ਬਾਦਲਾਂ ਨੇ ਜਦੋ ਰਾਮ ਰਾਹੀਮ ਨੂੰ ਮੁਆਫ ਕਰਾਉਣ ਲਈ ਜਥੇਦਾਰ ਨੂੰ ਘਰੇ ਸੱਦਕੇ ਹੁਕਮ ਚਾੜੇ ਸਨ, ਕੀੋ ਉਹ ਸਿੱਖ ਧਰਮ ਵਿੱਚ ਦਖਲ ਅੰਦਾਜੀ ਨਹੀ ਸੀ-ਭੋਮਾ

4877972
Total views : 5839944

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦਿੱਲੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਐਸ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਰਮ ਵਿੱਚ ਦਖਲ ਅੰਦਾਜੀ ਕਰਨ ਵਾਲੇ ਬਿਆਨ ਉੱਤੇ ਘੇਰਦਿਆ ਹੋਇਆ ਕਿਹਾ ਕਿ ਜੋਂ ਕੰਮ ਧਾਮੀ ਸਾਹਿਬ ਤੁਹਾਨੂੰ ਕਰਨੇ ਚਾਹੀਦੇ ਸਨ ਤੇ ਜੇ ਉਹੋ ਕੰਮ ਮੁੱਖ ਮੰਤਰੀ ਸਾਹਿਬ ਨੇ ਸਿੱਖ ਸੰਗਤਾਂ ਦੀਆ ਭਾਵਨਾਵਾਂ ਅਨੁਸਾਰ ਕੰਮ ਕੀਤਾ ਹੈ ਤੇ ਉਹ ਤੁਹਾਨੂੰ ਦਖਲ ਅੰਦਾਜੀ ਕਿਉਂ ਲਗਦੀ ਹੈ।ਜਿੱਥੇ ਭਗਵੰਤ ਮਾਨ ਦੇ ਇਸ ਫੈਸਲੇ ਨਾਲ ਪੂਰੀ ਦੁਨੀਆ ਦੇ ਵਿੱਚ ਬੈਠੀਆਂ ਸਿੱਖ ਸੰਗਤਾਂ ਤੇ ਤੁਹਾਡੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਖੁਦ ਖੁਸ਼ੀਆ ਮਨਾ ਰਹੇ ਹਨ। ਓਥੇ ਤੁਹਾਨੂੰ ਭਗਵੰਤ ਮਾਨ ਦਾ ਧੰਨਵਾਦ ਕਰਨ ਦੀ ਥਾਂ ਦਖਲ ਅੰਦਾਜੀ ਕਿਉਂ ਨਜ਼ਰ ਆ ਰਹੀ ਹੈ ? ਓਹਨਾ ਕਿਹਾ ਅੱਜ ਤੱਕ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਹੀ ਚਲਾਉਂਦਾ ਆ ਰਿਹਾ ਹੈ ਉਦੋ ਤੋਂ ਕਿਸੇ ਨੂੰ ਇਹਨਾਂ ਦੀ ਦਖਲ ਅੰਦਾਜੀ ਨਜ਼ਰ ਨਹੀਂ ਆਈ।ਜਦੋਂ ਮੁੱਖ ਮੰਤਰੀ ਬਾਦਲ ਵੱਲੋ ਪੰਜ ਸਿੰਘ ਸਾਹਿਬਾਨਾਂ ਨੂੰ ਮੁੱਖ ਮੰਤਰੀ ਨਿਵਾਸ ਵਿੱਚ ਬੁਲਾ ਕੇ ਬਲਾਤਕਾਰੀ ਗੁਰਮੀਤ ਰਾਮ ਰਹੀਮ ਨੂੰ ਮੁਆਫ ਕਰਨ ਦੇ ਹੁਕਮ ਚਾੜ੍ਹੇ ਗਏ ।

ਘਰ ਘਰ ਗੁਰਬਾਣੀ ਪਾਹੁੰਚਉਣ ਦੇ ਸਰਕਾਰ ਦੇ ਉਪਰਾਲੇ ਤੇ ਅੱਜ ਕਿੰਤੂ ਪ੍ਰੰਤੂ ਕਰ ਰਹੇ ਧਾਮੀ ਉਸ ਵੇਲੇ ਚੁੱਪ ਕਿਉ ਸਨ?

