





Total views : 5841547







Total views : 5841547ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਤਰਨਤਾਰਨ/ ਲਾਲੀ ਕੈਰੋਂ
ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇਸ ਸਰਕਾਰ ਦੇ ਰਾਜ ਅੰਦਰ ਕਿਸਾਨਾਂ ਨੂੰ ਜਿਨਸਾ ਦੇ ਵਧੀਆ ਰੇਟ ਦਿੱਤੇ ਜਾਣ ਦੀ ਬਦੌਲਤ ਜਿੱਥੇ ਝੋਨੇ ਦੀ ਫਸਲ ਪ੍ਰਤੀ ਏਕੜ ਇਕ ਲੱਖ ਦੇ ਕਰੀਬ ਹੋਣ ਕਰਕੇ ਕਿਸਾਨਾਂ ਦੇ ਚਿਹਰਿਆਂ ਤੇ ਮੁੜ ਰੌਣਕਾਂ ਪਰਤਣੀਆਂ ਸ਼ੁਰੂ ਹੋਈਆਂ ਹਨ ਉਥੇ ਇਸ ਕਣਕ ਦੀ ਫਸਲ ਆਉਣ ਤੇ ਵੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੰਦਿਆਂ ਇੱਕੀ ਸੌ ਪੱਚੀ ਰੁਪਏ ਪ੍ਰਤੀ ਕੁਇੰਟਲ ਕਣਕ ਦਾ ਭਾਅ ਤੈਅ ਕੀਤੇ ਜਾਣ ਨਾਲ 45 ਤੋਂ 50 ਹਜ਼ਾਰ ਰੁਪਏ ਪ੍ਰਤੀ ਏਕੜ ਕਿਸਾਨ ਵਲੋ ਕਣਕ ਦਾ ਵੱਟਿਆ ਜਾ ਰਿਹਾ ਹੈ ਇਹ ਵਿਚਾਰ ਪਨਸਪ ਖਰੀਦ ਏਜੰਸੀ ਦੇ ਪੰਜਾਬ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਤਰਨਤਾਰਨ ਦਾਣਾ ਮੰਡੀ ਵਿਖੇ ਚੱਲ ਰਹੀ ਖਰੀਦ ਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ ਚੇਅਰਮੈਨ ਸ: ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜਿੰਮੀਦਾਰਾਂ ਦੀਆਂ ਤੁਰੀਆਂ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵਿਚ ਵੱਡੀਆਂ ਪਹਿਲਕਦਮੀਆਂ ਕੀਤੀਆਂ ਹਨ ।
ਤਰਨ ਤਾਰਨ ਦਾਣਾ ਮੰਡੀ ਦਾ ਦੌਰਾ ਕਰਕੇ ਚੱਲ ਰਹੀ ਖਰੀਦ ਤੇ ਹੋਰ ਪ੍ਰਬੰਧਾਂ ਦਾ ਲਿਆ ਜਾਇਜ਼ਾ

ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦਾਣਾ ਮੰਡੀ ਤਰਨ ਤਾਰਨ ਦੇ ਪ੍ਰਧਾਨ ਕਰਨੈਲ ਸਿੰਘ ਦੇਊ ਨੇ ਸਮੁੱਚੀ ਐਸੋਸੀਏਸ਼ਨ ਵੱਲੋਂ ਚੇਅਰਮੈਨ ਬਲਬੀਰ ਸਿੰਘ ਪੰਨੂ ਦਾ ਤਰਨਤਾਰਨ ਦਾਣਾ ਮੰਡੀ ਪੁੱਜਣ ਤੇ ਨਿੱਘਾ ਸਵਾਗਤ ਕਰਦਿਆ ਤੇ ਜੀ ਆਇਆਂ ਨੂੰ ਕਿਹਾ ਉਥੇ ਉਨ੍ਹਾਂ ਨੇ ਧਿਆਨ ਚ ਕੁਝ ਮੁਸ਼ਕਿਲਾਂ ਜਿਉਂਦਿਆਂ ਦੱਸਿਆ ਕਿ ਲਿਫਟਿੰਗ ਦੇ ਟੈਂਡਰਕਾਰ ਦੇ ਰੇਟ ਘੱਟ ਹੋਣ ਦੀ ਵਜਾ ਕਰਕੇ ਆੜਤੀਆ ਨੂੰ ਜਿੱਥੇ ਲਿਫਟਿੰਗ ਆਪ ਕਰਾਉਣੀ ਪੈਂਦੀ ਹੈ ਉੱਥੇ ਆਪਣੀ ਜੇਬ ਚੋਂ ਹੀ ਪੈਸੇ ਵੀ ਦੇਣੇ ਪੈਦੇ ਹਨ ਉਨ੍ਹਾਂ ਕਿਹਾ ਕਿ ਮੰਡੀ ਬੋਰਡ ਦੇ ਐਕਟਿਵ ਮੁਤਾਬਕ ਉਨ੍ਹਾਂ ਦੀ ਦਾਮੀ 2 ਫ਼ੀਸਦੀ ਬਣਦੀ ਹੈ ਜਦ ਕਿ ਉਨ੍ਹਾਂ ਨੂੰ 46 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਦਾ ਹੈ ਜਿਸ ਵਿੱਚੋਂ ਲਿਫਟਿੰਗ ਦਾ ਕਿਰਾਇਆ ਤੇ ਹੋਰ ਮਜ਼ਦੂਰਾਂ ਦੇ ਏਜੰਸੀਆਂ ਵੱਲੋਂ ਕੀਤੀ ਗਈ ਕਟੌਤੀ ਦੇ ਖਰਚੇ ਵੀ ਭੁਗਤਾਨ ਕਰਨੇ ਪੈਂਦੇ ਹਨ ਉਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੀ ਮੰਡੀ ਬੋਰਡ ਐਕਟ ਮੁਤਾਬਕ ਦਾਮੀ 2 ਫ਼ੀਸਦੀ ਕੀਤੀ ਜਾਵੇ ਅਤੇ ਮਜਦੂਰਾ ਦੀ ਕੇਂਦਰ ਦੀ ਖਰੀਦ ਜੱਸੀ ਵੱਲੋਂ ਮਜ਼ਦੂਰ ਵਿੱਚ ਕੀਤੀ ਜਾਂਦੀ ਕਟੌਤੀ ਬੰਦ ਕਰਾਈ ਜਾਵੇ ਇਸ ਮੌਕੇ ਪਨਸਪ ਦੇ ਜ਼ਿਲ੍ਹਾ ਮੈਨੇਜਰ ਗੁਰਵਿੰਦਰ ਸਿੰਘ, ਇੰਸਪੈਕਟਰ ਅਵਤਾਰ ਸਿੰਘ ਤੋਂ ਇਲਾਵਾ ਆੜਤੀ ਐਸੋਸੀਏਸ਼ਨ ਦੇ ਤੇ ਮਜ਼ਦੂਰ ਯੂਨੀਅਨ ਦੇ ਨੁਮਾਇੰਦਿਆਂ ਚੋ ਪ੍ਰਧਾਨ ਕਰਨੈਲ ਸਿੰਘ ਦੇਊ, ਅਵਤਾਰ ਸ਼ਰਮਾ,ਦਵਿੰਦਰ ਸਿੰਘ ਬਿੱਟੂ, ਪਵੇਲ ਸਿੰਘ, ਸੁੱਚਾ ਸਿੰਘ ਬਾਠ, ਦਿਲਬਾਗ ਸਿੰਘ ਬਾਠ, ਗੁਰਲਾਲ ਸਿੰਘ, ਗੁਰਿੰਦਰ ਸਿੰਘ ਲਾਲੀ ਚਾਚਾ, ਮਨਜਿੰਦਰ ਸਿੰਘ ਪਲਾਸੌਰ, ਪ੍ਰਧਾਨ ਜੱਬਰ ਸਿੰਘ, ਆਦਿ ਹਾਜ਼ਰ ਸਨ।