





Total views : 5841612







Total views : 5841612ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਡੇਰਾਬੱਸੀ /ਬਾਰਡਰ ਨਿਉਜ ਸਰਵਿਸ
ਡੇਰਾਬੱਸੀ ਵਿਖੇ ਇੱਕ ਥਾਣੇਦਾਰ ਅਤੇ ਉਸਦੀ ਲੜਕੀ ‘ਤੇ ਚਾਰ ਵਿਅਕਤੀਆਂ ਨੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜਸਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਦਵਿੰਦਰ ਕੁਮਾਰ ਪੁੱਤਰ ਲੇਟ ਹਰਬੰਸ ਲਾਲ ਵਾਸੀ ਪਿੰਡ ਕਾਠਗੜ੍ਹ, ਥਾਣਾ ਕਾਠਗੜ੍ਹ, ਲਿ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਆਪਣੀ ਲੜਕੀ ਸਿਮਰਨਜੀਤ ਕੌਰ ਜੋ ਕਿ ਨੈਸ਼ਨਲ ਡੈਂਟਲ ਕਾਲਜ ਡੇਰਾਬੱਸੀ ਵਿਖੇ ਬੀਡੀਐੱਸ ਦੀ ਡਿਗਰੀ ਕਰ ਰਹੀ ਹੈ।

ਉਸ ਨੂੰ ਛੁੱਟੀ ਹੋਣ ਕਰਕੇ ਘਰ ਤੋਂ ਲੈਣ ਲਈ ਡੇਰਾਬੱਸੀ ਆਪਣੀ ਕਾਰ ਸਵਿੱਫਟ ‘ਚ ਆਇਆ ਸੀ। ਜਦੋਂ ਉਹ ਕਰੀਬ 3 ਵਜੇ ਦੁਪਹਿਰ ਸਮੇਂ ਡੈਂਟਲ ਕਾਲਜ ਤੋਂ ਆਪਣੀ ਲੜਕੀ ਨੂੰ ਨਾਲ ਲੈ ਕੇ ਡੇਰਾਬੱਸੀ ਵੱਲ ਆ ਰਿਹਾ ਸੀ ਤਾਂ ਉਸ ਦੇ ਸਾਹਮਣੇ ਤੋਂ ਇੱਕ ਕਾਰ ਸਵਿੱਫ਼ਟ ਬਹੁਤ ਤੇਜ਼ ਰਫ਼ਤਾਰੀ ਅਤੇ ਲਾਹਪ੍ਰਵਾਹੀ ਨਾਲ ਆਈ, ਜਿਸ ਦੇ ਡਰਾਇਵਰ ਨੇ ਉਸ ਦੀ ਕਾਰ ‘ਚ ਆਪਣੀ ਕਾਰ ਮਾਰੀ, ਜਦੋਂ ਉਸ ਨੇ ਥੱਲੇ ਉਤਰ ਕੇ ਕਾਰ ਦੇ ਡਰਾਇਵਰ ਨੂੰ ਅਜਿਹਾ ਕਰਨ ‘ਤੇ ਪੁੱਿਛਆ ਤਾਂ ਉਹ ਇਸ ਗੱਲ ‘ਤੇ ਉਸ ਨਾਲ ਬਦਤਮੀਜ਼ੀ ਕਰਨ ਲੱਗਾ ਅਤੇ ਉਸਦੀ ਲੜਕੀ ਦੇ ਸਾਹਮਣੇ ਉਸ ਨੂੰ ਗਾਲ੍ਹਾਂ ਵੀ ਕੱਢਣ ਲੱਗਾ ਅਤੇ ਕਹਿਣ ਲੱਗਾ ਕਿ ਉਹ ਇਲਾਕੇ ਦਾ ਸੋਨੀ ਬਦਮਾਸ਼ ਹੈ।
ਉਸ ਤੋਂ ਬਾਅਦ ਉਸ ਨੇ ਫੋਨ ਕੀਤਾ ਤਾਂ ਕਰੀਬ 5-7 ਮਿੰਟਾਂ ‘ਚ ਹੀ ਤਿੰਨ ਲੜਕੇ ਹੋਰ ਮੌਕੇ ਪਰ ਆ ਗਏ। ਉਹ ਆਪਣੀ ਕਾਰ ਲੈ ਕੇ ਮੌਕੇ ਦੀ ਨਜ਼ਾਕਤ ਦੇਖ ਕੇ ਤੁਰਨ ਲੱਗਾ ਸੀ ਪੰ੍ਤੂ ਉਨ੍ਹਾਂ ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ ਅਤੇ ਆਉਂਦੇ ਸਾਰ ਹੀ ਉਸਦੇ ਸਿਰ ਅਤੇ ਛਾਤੀ ‘ਚ ਘਸੁੰਨ ਮੁੱਕੇ ਮਾਰੇ ਅਤੇ ਸੋਨੀ ਨਾਂ ਦੇ ਲੜਕੇ ਨੇ ਆਪਣੀ ਕਾਰ ‘ਚੋਂ ਇੱਕ ਮਜ਼ਬੂਤ ਡੰਡਾ ਕੱਢ ਕੇ ਉਸ ਦੇ ਸਿਰ ‘ਚ ਮਾਰਨ ਲੱਗਾ ਤਾਂ ਉਸਦੀ ਲੜਕੀ ਨੇ ਉਸ ਨੂੰ ਰੋਕ ਦਿੱਤਾ ਅਤੇ ਡੰਡਾ ਉਸ ਦੀ ਲੜਕੀ ਦੀ ਸੱਜੀ ਬਾਂਹ ਤੇ ਗੁੱਟ ਉੱਤੇ ਵੱਜਾ। ਜਦੋਂ ਉਸ ਨੇ ਰੌਲਾ ਪਾਇਆ ਤਾਂ ਰਾਹਗੀਰ ‘ਕਠੇ ਹੋ ਗਏ। ਇਸ ਤੋਂ ਬਾਅਦ ਉਕਤ ਸਾਰੇ ਲੜਕੇ ਆਪਣੀ ਕਾਰ ਸਮੇਤ ਮੌਕਾ ਤੋ ਫ਼ਰਾਰ ਹੋ ਗਏ।