ਸਰਕਟ ਹਾਊਸ ਬੈਠਕੇ ਜਥੇਦਾਰ ਥਾਪੇ ਗਏ। ਹਾਲੇ ਕੱਲ੍ਹ ਤੁਸੀਂ ਆਪਣੇ ਸਿਆਸੀ ਆਕਾ ਦੇ ਕਹਿਣ ਤੇ ਚੁੱਟਕੀ ਨਾਲ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਬਦਲਿਆ ਹੈ ਉਦੋ ਵੀ ਕਿਸੇ ਨੂੰ ਧਰਮ ਵਿੱਚ ਦਖਲ ਅੰਦਾਜੀ ਨਜ਼ਰ ਨਹੀਂ ਆਈ।ਪਿਛਲੇ ਕਈ ਸਾਲਾਂ ਤੋਂ ਬਾਦਲ ਪਰਿਵਾਰ ਹੀ ਸ਼੍ਰੋਮਣੀ ਕਮੇਟੀ ਨੂੰ ਚਲਾ ਰਿਹਾ ਹੈ ਹਰ ਵਾਰੀ ਪ੍ਰਧਾਨ ਤੇ ਜਥੇਦਾਰ ਸਿਆਸੀ ਲੀਡਰ ਬਾਦਲ ਵੱਲੋ ਹੀ ਲਿਫਾਫਿਆਂ ਵਿੱਚੋ ਕੱਢੇ ਜਾਂਦੇ ਹਨ ਉਦੋ ਵੀ ਕਿਸੇ ਨੂੰ ਦਖਲ ਅੰਦਾਜੀ ਨਜ਼ਰ ਕਿਉਂ ਨਹੀਂ ਆਉਂਦੀ? ਓਹਨਾ ਕਿਹਾ ਕਿ ਅੱਜ ਜੋਂ ਸਾਡੇ ਧਰਮ ਦਾ ਮਾੜਾ ਹਾਲ ਹੋਇਆ ਹੈ ਉਹ ਸ਼੍ਰੋਮਣੀ ਕਮੇਟੀ ਦੀ ਨਾਕਾਮੀ ਤੇ ਬਾਦਲ ਪਰਿਵਾਰ ਦੀ ਸਿਆਸੀ ਦਖਲ ਅੰਦਾਜੀ ਕਰਕੇ ਹੋਇਆ ਹੈ।ਹਰਿਆਣੇ ਦੀ ਵੱਖਰੀ ਕਮੇਟੀ ਵੀ ਇਹਨਾਂ ਦੀਆ ਨਾਕਾਮੀਆਂ ਕਰਕੇ ਹੀ ਬਣੀ।ਭੋਮਾ ਨੇ ਕਿਹਾ ਕਿ ਜੇਕਰ ਐਸਜੀਪੀਸੀ ਪ੍ਰਧਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਆਦੇਸ਼ ਮੰਨ ਕੇ ਆਪਣਾ ਵਖਰਾ ਚੈਨਲ ਬਣਾਇਆ ਹੁੰਦਾ ਤੇ ਗੁਰਬਾਣੀ ਨੂੰ ਆਪਣੀ ਨਿੱਜੀ ਪ੍ਰਾਪਰਟੀ ਮੰਨਣ ਵਾਲੇ ਬਾਦਲਾਂ ਦੇ ਹਰਮਨ ਪਿਆਰੇ ਪੀ ਟੀ ਸੀ ਚੈਨਲ ਨੂੰ ਬਾਹਰ ਕੱਢਿਆ ਹੁੰਦਾ ਤੇ ਸਾਇਦ ਅੱਜ ਮੁੱਖ ਮੰਤਰੀ ਸਾਹਿਬ ਨੂੰ ਇਹ ਫੈਸਲੇ ਨਾ ਲੈਣੇ ਪੈਂਦੇ। ਪਰ ਧਾਮੀ ਸਾਹਿਬ ਤੁਸੀਂ ਜਥੇਦਾਰ ਸ੍ਰੀ ਅਕਾਲ ਤਖ਼ਤ ਦਾ ਆਦੇਸ਼ ਤੇ ਕੀ ਮੰਨਣਾ ਸੀ ਰਾਤੋ ਰਾਤ ਆਪਣੇ ਬੌਸ ਦੇ ਕਹਿਣ ਦੇ ਬਿਨਾਂ ਕਿੱਸੇ ਇਤਲਾਹ ਤੇ ਨੋਟਿਸ ਦੇ ਜਥੇਦਾਰ ਨੂੰ ਹੀ ਬਦਲ ਦਿੱਤਾ। ਫਾਂਸੀ ਤੇ ਲਟਕਾਉਣ ਤੋਂ ਪਹਿਲਾਂ ਸੰਬੰਧਿਤ ਵਿਅਕਤੀ ਨੂੰ ਅੰਤਿਮ ਇੱਛਾ ਪੁੱਛੀ ਜਾਂਦੀ ਹੈ ਤੁਸੀਂ ਤੇ ਉਹ ਵੀ ਨਹੀਂ ਪੁੱਛੀ ।

Share this News