ਥਾਣਾਂ ਰਣਜੀਤ ਐਵੀਨਿਊ ਦੀ ਪੁਲਿਸ ਨੇ ਡੀ.ਜੇ ਮਰੁੰਮਤ ਕਰਨ ਵਾਲੇ ਸਾਹੁਲ ਦੇ ਤਿੰਨ ਕਾਤਲ ਕਾਨਪੁਰ ਤੋ ਕੀਤੇ ਕਾਬੂ

4878520
Total views : 5840978

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਜਸਕਰਨ ਸਿੰਘ

ਪਿਛਲ਼ੇ ਦਿਨੀ ਥਾਣਾਂ ਰਣਜੀਤ ਐਵੀਨਿਊ ਦੇ ਇਲਾਕੇ ਵਿੱਚ ਸ਼ਵਿਫਟ ਕਾਰ ਸਵਾਰਾਂ ਤੇ ਗੋਲੀਆਂ ਚਲਾਉਣ ਨਾਲ ਉਸ ਵਿੱਚ ਸਵਾਰ ਇਕ ਡੀ.ਜੇ ਮਰੁੰਮਤ ਕਰਨ ਵਾਲੇ ਸਾਹੁਲ ਨਾਮੀ ਦੀ ਵਿਆਕਤੀ ਦੀ ਮੋਤ ਤੋ ਬਾਅਦ ਪੁਲਿਸ ਵਲੋ ਮ੍ਰਿਤਕ ਦੇ ਬਾਪ ਦੇ ਬਿਆਨਾਂ ਸੁਨੀਲ ਕੁਮਾਰ ਵਾਸੀ ਗਲੀ ਗੁਰਦੁਆਰੇ ਵਾਲੀ ਚੌਕ ਬਿੱਲੇਵਾਲਾ ਮੋਹਕਮਪੁਰਾ ਰੋਡ ਦੇ ਬਿਆਨਾਂ ਤੇ ਕੇਸ ਦਰਜ ਕਰਨ ਉਪਰੰਤ ਪੁਲਿਸ ਵਲੋ ਸਾਹੁਲ ਦੇ ਤਿੰਨ ਕਾਤਲਾਂ ਨੂੰ ਕਾਨਪੁਰ(ਯੂ.ਪੀ) ਤੋ ਗ੍ਰਿਫਤਾਰ ਕਰਨ ਸਬੰਧੀ ਜਾਣਕਾਰੀ ਦੇਦਿਆਂ

