ਈ.ਟੀ.ਯੂ ਵਲੋ ਹੈਡ ਟੀਚਰਾਂ ਤੇ ਸੈਂਟਰ ਹੈੱਡ ਟੀਚਰ ਦੀਆਂ ਤਰੱਕੀਆਂ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਾਜੇਸ਼ ਕੁਮਾਰ ਸ਼ਰਮਾ ਨਾਲ ਕੀਤੀ ਮੀਟਿੰਗ

4878817
Total views : 5841602

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਜੇਸ਼ ਕੁਮਾਰ ਸ਼ਰਮਾ ਵੱਲੋਂ ਈਟੀਟੀ ਅਧਿਆਪਕਾਂ ਤੋਂ ਬਤੌਰ ਹੈੱਡ ਟੀਚਰ ਤੁਰੰਤ ਤਰੱਕੀਆਂ ਕਰਨ ਦਾ ਦਿੱਤਾ ਭਰੋਸਾ ਈ.ਟੀ.ਯੂ ਦੇ ਯਤਨਾਂ ਨੂੰ ਪਿਆ ਬੂਰ ਬੂਰ ਜ਼ਿਲ੍ਹਾ ਅੰਮ੍ਰਿਤਸਰ ਵਿਚ ਈਟੀਟੀ ਅਧਿਆਪਕਾਂ ਦੀਆਂ ਬਤੌਰ ਹੈਡ ਟੀਚਰ ਹੋਣਗੀਆਂ ਜਲਦ ਤਰੱਕੀਆਂ-ਮਾਨ,ਅੋਲਖ

ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਪ੍ਰਾਇਮਰੀ ਐਲੀਮੈਂਟਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ। ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਦੇ ਜਰਨਲ ਸਕੱਤਰ ਸੁਖਵਿੰਦਰ ਸਿੰਘ ਮਾਨ ਤੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਮਨਜੀਤ ਸਿੰਘ ਔਲਖ ਦੀ ਸਾਂਝੀ ਅਗਵਾਈ ਹੇਠ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੈਂਡ ਟੀਚਰਾਂ ਤੇ ਸੈਂਟਰ ਹੈੱਡ ਟੀਚਰਾ ਦੀਆਂ ਤਰੱਕੀਆਂ ਸਬੰਧੀ ਅੱਜ ਇੱਕ ਵਿਸ਼ੇਸ ਵਫਦ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਾਜੇਸ਼ ਕੁਮਾਰ ਸ਼ਰਮਾ,ਉਪ ਜ਼ਿਲਾ ਸਿੱਖਿਆ ਅਫਸਰ ਸ੍ਰੀਮਤੀ ਇੰਦੂ ਮੰਗੋਤਰਾ ਨੂੰ ਮਿਲਿਆ ਜਿਸ ਵਿੱਚ ਵਫਦ ਵੱਲੋਂ ਮੰਗ ਕੀਤੀ ਗਈ ਕਿ ਜ਼ਿਲਾ ਅੰਮ੍ਰਿਤਸਰ ਵਿੱਚ ਪਿਛਲੇ ਕਾਫੀ ਸਮੇਂ ਤੋਂ ਹੈੱਡ ਟੀਚਰਾ ਦੀਆਂ ਤਰੱਕੀਆਂ ਨਹੀਂ ਹੋਈਆਂ ਇਸ ਲਈ ਹੈਡ ਟੀਚਰਾਂ ਤੇ ਸੈਂਟਰ ਹੈੱਡ ਟੀਚਰਾ ਦੀਆਂ ਤੁਰੰਤ ਤਰੱਕੀਆਂ ਕੀਤੀਆਂ ਜਾਣ, ਪੇਅ ਕਮਿਸ਼ਨ ਦੇ ਪਿਛਲੇ ਬਕਾੲੇ ਜਿਨ੍ਹਾਂ ਅਧਿਆਪਕਾਂ ਦੇ ਬਕਾੲੇ ਘੱਟ ਨਿਕਲੇ ਸਨ ਜਾਂ ਨਹੀਂ ਨਿਕਲੇ ਅਧਿਆਪਕਾ ਨੂੰ ਕੱਢਵਾ ਕੇ ਦਿੱਤੇ ਜਾਣ, ਅੰਮ੍ਰਿਤਸਰ ਸ਼ਹਿਰ ਵਿੱਚ ਪੈਂਦੇ ਸ਼ਹਿਰੀ ਸਕੂਲਾਂ ਵਿੱਚੋਂ ਨਗਰ ਨਿਗਮ ਵੱਲੋਂ ਕੂੜਾ ਕਰਕਟ ਨਾ ਚੁੱਕਣ ਤੇ ਹੋਰ ਮਸਲਿਆਂ ਸਬੰਧੀ ਧਿਆਨ ਵਿੱਚ ਲਿਆਂਦਾ।

