





Total views : 5841531







Total views : 5841531ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਸਰਾਏ ਅਮਾਨਤ ਖਾਂ /ਗੁਰਬੀਰ ਸਿੰਘ ਗੰਡੀਵਿੰਡ
ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਸਰਹੱਦੀ ਪਿੰਡ ਗੰਡੀਵਿੰਡ ਵਿਖੇ ਬਲਾਕ ਸੰਮਤੀ ਦੇ ਚੇਅਰਮੈਨ ਰਣਜੀਤ ਸਿੰਘ ਰਾਣਾ ਅਤੇ ਪੰਜਾਬ ਕਾਂਗਰਸ ਦੇ ਬੁਲਾਰੇ ਬਲਾਕ ਗੰਡੀਵਿੰਡ ਦੇ ਪ੍ਰਧਾਨ ਤੇ ਐਡਵੋਕੇਟ ਜਗਮੀਤ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਰੱਖੀ ਕਾਂਗਰਸੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਹੋਏ ਹਵਾ ਨਾਲ ਫਸਲਾਂ ਤੇ ਹੋਰ ਨੁਕਸਾਨ ਲਈ ਮੋਦੀ ਸਰਕਾਰ ਤੁਰੰਤ ਨੈਸ਼ਨਲ ਰਲੀਫ਼ ਫੰਡ ਵਿੱਚੋਂ 1000 ਕਰੋੜ ਰੂਪਏ ਜਾਰੀ ਕਰੇ।ਉਹਨਾਂ ਆ ਰਹੀਆਂ ਲੋਕ ਸਭਾ ਚੌਣਾਂ ਲਈ ਕਾਂਗਰਸੀ ਵਰਕਰਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ।
ਮੋਦੀ ਸਰਕਾਰ ਹੜਾਂ ਨਾਲ ਹੋਏ ਨੁਕਸਾਨ ਲਈ ਨੈਸ਼ਨਲ ਰਲੀਫ਼ ਫੰਡ ਵਿੱਚੋਂ 1000 ਕਰੋੜ ਜਾਰੀ ਕਰੇ- ਪ੍ਰਤਾਪ ਸਿੰਘ ਬਾਜਵਾ
ਇਸ ਸਮੇਂ ਪ੍ਰਤਾਪ ਸਿੰਘ ਬਾਜਵਾ ਨੂੰ ਚੇਅਰਮੈਨ ਰਣਜੀਤ ਸਿੰਘ ਰਾਣਾ ਗੰਡੀਵਿੰਡ ਤੇ ਐਡਵੋਕੇਟ ਜਗਮੀਤ ਸਿੰਘ ਢਿੱਲੋਂ, ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਤੇ ਇੰਦਰਜੀਤ ਸਿੰਘ ਬਾਸਰਕੇ ਨੇ ਸਨਮਾਨਿਤ ਕੀਤਾ ।ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅੱਜ ਗੰਡੀਵਿੰਡ ਵਿਖੇ ਪਹੁੰਚਣ ਤੇ ਇਲਾਕੇ ਦੇ ਸਰਪੰਚਾਂ ਪੰਚਾਂ ਤੇ ਵਰਕਰਾਂ ਨਾਲ ਵਿਚਾਰ ਵਟਾਂਦਰਾ ਸਾਝੇ ਕੀਤੇ ਅਤੇ ਬਲਾਕ ਸੰਮਤੀ ਦੇ ਚੇਅਰਮੈਨ ਰਣਜੀਤ ਸਿੰਘ ਰਾਣਾ ਗੰਡੀਵਿੰਡ ਨੂੰ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਥਾਪੜਾ ਦਿੱਤਾ ਤੇ ਕਿਹਾ ਕਿ ਮਿਹਨਤ ਕਰੋ ਤੇ ਵਰਕਰਾਂ ਨੂੰ ਨਾਲ ਲੈਕੇ ਚਲੋ।
ਇਸ ਮੌਕੇ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਗੰਡੀਵਿੰਡ,ਜਗਜੀਤ ਸਿੰਘ ਪ੍ਰਭ ਢਿੱਲੋਂ ਗੰਡੀਵਿੰਡ, , ਚੇਅਰਮੈਨ ਰਮਨ ਕੁਮਾਰ ਝਬਾਲ, ਅਸ਼ੋਕ ਕੁਮਾਰ ਝਬਾਲ, ਕਸ਼ਮੀਰ ਸਿੰਘ ਭੋਲਾ,ਸਾਬਕਾ ਚੇਅਰਮੈਨ ਸ਼ੁਬੇਗ ਸਿੰਘ ਧੁੰਨ, ਅਵਤਾਰ ਸਿੰਘ ਤਨੇਜਾ ਚੇਅਰਮੈਨ, ਸਰਪੰਚ ਕੇਹਰ ਸਿੰਘ ਨੌਸ਼ਹਿਰਾ ਢਾਲਾ, ਰਾਣਾ ਆਧੀ ਨੋਸਹਿਰਾ, ਸਰਪੰਚ ਹਰਜੀਤ ਕੌਰ ਗੰਡੀਵਿੰਡ, ਸਰਪੰਚ ਪਰਮੀਤ ਸਿੰਘ ,ਇਕਬਾਲ ਸਿੰਘ ਬਾਲੇਸ਼ਾਹ, ਸਰਪੰਚ ਗੁਰਪਾਲ ਸਿੰਘ ਜਗਤਪੁਰਾ, ਗੁਰਿੰਦਰ ਸਿੰਘ ਹੈਪੀ ਰਸੂਲਪੁਰ, ਸਾਬਕਾ ਸਰਪੰਚ ਦਿਲਬਾਗ ਸਿੰਘ ਗੰਡੀਵਿੰਡ, ਸਰਪੰਚ ਗੁਰਮੀਤ ਸਿੰਘ ਭੂਸੇ, ਚੇਅਰਮੈਨ ਜੋਗਿੰਦਰ ਸਿੰਘ ਭੂਸੇ, ਮਾਰਕੀਟ ਕਮੇਟੀ ਅਟਾਰੀ ਦੇ ਸਾਬਕਾ ਡਾਇਰੈਕਟਰ ਪ੍ਰਦੀਪ ਸਿੰਘ ਉਪਲ, ਮਨਦੀਪ ਸਿੰਘ ਉੱਪਲ, ਮੈਬਰ ਕੁਲਦੀਪ ਸਿੰਘ ਸਰਾ, ਯੂਥ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਪੀਤਾ ਸਰਾ, ਸ਼ਨੀ ਮਾਝਾ ਟਰਾਂਸਪੋਰਟ, ਸੁਰਜੀਤ ਕੁਮਾਰ ਬੋਬੀ, ਬਲਾਕ ਸੰਮਤੀ ਮੈਬਰ ਬਿਕਰਮਜੀਤ ਸਿੰਘ, ਸੂਬੇਦਾਰ ਦਲਜੀਤ ਸਿੰਘ ਕਸੇਲ, ਪ੍ਰੋਫੈਸਰ ਇੰਦਰਜੀਤ ਸਿੰਘ ਕਸੇਲ,ਪ੍ਰਧਾਨ ਕੁਲਵੰਤ ਸਿੰਘ ਗੰਡੀਵਿੰਡ ਮਾਹਣੋਚਾਹਲੀਆ, ਸੋਨੂੰ ਮਾਹਣੋਚਾਹਲੀਆ, ਸਤਨਾਮ ਸਿੰਘ ਭੱਠੇ ਵਾਲੇ, ਨੰਬਰਦਾਰ ਸਰਬਰਿੰਦਰ ਸਿੰਘ ਗੰਡੀਵਿੰਡ, ਉਪਕਾਰ ਸਿੰਘ ਭੁੱਚਰ ਕਲਾਂ,ਸੁਖਦੇਵ ਸਿੰਘ ਹੁੰਦਲ, ਪ੍ਰਿੰਸੀਪਲ ਹਰਦੀਪ ਸਿੰਘ ਪੱਟੀ, ਬਲਾਕ ਸੰਮਤੀ ਮੈਬਰ ਹਰਭਗਵੰਤ ਸਿੰਘ ਕਸੇਲ, ਜਸਬੀਰ ਸਿੰਘ ਗੰਡੀਵਿੰਡ, ਸਰਪੰਚ ਅਮਨਪਾਲ ਸਿੰਘ ਬੁਰਜ, ਕੁੱਕੂ ਪ੍ਰਧਾਨ, ਵਿੱਕੀ ਝਬਾਲ, ਸਰਪੰਚ ਸੰਤੋਖ ਸਿੰਘ ਸੋਹਲ, ਬਲਾਕ ਸੰਮਤੀ ਮੈਬਰ ਗੁਰਿੰਦਰ ਸਿੰਘ ਭਾਟੀਆ ਸੋਹਲ, ਪ੍ਰਸੋਤਮ ਸਿੰਘ ਆਧੀ ਸਰਾ, ਸਰਪੰਚ ਜਸਪਾਲ ਸਿੰਘ ਗੰਗਾਨਗਰ ਢੰਡ, ਗੁਰਨਾਮ ਸਿੰਘ ਚਾਹਲ, ਸਰਪੰਚ ਬਾਬਾ ਪਾਲ ਸਿੰਘ ਪੰਜਵੜ, ਗੁਰਵਿੰਦਰ ਸਿੰਘ ਝਬਾਲ, ਠੇਕੇਦਾਰ ਅਵਤਾਰ ਸਿੰਘ, ਸਰਪੰਚ ਨਰਿੰਦਰ ਕੁਮਾਰ ਪੱਪਾ ਝਬਾਲ, ਪ੍ਰਦੀਪ ਸਿੰਘ ਦੁਸੰਦੀ ਮੱਲ ਸਰਪੰਚ ਭੁਪਿੰਦਰ ਸਿੰਘ ਗੋਹਲਵਾੜ, ਸਰਪੰਚ ਮੁਖਵਿੰਦਰ ਸਿੰਘ ਬਾਊ, ਸਰਪੰਚ ਕੰਵਲਜੀਤ ਸਿੰਘ ਪੰਡੋਰੀ ਰੋਮਾਣਾ, ਸਰਪੰਚ ਉੱਤਮ ਸਿੰਘ ਠੱਠੀਖਾਰਾ, ਸਰਪੰਚ ਸੋਨੀ ਦਬੁਰਜੀ, ਲਾਡੀ ਜੋਹਲ ਰਾਜੂ ਸਿੰਘ ਵਾਲਾ, ਯਸ਼ਪਾਲ ਸ਼ਰਮਾ ਸੈਕਟਰੀ, ਜਸਪਾਲ ਸਿੰਘ ਪਾਲਾ, ਸੋਨੂੰ ਮੰਨਣ, ਸੂਬਾ ਸਿੰਘ ਪੰਡੋਰੀ ਸਿੰਧਵਾ, ਸਾਬਕਾ ਸਰਪੰਚ ਸਰਬਜੀਤ ਕੋਰ ਮਾਹਣੇਮੱਲੀਆ, ਗੁਰਭੇਜ ਸਿੰਘ ਭੇਜਾ,ਸਰਪੰਚ ਨਿਸ਼ਾਨ ਸਿੰਘ ਛਿਛਰੇਵਾਲ, ਸਾਬਕਾ ਇੰਸਪੈਕਟਰ ਮੇਜਰ ਸਿੰਘ ਕੋਟ ਧਰਮਚੰਦ ਕਲਾ, ਲਵਲੀ ਪੰਡੋਰੀ ਸਿੰਧਵਾ, ਸਾਬਕਾ ਸਰਪੰਚ ਲਖਵਿੰਦਰ ਸਿੰਘ ਕੈਰੋਵਾਲ, ਆਦਿ ਹਾਜ਼ਰ ਸਨ।