ਬਾਬਾ ਬੁੱਢਾ ਜੀ ਕਾਲਜ ਬੀੜ੍ਹ ਸਾਹਿਬ ਦੇ ਪੁਰਾਣੇ ਵਿਦਿਆਰਥੀਆਂ ਨੇ ਨਵਿਆਂ ਨੂੰ ਜੀ ਆਇਆ ਆਖਣ ਲਈ ਕੀਤਾ ਵੈਲਕਮ ਪਾਰਟੀ ਦਾ ਅਯੋਜਨ

4937224
Total views : 5932442

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਬਾਰਡਰ ਨਿਊਜ ਸਰਵਿਸ

ਸੰਤ ਬਾਬਾ ਖੜਕ ਸਿੰਘ ਜੀ ਦੁਆਰਾ ਸਥਾਪਿਤ ਅਤੇ ਬਾਬਾ ਸੰਤੋਖ ਸਿੰਘ ਜੀ ਦੀ ਅਗਵਾਈ ਹੇਠ ਚੱਲ ਰਹੇ ਬਾਬਾ ਬੁੱਢਾ ਕਾਲਜ ਵਿਖੇ ਦਾਖ਼ਲ ਹੋਏ ਫ਼ਰੈਸ਼ਰ (ਪਹਿਲੇ ਸਾਲ ਦੇ) ਵਿਦਿਆਰਥੀਆਂ ਦੇ ਸਵਾਗਤ ਲਈ ਸੀਨੀਅਰ ਵਿਦਿਆਰਥੀਆਂ ਵੱਲੋਂ ਇੱਕ ਸ਼ਾਨਦਾਰ ਵੈਲਕਮ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਨਵੇਂ ਵਿਦਿਆਰਥੀਆਂ ਦਾ ਕਾਲਜ ਕੈਂਪਸ ਵਿੱਚ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾ. ਕਰਨਜੀਤ ਸਿੰਘ ਬੇਦੀ ਵੱਲੋਂ ਨਵੇਂ ਆਏ ਵਿਦਿਆਰਥੀਆਂ ਨੂੰ ‘ਜੀ ਆਇਆਂ’ ਆਖਿਆ ਗਿਆ।

ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਚੰਗੀ ਸਿੱਖਿਆ ਅਤੇ ਉੱਚੀਆਂ ਨੈਤਿਕ ਕਦਰਾਂ-ਕੀਮਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ।
ਇਸ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਡਾਂਸ ਅਤੇ ਹੋਰ ਕਲਾਤਮਕ ਗਤੀਵਿਧੀਆਂ ਵਿੱਚ ਵਧ-ਚੜ੍ਹ ਕੇ ਭਾਗ ਲਿਆ, ਜਿਸ ਨੇ ਪੂਰੇ ਸਮਾਗਮ ਵਿੱਚ ਜਸ਼ਨ ਭਰਿਆ ਮਾਹੌਲ ਸਿਰਜ ਦਿੱਤਾ। ਇਸ ਮੌਕੇ ਪ੍ਰੋ ਸੁਰਿੰਦਰ ਸਿੰਘ ਨੇ ਸਟੇਜ ਦੀ ਭੂਮਿਕਾ ਬਖੂਬੀ ਨਿਭਾਈI
ਇਸ ਮੌਕੇ ਡਾ. ਅਮਰਬੀਰ ਸਿੰਘ, ਸੁਪਰਡੈਂਟ ਤਜਿੰਦਰਜੀਤ ਸਿੰਘ, ਪ੍ਰੋਫ਼ੈਸਰ ਇੰਦਰਜੀਤ ਸਿੰਘ, ਪ੍ਰੋਫ਼ੈਸਰ ਅੰਮ੍ਰਿਤਪਾਲ ਸਿੰਘ, ਮੈਡਮ ਸੁਖਪਾਲ ਕੌਰ, ਪ੍ਰੋਗਰਾਮ ਇੰਚਾਰਜ ਮੈਡਮ ਹਰਪ੍ਰੀਤ ਕੌਰ , ਮੈਡਮ ਅਕਵਿੰਦਰ ਕੌਰ, ਮੈਡਮ ਸਿਮਰਨ ਕੌਰ, ਮੈਡਮ ਪਲਵਿੰਦਰ ਕੌਰ ਅਤੇ ਮੈਡਮ ਕੰਵਲਜੀਤ ਕੌਰ ਸ਼ਾਮਲ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News