ਵਿੱਚ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਰਜੇਸ਼ ਕੁਮਾਰ ਸ਼ਰਮਾ ਵੱਲੋਂ ਯੂਨੀਅਨ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਤਰੱਕੀਆਂ ਦੇ ਕੰਮ ਸੰਬੰਧੀ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੈਂਡ ਟੀਚਰਾਂ ਦੀਆਂ ਤਰੱਕੀਆਂ ਸਬੰਧੀ ਕੰਮ ਚੱਲ ਰਿਹਾ ਹੈ ਤੇ ਸਨਿਆਰਟੀ ਲਿਸਟ ਸੋਧ ਕੇ,ਤਰੱਕੀਆਂ ਸਬੰਧੀ ਕਮੇਟੀ ਬਣਾਉਣ ਉਪਰੰਤ ਤੁਰੰਤ ਹੀ ਅਧਿਆਪਕਾਂ ਦੀਆਂ ਬਤੌਰ ਹੈਡ ਟੀਚਰ ਤਰੱਕੀਆਂ ਕਰ ਦਿੱਤੀਆਂ ਜਾਣਗੀਆਂ ਤੇ ਬਾਕੀ ਮੰਗਾਂ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵੱਲੋਂ ਤੁਰੰਤ ਬਲਾਕ ਸਿੱਖਿਆ ਅਫਸਰਾਂ ਨੂੰ ਪੱਤਰ ਜਾਰੀ ਕਰਨ ਦਾ ਭਰੋਸਾ ਦਿੱਤਾ।ਐਲੀਮੈਂਟਰੀ ਟੀਚਰ ਯੂਨੀਅਨ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਮਾਨ ਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਔਲਖ ਨੇ ਕਿਹਾ ਕਿ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੈਡ ਟੀਚਰਾਂ ਤੇ ਸੈਂਟਰ ਹੱਡ ਟੀਚਰਆਂ ਦੀਆਂ ਤਰੱਕੀਆਂ ਲਈ ਵੱਡੀ ਉਪਰਾਲੇ ਕੀਤੇ ਗਏ ਸਨ ਜਿਸ ਸਦਕਾ ਯੂਨੀਅਨ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆਂ  ਹੈ ਤੇ ਜਲਦੀ ਹੀ ਈਟੀਟੀ ਅਧਿਆਪਕਾਂ ਨੂੰ ਬਤੌਰ ਹੈੱਡ ਟੀਚਰ ਤੇ ਸੈਂਟਰ ਹੈੱਡ ਟੀਚਰ ਦੀਆਂ ਤਰੱਕੀਆਂ ਦਾ ਤੋਹਫ਼ਾ ਮਿਲੇਗਾ ਸੁਖਵਿੰਦਰ ਸਿੰਘ ਮਾਨ ਸੂਬਾ ਜਨਰਲ ਸਕੱਤਰ,ਮਨਜੀਤ ਸਿੰਘ ਔਲਖ ਸੂਬਾ ਸੀਨੀਅਰ ਮੀਤ ਪ੍ਰਧਾਨ, ਪਰਮਬੀਰ ਸਿੰਘ ਵੇਰਕਾ ਚਰਨਜੀਵ ਕੁਮਾਰ, ਮਨਜੀਤ ਸਿੰਘ ਮੂਦਲ ਸੁਖਜੀਤ ਸਿੰਘ ਭਕਨਾ ਬਲਜੀਤ ਸਿੰਘ ਚੁਗਾਵਾਂ ਅਨਿਲ ਕੁਮਾਰ, ਮਨਜਿੰਦਰ ਸਿੰਘ ਅਜਨਾਲਾ, ਸੰਦੀਪ ਕੁਮਾਰ ਸ਼ਰਮਾ, ਵਰਿੰਦਰ ਕੁਮਾਰ ਅਵਾਣ ਜਸਮੀਤ ਸਿੰਘ ਰੋਖੇ ਹਰਪ੍ਰੀਤ ਸਿੰਘ ਸੋਹੀ ਪਵਿੱਤਰਪ੍ਰੀਤ ਸਿੰਘ ਗੋਲਡੀ ਗੁਰਚਰਨ ਸਿੰਘ ਮੁਹਾਵਾ ਕੰਵਲਜੀਤ ਸਿੰਘ ਮਜੀਠਾ,ਮਨੀਸ਼ ਕੁਮਾਰ, ਸੰਦੀਪ ਸਿਆਲ ਦੋਨੋਂ ਸਮਾਰਟ ਸਕੂਲ ਸਹਾਇਕ ਕੋਡੀਨੇਟਰ ਮੈਡਮ ਸ਼ਿਵਾਨੀ ਤੇ ਸਮੂਹ ਸਾਥੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ  ਆਦਿ ਹਾਜਰ ਸਨ।

Share this News