





Total views : 5899006







Total views : 5899006ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਬਾਰਡਰ ਨਿਊਜ ਸਰਵਿਸ
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮਿਤਸਰ ਦੀਆਂ ਹਦਾਇਤਾਂ ਤੇ ਅੱਜ ਪੁਲਿਸ ਲਾਈਨ, ਅੰਮ੍ਰਿਤਸਰ ਸਿਟੀ ਵਿੱਖੇ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਵੱਖ-ਵੱਖ ਥਾਣਿਆਂ ਵਿੱਚ ਐਨ.ਡੀ.ਪੀ.ਐਸ ਐਕਟ ਅਧੀਨ ਦਰਜ਼ ਮੁਕੱਦਮਿਆਂ ਵਿੱਚ ਜਬਤ (ਕੇਸ ਪ੍ਰਾਪਰਟੀ) ਦੋ ਪਹੀਆ ਵਾਹਨਾਂ ਦੀ ਨਿਲਾਮੀ ਲਈ ਬਣਾਈ ਗਈ, District Vehicle Disposal Committee & District Drug Disposal Committee, ਸ੍ਰੀ ਰਵਿੰਦਰਪਾਲ ਸਿੰਘ, ਡੀ.ਸੀ.ਪੀ ਇਨਵੈਸਟੀਗੇਸ਼ਨ, ਅੰਮ੍ਰਿਤਸਰ, ਸ੍ਰੀ ਕਮਲਜੀਤ ਸਿੰਘ, ਏ.ਸੀ.ਪੀ ਸਥਾਨਿਕ, ਅੰਮ੍ਰਿਤਸਰ ਅਤੇ ਇੰਸਪੈਕਟਰ ਰਜਿੰਦਰ ਸਿੰਘ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆ ਵੱਲੋਂ ਜਨਤਕ ਨਿਲਾਮੀ ਕਰਵਾਈ ਗਈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਐਨ.ਡੀ.ਪੀ.ਐਸ ਐਕਟ ਅਧੀਨ ਜਬਤ ਵਾਹਨ ਲੰਬੇ ਸਮੇਂ ਤੋਂ ਥਾਣਿਆਂ ਵਿੱਚ ਖੜ੍ਹੇ ਸਨ, ਜਿਨ੍ਹਾਂ ਦੀ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਨਿਲਾਮੀ ਕੀਤੀ ਜਾ ਰਹੀ ਹੈ ਅਤੇ ਇਸ ਨਿਲਾਮੀ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਸਰਕਾਰੀ ਨਿਯਮਾਂ ਅਤੇ ਹਦਾਇਤਾਂ ਅਨੁਸਾਰ ਅਮਲ ਵਿੱਚ ਲਿਆਂਦਾ ਗਿਆ ਹੈ। ਜ਼ਨਤਕ ਨਿਲਾਮੀ ਤੋਂ ਕੁੱਲ 01,51,000/- ਰੁਪਏ ਦੀ ਰਕਮ ਪ੍ਰਾਪਤ ਹੋਈ। ਨਿਲਾਮੀ ਵਿੱਚ ਭਾਗ ਲੈਣ ਵਾਲੇ ਸਾਰੇ ਬੋਲੀਦਾਤਾਵਾਂ ਵੱਲੋਂ ਪਹਿਲਾਂ 5,000/- ਰੁਪਏ ਪ੍ਰਤੀ ਵਿਅਕਤੀ ਸਕਿਉਰਟੀ ਰਕਮ ਜਮ੍ਹਾ ਕਰਵਾਈ ਗਈ ਸੀ, ਜੋ ਕਿ ਅਸਫਲ ਰਹੇ ਬੋਲੀਦਾਤਾਵਾਂ ਨੂੰ ਸਕਿਉਰਟੀ ਰਕਮ ਵਾਪਸ ਕੀਤੀ ਗਈ। ਇਸ ਨਿਲਾਮੀ ਤੋਂ ਪ੍ਰਾਪਤ ਹੋਈ ਕੁੱਲ ਰਕਮ 01,51,000/- ਰੁਪਏ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਕਰਵਾਈ ਗਈ ਹੈ। ਇਸ ਨਿਲਾਮੀ ਦੀ ਕਾਰਵਾਈ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਸਰਕਾਰੀ ਨਿਯਮਾਂ ਅਤੇ ਹਦਾਇਤਾਂ ਅਨੁਸਾਰ ਅਮਲ ਵਿੱਚ ਲਿਆਂਦੀ ਗਈ।ਇਸਤੋਂ ਪਹਿਲਾਂ ਮਿਤੀ 26-05-2026 ਨੂੰ 05 ਕਾਰਾਂ ਅਤੇ 110 ਮੋਟਰਸਾਈਕਲ ਕੁੱਲ ਵਾਹਨ 115 ਦੀ ਜਨਤਕ ਨਿਲਾਮੀ ਕਰਵਾ ਕੇ ਕੁੱਲ 05,44,000/- ਰੁਪਏ ਦੀ ਰਕਮ ਪ੍ਰਾਪਤ ਹੋਈ। ਪ੍ਰਾਪਤ ਹੋਈ ਕੁੱਲ ਰਕਮ 5,44,000/- ਰੁਪਏ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਕਰਵਾਈ ਗਈ ਹੈ।ਇਸ ਜਨਤਕ ਨਿਮਾਲੀ ਵਿੱਚ ਜਿਲ੍ਹਾ ਅੰਮ੍ਰਿਤਸਰ ਅਤੇ ਜਿਲ੍ਹਾ ਗੁਰਦਾਸਪੁਰ ਤੋਂ ਕੁੱਲ 14 ਬੋਲੀਦਾਤਾਵਾਂ ਨੇ ਭਾਗ ਲਿਆ ਅਤੇ ਜਨਤਕ ਨਿਲਾਮ ਕੀਤੇ ਗਏ ਵਾਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
• ਮੋਟਰਸਾਈਕਲ – 18
• ਐਕਟੀਵਾ ਸਕੂਟੀ- 01
ਕੁੱਲ ਵਾਹਨ – 19
ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-