





Total views : 5895899







Total views : 5895899ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਬੰਡਾਲਾ / ਅਮਰਪਾਲ ਸਿੰਘ ਬੱਬੂ
ਜਿਲਾ ਅੰਮ੍ਰਿਤਸਰ ਕਾਗਰਸ ਦੇ ਸਪੋਰਟਸ ਸੈਲ ਦੇ ਉੰਪ ਚੈਅਰਮੈਨ ਕੁਲਦੀਪ ਸਿੰਘ ਭੋਲਾ ( ਬੰਡਾਲਾ ) ਨੂੰ ਰਾਤ ਸਮੇ ਲੁਟੇਰਿਆ ਵੱਲੋ ਲੁਟਣ ਦੀ ਕੋਸਿਸ ਕੀਤੀ ਗਈ । ਮਿਲੀ ਜਾਣਕਾਰੀ ਦੇ ਅਨਸਾਰ ਕੁਲਦੀਪ ਸਿੰਘ ਭੋਲਾ ਰਾਤ ਨੂੰ ਅੰਮ੍ਰਿਤਸਰ ਬੰਠਿਡਾ ਨੈਸਨਲ ਹਾਈਵੇ ਨੰਬਰ 54 ਤੇ ਰਾਤ ਸਮੇ ਆਪਣੀ ਐਕਟਿਵਾ ਤੇ ਅੰਮ੍ਰਿਤਸਰ ਤੋ ਘਰੈਲੂ ਸਮਾਨ ਖ੍ਰੀਦਣ ਪਿਛੋ ਆਪਣੇ ਪਿੰਡ ਬੰਡਾਲਾ ਨੂੰ ਆ ਰਹੇ ਸਨ , ਕਿ ਜਦੋ ਉਹ ਬੰਡਾਲਾ ਕੋਲ ਪੈਦੀ ਡਰੇਨ ਦੇ ਪੁੱਲ ਕੋਲ ਉਨਾ ਦੀ ਐਕਟਿਵਾ ਪਹੰਚੀ ਤਾ ਰਸਤੇ ਵਿੱਚ ਤਿੰਨ ਲੁਟੇਰਿਆ ਨੇ ਉਨਾ ਤੇ ਜਾਨੀ ਹਮਲਾ ਕਰ ਦਿਤਾ । ਜਿਸ ਵਿੱਚ ਉਹ ਵਾਲ ਵਾਲ ਬੱਚੇ ਗਏ । ਕੁਲਦੀਪ ਸਿੰਘ ਭੋਲਾ ਜਦੋ ਲੁਟੇਰਿਆ ਨਾਲ ਹੱਥੋ ਪਾਈ ਹੋ ਰਹੇ ਸਨ ਤਾ ਹਾਈਵੇ ਤੇ ਜਿਆਦਾ ਵਾਹਨਾ ਦੇ ਆਉਣ ਜਾਣ ਉਪੰਰਤ ਲੁਟੇਰੇ ਰਾਤ ਦਾ ਫਾਇਦਾ ਉਠਦੀਆ ਹੋਇਆ ਫਰਾਰ ਹੋ ਗਏ । ਇਸ ਘਟਨਾ ਦੀ ਰਪਟ ਕੁਲਦੀਪ ਸਿੰਘ ਭੋਲਾ ਨੇ ਪੁਲਿਸ ਚੌਕੀ ਬੰਡਾਲਾ ਵਿੱਖੇ ਦਰਜ ਕਰਵਾ ਦਿਤੀ ਹੈ ।