Total views : 5509209
Total views : 5509209
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਪਿਛਲੇ ਦਿਨੀ ਇਕ ਦੁਕਾਨਦਾਰ ਨੂੰ ਅਗਵਾ ਕਰਕੇ ਉਸ ਤੋ 10 ਲੱਖ ਰੁਪਏ ਦੀ ਫਿਰੌਤੀ ਲੈਣ ਵਾਲੇ ਦੋਸ਼ੀਆਂ ਵਿੱਚੋ ਦੋ ਹੋਰ ਨੂੰ ਕਾਬੂ ਕੀਤੇ ਜਾਣ ਬਾਰੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦੇਦਿਆਂ ਏ.ਸੀ.ਪੀ ਉੱਤਰੀ ਸ: ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਮਿਤੀ 02-02-2023 ਦਰਜ ਰਜਿਸਟਰਡ ਹੋਇਆ ਕਿ ਮੁੱਦਈ ਮੁਕੱਦਮਾ ਵਕਤ ਕ੍ਰੀਬ 11 ਵਜੇ ਰਾਤ, ਆਪਣੀ ਦੁਕਾਨ ਬੰਦ ਕਰਕੇ ਆਪਣੀ ਕਾਰ ਤੇ ਵਾਪਸ ਘਰ ਗਿਆ ਸੀ ਤੇ ਕਾਰ ਘਰ ਦੇ ਬਾਹਰ ਸੜਕ ਤੇ ਖੜੀ ਕਰਕੇ ਕਾਰ ਵਿਚੋ ਬਾਹਰ ਨਿਕਲਿਆ ਤਾਂ ਇੱਕ ਨੌਜਵਾਨ ਮੋਟਰਸਾਈਕਲ ਪਰ ਸਵਾਰ ਨੇ ਮੋਟਰਸਾਈਕਲ ਉਸਦੇ ਵਿੱਚ ਮਾਰਿਆ ਤੇ ਨੌਜਵਾਨ ਨੂੰ ਪੁੱਛਣ ਲਗਾ ਕਿ ਤੂੰ ਮੇਰੇ ਵਿਚ ਮੋਟਰਸਾਈਕਲ ਕਿਉ ਮਾਰਿਆ ਹੈ ਇਨੇ ਨੂੰ
ਇੱਕ ਕਾਰ ਵਰਨਾ ਰੰਗ ਸਿਲਵਰ ਆਈ, ਜਿਸ ਵਿੱਚ ਡਰਾਇਵਰ ਸਮੇਤ ਚਾਰ ਨੌਜਵਾਨ ਸਵਾਰ ਸਾਰਿਆ ਦੇ ਮੂੰਹ ਢੱਕੇ ਹੋਏ ਸੀ ਜਿੰਨਾ ਵਿਚੋਂ 3 ਨੌਜਵਾਨ ਕਾਰ ਵਿਚੋਂ ਉਤਰੇ ਅਤੇ ਉਸਨੂੰ ਫੜ ਕੇ ਆਪਣੀ ਗੱਡੀ ਵਿੱਚ ਬਿਠਾ ਕੇ ਕਿਧਰੇ ਲੈ ਗਏ ਅਤੇ ਉਸਨੂੰ ਸਾਰੇ ਨੌਜਵਾਨਾਂ ਵੱਲੋਂ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਦੇ ਬੰਦੇ ਦੱਸਦੇ ਹੋਏ, ਉਸ ਪਾਸੋਂ ਪੈਸਿਆ ਦੀ ਮੰਗ ਕਰਨ ਲੱਗੇ
ਤਾਂ ਮੁੱਦਈ ਨੇ ਆਪਣੇ ਮੋਬਾਇਲ ਫੋਨ ਤੋ ਆਪਣੇ ਪਿਤਾ ਨੂੰ ਫੋਨ ਕੀਤਾ ਕਿ ਤੁਹਾਡੇ ਕੋਲ ਮੇਰਾ ਦੋਸਤ ਆ ਰਿਹਾ ਹੈ ਉਸਨੂੰ ਦੱਸ ਲੱਖ ਰੂਪੈ ਦੇ ਦੇਵੋ ਤਾਂ ਕਾਰ ਸਵਾਰਾਂ ਵਿਚੋਂ ਇੱਕ ਨੌਜਵਾਨ ਨੇ ਫੋਨ ਕਰਕੇ ਆਪਣੇ ਕਿਸੇ ਸਾਥੀ ਨੂੰ ਕਿਹਾ ਕਿ ਤੂੰ ਰਿਲਾਇੰਸ ਫਰੈਸ਼ ਦੇ ਸਾਹਮਣੇ ਗਲੀ ਵਿੱਚੋ ਪੈਸੇ ਲੈ ਆ, ਜੋ ਕੁੱਝ ਮਿੰਟਾ ਵਿੱਚ ਉਸਦੇ, ਪਿਤਾ ਕੋਲੋ ਪੈਸੇ ਦੱਸ ਲੱਖ ਰੂਪੈ ਲੈ ਲਏ ਅਤੇ ਉਸਨੂੰ ਧਮਕੀ ਦਿੱਤੀ ਕਿ ਜੇਕਰ ਤੂੰ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਤੈਨੂੰ ਤੇ ਤੇਰੇ ਪ੍ਰੀਵਾਰ ਨੂੰ ਜਾਨੋ ਮਾਰ ਦਿਆਗੇ ਤੇ ਬੱਸ ਸਟੈਂਡ ਸਾਹਮਣੇ ਰਿਆੜ ਹਸਪਤਾਲ ਆਪਣੀ ਕਾਰ ਵਿਚੋਂ ਉਤਾਰ ਦਿੱਤਾ। ਜਿਸਤੇ ਥਾਣਾ ਸਦਰ ਵੱਲੋਂ ਮੁਕੱਦਮਾ ਦਰਜ਼ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ।
