ਤਰਨ ਤਾਰਨ ‘ਚ ਪ੍ਰਾਪਟੀ ਟੈਕਸ ਨਾ ਤਾਰਨ ਵਲਿਆ ਦੀ ਆਈ ਸ਼ਾਮਤ ! ਨਗਰ ਕੌਸਲ ਦੇ ਈ.ਓ ਵੜੈਚ ਦੀ ਅਗਵਾਈ ‘ਚ ਅਜਿਹੀਆ ਪ੍ਰਾਪਟੀਆ ਕੀਤੀਆ ਸੀਲ

4949922
Total views : 5950850

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬਾਰਡਰ ਨਿਊਜ ਸਰਵਿਸ

ਤਰਨ ਤਾਰਨ ‘ਚ ਨਗਰ ਕੌਸਲ ਦੇ ਅਧਿਕਾਰੀਆਂ ਵਲੋ ਕਾਰਜਸਾਧਕ ਅਫਸਰ ਸ: ਰਣਦੀਪ ਸਿੰਘ ਵੜੈਚ ਦੀ ਅਗਵਾਈ ‘ਚ ਅਜਿਹੀਆ ਪ੍ਰਾਪਟੀਆ ਨੂੰ ਸੀਲ ਕਰ ਦਿੱਤਾ ਗਿਆ , ਜਿੰਨਾ ਨੂੰ ਵਾਰ ਵਾਰ ਨੋਟਿਸ ਦੇਣ ਦੇ ਬਾਵਜੂਦ ਵੀ ਉਨਾਂ ਵਲੋ ਪ੍ਰਾਪਟੀ ਟੈਕਸ ਜਮਾ ਨਹੀ ਕਰਵਾਇਆ ਗਿਆ।

ਸ: ਵੜੈਚ ਨੇ ਦੱਸਿਆ ਕਿ ਜਿਹੜੀਆ ਪ੍ਰਾਪਰਟੀਆ ਸੀਲ ਕੀਤੀਆ ਹਨ ਉਨਾਂ ਦਾ ਕਰੀਬ 22 ਲੱਖ ਰੁਪਏ ਟੈਕਸ ਬਣਦਾ ਹੈ। ਉਨਾਂ ਨੇ ਕਿਹਾ ਕਿ ਨਗਰ ਕੌਸਲ ਨੇ ਅਜਿਹੇ ਲੋਕਾਂ ਵਿਰੁੱਧ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਜੋ ਸਰਕਾਰ ਦਾ ਟੈਕਸ ਜਮਾ ਨਹੀ ਕਰਵਾ ਰਹੇ। ਉਨਾਂ ਨੇ ਕਿਹਾ ਕਿ ਸ਼ਹਿਰ ਵਿੱਚ ਅਣਅਧਿਕਾਰਤ ਕਲੋਨੀਆ ਕੱਟਣ ਵਾਲਿਆ ਵਿਰੁੱਧ ਵੀ ਕਾਰਵਾਈ ਕੀਤੀ ਜਾਏਗੀ। ਸ: ਵੜੈਚ ਨੇ ਲੋਕਾਂ ਨੂੰ ਆਪੀਲ ਕੀਤੀ ਕਿ ਉਹ ਨਗਰ ਕੌਸਲ ਨੂੰ ਸ਼ਹਿਯੋਗ ਕਰਨ ਤਾਂ ਕਿ ਉਨਾਂ ਨੂੰ ਬੇਹਤਰ ਸੇਵਾਵਾਂ ਤੇ ਸਹੂਲਤਾ ਪ੍ਰਦਾਨ ਕੀਤੀਆ ਜਾ ਸਕਣ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News