





Total views : 5947932







Total views : 5947932ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਥਾਣਾਂ ਛੇਹਰਟਾ ਦੀ ਪੁਲਿਸ ਵਲੋ ਇਕ ਵਰਨਾ ਕਾਰ ਵਿੱਚ ਸਵਾਰ ਇਕ 30 ਸਾਲਾ ਨੌਜਵਾਨ ਪਾਸੋ ਢੇਡ ਕਿਲੋ ਅਫੀਮ ਬ੍ਰਾਮਦ ਕੀਤੇ ਜਾਣ ਸਬੰਧੀ ਜਾਣਕਾਰੀ ਦੇਦਿਆਂ ਏ.ਡੀ.ਸੀ.ਪੀ-2 ਸ: ਪ੍ਰਭਜੋਤ ਸਿੰਘ ਵਿਰਕ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਥਾਣਾਂ ਛੇਹਰਟਾ ਦੇ ਐਸ.ਆਈ ਬਲਵਿੰਦਰ ਸਿੰਘ ਨੇ ਗੁਰੂ ਕੀ ਵਡਾਲੀ ਵਿਖੇ ਲਗਾਏ ਇਕ ਨਾਕੇ ਦੌਰਾਨ ਜਦ ਪਿੰਡ ਖਾਪੜਖੇੜੀ ਵਲੋ ਆਂਉਦੀ ਇਕ ਚਿੱਟ ਰੰਗ ਦੀ ਵਰਨਾ ਕਾਰ ਨੂੰ ਇਸ਼ਾਰਾ ਕਰਕੇ ਰੋਕਣ ਦੀ ਕਸ਼ਿਸ ਕੀਤੀ ਤਾਂ ਉਸ ਵਿੱਚ ਸਵਾਰ ਨੌਜਵਾਨ ਵਲੋ ਹੱਥ ਵਿੱਚ ਇਕ ਲਿਫਾਫਾ ਲੈਕੇ ਭੱਜਣ ਦੀ ਕੋਸ਼ਿਸ ਕੀਤੀ ਗਈ ਜਿਸ ਜਦ ਪੁਲਿਸ ਪਾਰਟੀ ਨੇ ਉਸ ਨੂੰ ਕਾਬੂ ਕਰਕੇ ਉਸ ਵਲੋ ਹੱਥ ਵਿੱਚ ਫੜੇ ਲਿਫਾਫੇ ਵਿੱਚੋ ਢੇਡ ਕਿਲੋ ਆਫੀਮ ਬ੍ਰਾਮਦ ਕੀਤੀ।
ਜਿਸ ਨੇ ਪੁਛਗਿੱਛ ਦੌਰਾਨ ਆਪਣਾ ਨਾਮ ਜਤਿੰਦਰ ਸਿੰਘ ਉਰਫ ਬਾਊ ਪੁੱਤਰ ਸੰਤੋਖ ਸਿੰਘ ਵਾਸੀ ਰਣਗੜ੍ਹ ਥਾਣਾਂ ਘਰਿੰਡਾ ਦੱਸਿਆ ਕਿ ਜਿਸ ਨੇ ਮੰਨਿਆ ਹੈ ਕਿ ਉਹ ਫਾਜਿਲਕਾ ਸਾਈਡ ਤੋ ਇਕ ਵਿਆਕਤੀ ਪਾਸੋ ਲੈਕੇ ਆਂਉਦਾ ਹੈ ਅਤੇ ਅੱਗੇ ਪ੍ਰਚੂਨ ਵਿੱਚ ਵੇਚਦਾ ਹੈ। ਸ: ਵਿਰਕ ਨੇ ਦੱਸਿਆ ਕਿ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਬਰੀਕੀ ਨਾਲ ਹੋਰ ਪੁਛਗਿੱਛ ਕੀਤੀ ਜਾਏਗੀ ਤੇ ਉਸ ਨਾਲ ਸ਼ਾਮਿਲ ਹੋਰਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ। ਗ੍ਰਿਫ਼ਤਾਰ ਦੋਸ਼ੀ ਜਤਿੰਦਰ ਸਿੰਘ ਦੇ ਖਿਲਾਫ ਅੰਮ੍ਰਿਤਸਰ ਦਿਹਾਤੀ ਵਿੱਚ ਪਹਿਲਾਂ ਵੀ 02 ਮੁਕੱਦਮਾਂ ਐਨ.ਡੀ.ਪੀ.ਐਸ ਐਕਟ ਅਧੀਨ ਦਰਜ਼ ਹੈ।ਇਸ ਸਮੇ ਉਨਾਂ ਨਾਲ ਥਾਣਾਂ ਛੇਹਰਟਾ ਦੇ ਐਸ.ਐਚ.ਓ ਇੰਸ: ਗੁਰਵਿੰਦਰ ਸਿੰਘ ਔਲਖ ਤੇ ਐਸ.ਆਈ ਬਲਵਿੰਦਰ ਸਿੰਘ ਵੀ ਹਾਜਰ ਸਨ।