





Total views : 5915223







Total views : 5915223ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਰਵੀ ਸਹਿਗਲ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਾਸਟਰ ਖਜ਼ਾਨ ਸਿੰਘ ਨੇ ਵਾਰਡ ਨੰਬਰ 38 ਦੇ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਨੂੰ ਐਮ ਐਲ ਏ ਡਾ ਨਿੱਜਰ ਦੇ ਦਫ਼ਤਰੀ ਸਕੱਤਰ ਅਸ਼ੋਕ ਕੁਮਾਰ ਨੂੰ ਦੱਸੀਆਂ ਗਈਆਂ। ਇਲਾਕੇ ਦੀ ਸੀਵਰੇਜ ਦੀ ਮੁੱਖ ਸਮੱਸਿਆ ਉੱਚ ਅਧਿਕਾਰੀਆਂ ਤੱਕ ਪਹੁੰਚਾਈ ਗਈ।ਇਸ ਮੌਕੇ ਦਫ਼ਤਰੀ ਸਕੱਤਰ ਅਸ਼ੋਕ ਕੁਮਾਰ ਨੇ ਕਿਹਾ ਕਿ ਇਲਾਕੇ ਦੀ ਮੁੱਖ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਾਸਟਰ ਖਜ਼ਾਨ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ 38,ਗਲੀ ਨੰਬਰ 2 ਕੋਟ ਮਿੱਤ ਸਿੰਘ ਵਿਖੇ ਅਤੇ ਨਾਲ ਲਗਦੀਆਂ ਗਲੀਆਂ ਪੂਰੀ ਤਰ੍ਹਾਂ ਸੀਵਰੇਜ ਬੰਦ ਹੋਣ ਕਾਰਨ ਅਤੇ ਬਰਸਾਤ ਦੇ ਪਾਣੀ ਕਾਰਨ ਪਾਣੀ ਨਾਲ ਭਰ ਗਈਆ ਜਿਸ ਸਦਕਾ ਲੋਕਾਂ ਦਾ ਗਲੀ ਵਿਚੋਂ ਲੰਘਣਾ ਔਖਾ ਹੋ ਗਿਆ ਅਤੇ ਗਲੀਆਂ ਪਾਣੀ ਦੇ ਨਾਲ ਭਰਨ ਕਾਰਨ ਇਹ ਪਾਣੀ ਲੋਕਾਂ ਦੇ ਘਰਾਂ ਅੰਦਰ ਚਲਾ ਗਿਆ।
ਇਸ ਸਮੱਸਿਆ ਬਾਰੇ ਮਾਸਟਰ ਖਜ਼ਾਨ ਸਿੰਘ ਨੂੰ ਪਤਾ ਲੱਗਦਿਆਂ ਤੁਰੰਤ ਕਾਰਵਾਈ ਕਰਕੇ ਸੀਵਰੇਜ ਸਾਫ ਕਰਵਾਏ ਗਏ।ਇਸ ਸਬੰਧੀ ਆਪ ਨੇ ਕਿਹਾ ਕਿ ਲੋਕਾਂ ਨੂੰ ਜਿਹੜੀ ਵੀ ਕੋਈ ਸਮੱਸਿਆ ਆਉਂਦੀ ਹੈ ਉਹ ਕਿਸੇ ਸਮੇਂ ਵੀ ਘਰ ਆ ਕੇ ਮਿਲ ਸਕਦੇ ਹਨ।ਇਸ ਮੌਕੇ ਵਾਰਡ ਦੇ ਇਲਾਕਾ ਨਿਵਾਸੀਆਂ ਦੀ ਸੀਵਰੇਜ ਸਮੱਸਿਆ ਦਾ ਹੱਲ ਮਾਸਟਰ ਖਜ਼ਾਨ ਸਿੰਘ ਵੱਲੋਂ ਪਹਿਲ ਦੇ ਆਧਾਰ ਤੇ ਉੱਚ ਅਧਿਕਾਰੀਆਂ ਨਾਲ ਮੌਕੇ ਤੇ ਗੱਲਬਾਤ ਕਰਕੇ ਕਰਵਾਇਆ ਗਿਆ।ਇਸ ਮੌਕੇ ਹਲਕਾ ਦੱਖਣੀ ਦੇ ਦਫ਼ਤਰੀ ਸਕੱਤਰ ਅਸ਼ੋਕ ਕੁਮਾਰ ਨੇ ਹਲਕਾ ਦੱਖਣੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਲਾਕਾ ਨਿਵਾਸੀ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਮੁੱਖ ਦਫਤਰ ਨਾਲ ਵੀ ਸੰਪਰਕ ਕਰ ਸਕਦੇ ਹਨ।ਇਸ ਮੌਕੇ ਵਾਰਡ ਸੀਨੀਅਰ ਆਗੂ ਮਾਸਟਰ ਖਜ਼ਾਨ ਸਿੰਘ ਨੇ ਵਾਰਡ ਨੰਬਰ 38 ਦੇ ਇਲਾਕਾ ਨਿਵਾਸੀਆਂ ਲਈ ਹੈਲਪ ਲਾਈਨ ਨੰਬਰ 9988702520 ਤੇ ਆਪਣੀਆਂ ਸਮੱਸਿਆਵਾਂ ਨੂੰ ਦਰਜ ਕਰਵਾ ਸਕਦੇ ਹਨ।ਇਸ ਮੌਕੇ ਮਾਸਟਰ ਖਜ਼ਾਨ ਸਿੰਘ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।