ਉਨਾਂ ਨੇ ਦੱਸਿਆ ਕਿ ਮੁੱਖ ਅਫਸਰ ਥਾਣਾ ਸਦਰ, ਅੰਮ੍ਰਿਤਸਰ ਸ੍ਰੀ ਰਮਨਦੀਪ ਸਿੰਘ, ਪੀ.ਪੀ.ਐਸ, ਡੀ.ਐਸ.ਪੀ (ਅੰਡਰ-ਟ੍ਰੈਨਿੰਗ) ਦੀ ਪੁਲਿਸ ਪਾਰਟੀ ਵੱਲੋ ਹਰ ਪਹਿਲੂ ਤੋਂ ਤਫਤੀਸ਼ ਕਰਦੇ ਹੋਏ, ਮੁਕੱਦਮਾ ਹਜਾ ਵਿੱਚ ਦੋਸੀ ਜਸਕਰਨ ਖੰਨਾ ਉਰਫ ਕਰਨ, ਅਜੇ ਸਿੰਘ ਉਰਫ ਨੇਗੀ ਮਿਤੀ 16/02/2023 ਨੂੰ ਮੁਕੱਦਮਾ ਹਜਾ ਵਿਚ ਗ੍ਰਿਫਤਾਰ ਕੀਤਾ ਗਿਆ ਜਿਨ੍ਹਾ ਪਾਸੋ ਫਿਰੋਤੀ ਦੀ ਮੰਗੀ ਗਈ ਰਕਮ ਵਿਚੋ 16000/-ਰੁਪਏ ਬ੍ਰਾਮਦ ਕੀਤੇ ਗਏ ਸਨ ਅਤੇ ਇਹਨਾ ਦੀ ਪੁੱਛਗਿੱਛ ਪਰ ਮੁਕੱਦਮਾ ਹਜਾ ਵਿਚ ਸਾਹਿਲ ਉਰਫ ਲੱਲੀ, ਕੁਨਾਲ ਮਹਾਜਨ, ਭੁਪਿੰਦਰ ਸਿੰਘ ਉਰਫ ਲਾਡੀ ਅਤੇ ਸੁਖਚੈਨ ਸਿੰਘ ਨੂੰ ਮੁਕੱਦਮਾ ਹਜਾ ਵਿੱਚ ਨਾਮਜਦ ਕੀਤਾ ਗਿਆ।
ਜਿਨ੍ਹਾ ਨੂੰ ਮੁਕੱਦਮਾ ਉਕਤ ਵਿੱਚ ਇਹਨਾਂ ਦੋਸ਼ੀਆ ਵੱਲੋ ਮਿਤੀ 15/05/2023 ਨੂੰ ਰਾਤ ਮੈਡੀਕਲ ਇਨਕਲੈਵ ਤੋ ਇੱਕ ਕਾਰ ਬਾਲੈਨੋ, ਰੰਗ ਚਿੱਟਾ ਨੰਬਰ ਪੀ.ਬੀ.02-ਡੀ.ਡੀ-9514 ਖੋਹ ਕੀਤੀ ਸੀ, ਜੋ ਇਹ ਕਾਰ ਨੰਬਰ ਇਹਨਾ ਦੋਸੀਆ ਵੱਲੋ ਮੁਕੱਦਮਾ ਨੰਬਰ 118/23 ਜੁਰਮ 307,34 ਆਈ.ਪੀ.ਸੀ 25 ਅਸਲਾ ਐਕਟ, ਥਾਣਾ ਮਕਬੂਲਪੁਰਾ ਅੰਮ੍ਰਿਤਸਰ ਵਿਚ ਬ੍ਰਾਮਦ ਕਰਵਾ ਦਿੱਤੀ ਸੀ। ਜੋ ਇਹ ਦੋਸੀ ਮੁਕੱਦਮਾ ਨੰਬਰ 118/23 ਜੁਰਮ 307,3 ਆਈ.ਪੀ.ਸੀ 25 ਅਸਲਾ ਐਕਟ ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਵਿੱਚ ਕੇਂਦਰੀ ਜੇਲ, ਅੰਮ੍ਰਿਤਸਰ ਬੰਦ ਹਨ, ਅੰਮ੍ਰਿਤਸਰ ਬੰਦ ਹਨ, ਦੋਸ਼ੀ ਕੁਨਾਲ ਮਹਾਜਨ ਉਰਫ ਕੇਸ਼ਵ, ਭੁਪਿੰਦਰ ਸਿੰਘ ਉਰਫ ਲਾਡੀ ਨੂੰ ਪ੍ਰਡੈਕਸ਼ਨ ਪਰ ਲਿਆ ਕੇ ਮਿਤੀ 23/06/2023 ਮੁਕੱਦਮਾ ਨੰਬਰ 38 ਮਿਤੀ 03/02/2023 ਜੁਰਮ 365,384,148,149,ਭ:ਦ: 25,27,54 ਅਸਲ੍ਹਾ ਐਕਟ, ਥਾਣਾ ਸਦਰ, ਅੰਮ੍ਰਿਤਸਰ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦੋਸ਼ੀਆ ਪਾਸੋ ਫਿਰੋਤੀ ਦੀ ਮੰਗੀ ਗਈ ਰਕਮ ਵਿੱਚੋ 18,800/-ਰੁਪਏ ਬ੍ਰਾਮਦ ਕੀਤੇ ਗਏ ।