ਇਕ ਪੱਤਰਕਾਰ ਸੰਮੇਲਨ ‘ਚ ਏ.ਡੀ.ਸੀ.ਪੀ 2 ਸ: ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ 29 ਜੂਨ ਨੂੰ ਮ੍ਰਿਤਕ ਸਾਹੁਲ ਕੁਮਾਰ ਆਪਣੇ ਦੋਸਤਾਂ ਕਬੀਰ ਸਿੰਘ, ਸੋਹਨ ਸਿੰਘ, ਅਮਨਪ੍ਰੀਤ ਸਿੰਘ ਅਤੇ ਜੈਫ ਨਾਲ ਰੇਲਵੇ ਸਟੇਸ਼ਨ ਨਜਦੀਕ ਇਕਮ ਢਾਬੇ ਤੋ ਖਾਣਾ ਖਾਕੇ 2.30 ਵਜੇ ਦੇ ਕਰੀਬ ਵਾਪਸ ਰਣਜੀਤ ਐਵੀਨਿਊ ਵੱਲ ਜਾ ਰਹੇ ਸਨ ਤਾਂ ਪਿੜਲੇ ਪਾਸਿਓ ਮੋਟਰਸਾਈਕਲ ਤੇ ਆਏ ਹਮਲਾਵਰਾਂ ਨੇ ਉਨਾਂ ਦੀ ਸ਼ਵਿਫਟ ਗੱਡੀ ਤੇ ਗੋਲੀਆਂ ਚਲਾਉਣ ਨਾਲ ਸਾਹੁਲ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਨੂੰ ਤਾਰੁੰਤ ਹਸਪਤਾਲ ਲਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਸ: ਵਿਰਕ ਨੇ ਦੱਸਿਆ ਕਿ ਪੁਲਿਸ ਕੇਸ ਦਰਜ ਕਰਕੇ ਇਸ ਨੂੰ ਗੰਭੀਰਤਾ ਨਾਲ ਲੈਦਿਆਂ ਮਿਲੀ ਜਾਣਕਾਰੀ ਅਨੁਸਾਰ ਐਸ.ਆਈ ਵਾਰਿਸ ਮਸੀਹ ਦੀ ਅਗਵਾਈ ਵਿੱਚ ਯੂ.ਪੀ ਦੇ ਇਲਾਕੇ ਕਾਨਪੁਰ ਭੇਜੀ ਗਈ ਪੁਲਿਸ ਨੇ ਯੂ.ਪੀ ਪੁਲਿਸ ਦੇ ਸਹਿਯੋਗ ਨਾਲ ਸ਼ੀ 1. ਕਮਲ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਮਕਾਨ ਨੰਬਰ 23, ਹਰਗੋਬਿੰਦ ਐਵੀਨਿਊ, ਛੇਹਰਟਾ, ਅੰਮ੍ਰਿਤਸਰ। (ਉਮਰ 29 ਸਾਲ), 2. ਸਾਗਰ ਪੁੱਤਰ ਰਾਜਪਾਲ ਵਾਸੀ ਗਲੀ ਕ੍ਰਿਸ਼ਨਾਂ ਮੰਦਰ ਵਾਲੀ, ਨਰੈਣਗੜ੍ਹ, ਛੇਹਰਟਾ,ਅੰਮ੍ਰਿਤਸਰ, 3. ਲਵਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਗਲੀ ਕ੍ਰਿਸ਼ਨਾਂ ਮੰਦਰ ਵਾਲੀ, ਨਰੈਣਗੜ੍ਹ, ਛੇਹਰਟਾ, ਅੰਮ੍ਰਿਤਸਰ। (ਉਮਰ 23 ਸਾਲ) ਦੋਸ਼ੀਆਂ ਨੂੰ ਕਾਬੂ ਕਰਕੇ ਉਨਾਂ ਪਾਸੋ ਇਕ ਆਈ-20 ਕਾਰ ਬ੍ਰਾਮਦ ਕੀਤੀ ਗਈ ਉਨਾ ਨੇ ਦੱਸਿਆ ਕਿ ਮ੍ਰਿਤਕ ਤੇ ਦੋਸ਼ੀ ਇਕ ਦੂਜੇ ਨੂੰ ਜਾਣਦੇ ਸਨ ਤੇ ਕਾਰ ਸਵਾਰ ਇਕ ਕਬੀਰ ਸਿੰਘ ਨਾਲ ਦੋਸ਼ੀ ਕਮਲ ਕੁਮਾਰ ਨਾਲ ਝਗੜਾ ਹਇਆ ਸੀ ਜਿਸ ਰੰਜਿਸ ਤਾਹਿਤ ਹੀ ਕਮਲ ਕੁਮਾਰ ਨੇ ਆਪਣੇ ਦੋਸਤਾਂ ਨਾਲ ਮਿਲਕੇ ਕਾਰ ਤੇ ਗੋਲੀਆਂ ਲਾਈਆਂ ਗਈਆਂ ਸਨ।ਇਸ ਸਮੇ ਉਨਾਂ ਨਾਲ ਏ.ਸੀ.ਪੀ ਉਤਰੀ ਵਰਿੰਦਰ ਸਿੰਘ ਖੋਸਾ, ਥਾਣਾਂ ਮੁੱਖੀ ਰਣਜੀਤ ਐਵੀਨਿਊ ਇੰਸ਼: ਅਮਨਦੀਪ ਕੌਰ ਵੀ ਹਾਜਰ ਸਨ।

Share this News