





Total views : 5946568







Total views : 5946568ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਸੁਖਮਿੰਦਰ ਸਿੰਘ ਗੰਡੀ ਵਿੰਡ
ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਕੁੱਝ ਆਗੂਆਂ ਦੇ ਰਿਸ਼ਵਤ ਕਾਂਡ ਵਿੱਚ ਫਸਣ ਤੋਂ ਬਾਅਦ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਖਤ ਆਦੇਸ਼ ਕੀਤੇ ਹਨ। ਮੁੱਖ ਮੰਤਰੀ ਨੇ ਇਹ ਆਦੇਸ਼ ਭ੍ਰਿਸ਼ਟਾਚਾਰ ਨਾਲ ਪਾਰਟੀ ਦੇ ਖਰਾਬ ਹੋ ਰਹੇ ਅਕਸ ਨੂੰ ਬਚਾਉਣ ਲਈ ਜਾਰੀ ਕੀਤੇ ਹਨ। ਇਨ੍ਹਾਂ ਆਦੇਸ਼ਾਂ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਹੈ ਮੰਤਰੀ ਅਤੇ ਵਿਧਾਇਕ ਆਪਣਾ ਨਿੱਜੀ ਸਹਾਇਕ ਰੱਖਣ ਮੌਕੇ ਪੂਰੀ ਚੌਕਸੀ ਵਰਤਣ ਅਤੇ ਕਿਸੇ ਵੀ ਨਜ਼ਦੀਕੀ ਨੂੰ ਨਿੱਜੀ ਸਹਾਇਕ ਨਾ ਲਗਾਇਆ ਜਾਵੇ।

ਮੁੱਖ ਮੰਤਰੀ ਮਾਨ ਨੇ ਮੰਤਰੀਆਂ ਤੇ ਵਿਧਾਇਕਾਂ ਨੂੰ ਕੀਤੇ ਇਹ ਹੁਕਮ
ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਸਖਤ ਆਦੇਸ਼ ਜਾਰੀ ਕੀਤੇ ਹਨ ਕਿ ਮੰਤਰੀ ਅਤੇ ਵਿਧਾਇਕ ਆਪਣੇ ਕਿਸੇ ਵੀ ਨਜ਼ਦੀਕੀ ਜਾਂ ਰਿਸ਼ਤੇਦਾਰ ਨੂੰ ਆਪਣਾ ਨਿੱਜੀ ਸਹਾਇਕ ਨਾ ਲਗਾਉਣ। ਸਿਰਫ ਚੰਗੇ ਅਕਸ ਵਾਲਿਆਂ ਨੂੰ ਵੀ ਹੀ ਨਿੱਜੀ ਸਹਾਇਕ ਦੇ ਅਹੁਦੇ ‘ਤੇ ਰੱਖਿਆ ਜਾਵੇ।
ਇਸਦੇ ਨਾਲ ਹੀ ਖਰਾਬ ਅਕਸ ਵਾਲੇ ਨਿੱਜੀ ਸਹਾਇਕਾਂ ਨੂੰ ਤੁਰੰਤ ਹਟਾਇਆ ਜਾਵੇ ਜਾਂ ਫਿਰ ਉਨ੍ਹਾਂ ਨੂੰ ਕੰਟਰੋਲ ਵਿੱਚ ਰੱਖਿਆ ਜਾਵੇ। ਇਹ ਵੀ ਹੁਕਮ ਕੀਤੇ ਹਨ ਕਿ ਜੇਕਰ ਕਿਸੇ ਅਫਸਰ ਕੋਲੋਂ ਕੋਈ ਕੰਮ ਹੈ ਤਾਂ ਨਿੱਜੀ ਸਹਾਇਕ ਨੂੰ ਫੋਨ ਕਰਨ ਲਈ ਨਾ ਕਿਹਾ ਜਾਵੇ, ਸਗੋਂ ਖੁਦ ਗੱਲ ਕੀਤੀ ਜਾਵੇ।
