





Total views : 5841591







Total views : 5841591ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਅੱਜ ਸਵੇਰੇ ਦਿਨ ਦਿਹਾੜੇ ਕਰੀਬ 10.15 ਵਜੇ ਗੁਰੂ ਨਗਰੀ ਸਵੇਰੇ ਮਜੀਠ ਮੰਡੀ ਸਥਿਤ ਜੰਮੂ-ਕਸ਼ਮੀਰ ਬੈਂਕ ਦੇ ਗੇਟ ‘ਤੇ ਇਕ ਵਿਅਕਤੀ ਬੈਂਕ ‘ਚ ਪੈਸੇ ਜਮ੍ਹਾ ਕਰਵਾਉਣ ਲਈ ਪਹੁੰਚਿਆ ਸੀ। ਇਸ ਦੌਰਾਨ ਉਸ ਦਾ ਪਿੱਛਾ ਕਰ ਰਹੇ ਐਕਟਿਵਾ ਸਵਾਰ ਨੌਜਵਾਨਾਂ ਨੇ ਉਸ ਨੂੰ ਬੈਂਕ ਦੇ ਦਰਵਾਜ਼ੇ ‘ਤੇ ਗੋਲੀ ਮਾਰ ਕੇ ਉਸ ਤੋਂ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ।

ਘਟਨਾ ਸਵੇਰੇ ਕਰੀਬ ਸਵਾ ਦਸ ਵਜੇ ਕੀਤੀ ਹੈ। ਜਾਣਕਾਰੀ ਮੁਤਾਬਕ ਬੁੱਧਵਾਰ ਸੇਵੇਰ ਇੱਕ ਬੰਦਾ ਪੈਸੇ ਜਮ੍ਹਾ ਕਰਵਾਉਣ ਲਈ ਮਜੀਠ ਮੰਡੀ ਸਥਿਤ ਜੇਐਂਡਕੇ ਬੈਂਕ ਪਹੁੰਚਿਆ। ਜਦੋਂ ਉਹ ਗੇਟ ‘ਤੇ ਸੀ ਤਾਂ ਐਕਟਿਵਾ ਸਵਾਰ ਨੌਜਵਾਨਾਂ ਨੇ ਉਸ ਤੋਂ ਪੈਸਿਆਂ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਉਸ ਨੇ ਬੈਗ ਨਹੀਂ ਛੱਡਿਆ, ਤਾਂ ਦੋਸ਼ੀਆਂ ਨੇ ਪਹਿਲਾਂ ਉਸ ‘ਤੇ ਕਿਰਚ ਨਾਲ ਹਮਲਾ ਦਿੱਤਾ। ਕਿਰਚ ਲੱਗਣ ਨਾਲ ਜ਼ਖਮੀ ਹੋਣ ਤੋਂ ਬਾਅਦ ਵੀ ਇਸ ਬੰਦੇ ਨੇ ਪੈਸਿਆਂ ਵਾਲਾ ਬੈਗ ਨਹੀਂ ਛੱਡਿਆ ਤਾਂ ਐਕਟਿਵਾ ਸਵਾਰ ਨੌਜਵਾਨਾਂ ਵਿੱਚੋਂ ਇੱਕ ਨੇ ਪਿਸਤੌਲ ਕੱਢ ਕੇ ਉਸ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਲੁਟੇਰੇ ਉਸ ਤੋਂ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਏਡੀਸੀਪੀ ਮਹਿਤਾਬ ਸਿੰਘ ਗਿੱਲ, ਏਸੀਪੀ ਸੁਰਿੰਦਰ ਸਿੰਘ ਅਤੇ ਐਸਐਚਓ ਡੀ ਡਿਵੀਜ਼ਨ ਗੁਰਮੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਨੇ ਮੌਕੇ ਤੋਂ ਇੱਕ ਪੁਲਿਸ ਖੋਲ ਬਰਾਮਦ ਕੀਤਾ ਹੈ। ਪੁਲੀਸ ਮੁਲਜ਼ਮਾਂ ਦੀ ਪਛਾਣ ਕਰਨ ਲਈ ਆਸਪਾਸ ਦੇ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ।
ਏਡੀਸੀਪੀ ਮਹਿਤਾਬ ਸਿੰਘ ਗਿੱਲ ਦਾ ਕਹਿਣਾ ਹੈ ਕਿ ਜਦੋਂ ਬੈਂਕ ਮੁਲਾਜ਼ਮ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਇੱਕ ਐਕਟਿਵਾ ‘ਤੇ ਇੱਕ ਪਾਸਿਓਂ ਦੋ ਵਿਅਕਤੀ ਆ ਰਹੇ ਸਨ ਅਤੇ ਇੱਕ ਐਕਟਿਵਾ ‘ਤੇ ਦੋ ਨਕਾਬਪੋਸ਼ ਨੌਜਵਾਨ ਆ ਰਹੇ ਸਨ। ਦੋਵਾਂ ਵਿਚਾਲੇ ਗੱਲਬਾਤ ਹੋਈ ਅਤੇ ਨਕਾਬਪੋਸ਼ ਨੌਜਵਾਨਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇੱਕ ਦੇ ਸਿਰ ਵਿੱਚ ਬੱਟ ਮਾਰਿਆ ਗਿਆ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਜਦੋਂ ਉਹ ਅੰਦਰ ਗਈ ਤਾਂ ਉਸ ਨੂੰ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਪੁਲੀਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।