏ ਅਮਾਨਤ ਖਾਂ/ਗੁਰਬੀਰ ਸਿੰਘ ਗੰਡੀਵਿੰਡ 
ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਗੰਡੀਵਿੰਡ ਵਿਖੇ ਅਣਪਛਾਤੇ ਵਿਅਕਤੀ ਆਂਗਣਵਾੜੀ ਸੈਂਟਰ ਵਿੱਚੋਂ ਸਮਾਨ ਚੋਰੀ ਕਰਕੇ ਲੈਣ ਗਏ।ਜਿਸ ਸਬੰਧੀ ਜਾਣਕਾਰੀ ਦਿੰਦਿਆਂ ਆਂਗਣਵਾੜੀ ਵਰਕਰ ਅਮਰੀਕ ਕੌਰ ਪਤਨੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਨੇ ਦੱਸਿਆ ਕਿ ਪਿੰਡ ਗੰਡੀਵਿੰਡ ਵਿਖੇ 102 ਨੰਬਰ ਆਂਗਣਵਾੜੀ ਸੇਂਟਰ ਚਲਾ ਰਹੀ ਹੈ।
ਅੱਜ ਸਵੇਰੇ ਉਹ ਜਦੋਂ ਰੋਜ਼ ਦੀ ਤਰ੍ਹਾਂ ਸੈਂਟਰ ਵਿਖੇ ਗਈ ਤਾਂ ਵੇਖਿਆ ਕਿ ਸੇਂਟਰ ਵਿਚ ਬਣੀ ਬਚਿਆ ਜਾ ਖਾਣਾ ਬਣਾਉਣ ਵਾਲੀ ਰਸੋਈ ਤੇ ਕਮਰੇ ਦੇ ਜਿੰਦੜੇ ਟੁੱਟੇ ਸਨ ਅਤੇ ਕਮਰੇ ਵਿੱਚੋਂ ਪੱਖਾਂ,ਗੈਸ ਸਿਲੰਡਰ,ਚੁੱਲਾ ਅਤੇ ਖਾਣਾ ਬਣਾਉਣ ਵਾਲੇ ਭਾਂਡੇ ਚੋਰੀ ਹੋ ਚੁੱਕੇ ਸਨ।ਜਿਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਵਿਖੇ ਦਰਖਾਸਤ ਦੇ ਦਿੱਤੀ ਹੈ।
Share this News