





Total views : 5897147







Total views : 5897147ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਬਾਰਡਰ ਨਿਊਜ ਸਰਵਿਸ
ਜ਼ਿਲ੍ਹਾ ਤਰਨਤਾਰਨ ਅੰਦਰ ਪੈਦੇ ਕਸਬਾ ਝਬਾਲ ਦੇ ਗੁਰਦੁਆਰਾ ਮਾਤਾ ਭਾਗ ਕੌਰ ਜੀ ਵਿਖੇ ਇਕ ਮੰਦਬੁੱਧੀ ਔਰਤ ਵਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੇਵਾਦਾਰਾਂ ਨੇ ਮੌਕੇ ‘ਤੇ ਹੀ ਉਕਤ ਔਰਤ ਨੂੰ ਕਾਬੂ ਕਰਕੇ ਥਾਣਾ ਝਬਾਲ ਦੀ ਪੁਲਿਸ ਹਵਾਲੇ ਕਰ ਦਿੱਤਾ ।
ਪੁਲਿਸ ਕੋਲ ਗੁਰਦੁਆਰਾ ਸਾਹਿਬ ਮਾਤਾ ਭਾਗ ਕੌਰ ਦੇ ਮੁੱਖ ਸੇਵਾਦਾਰ ਬਾਬਾ ਗੁਰਸੇਵਕ ਸਿੰਘ ਨੇ ਬਿਆਨ ਦਰਜ ਕਰਾਇਆ ਹੈ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਈ ਇਕ ਔਰਤ ਮੰਦਬੁੱਧੀ ਹੋਣ ਦਾ ਡਰਾਮਾ ਕਰ ਰਹੀ ਸੀ।ਮੱਥਾ ਟੇਕਣ ਦੇ ਬਹਾਨੇ ਉਸ ਨੇ ਥੜਾ ਸਾਹਿਬ ਜਿ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਸੋਭਿਤ ਹਨ, ਉਸ ਉਪਰ ਚੜਨ ਦੀ ਕੋਸ਼ਿਸ ਕੀਤੀ ਜਦੋਂ ਕਿ ਉਕਤ ਔਰਤ ਨੇ ਅਗਲੇ ਪਾਸੇ ਪਏ ਸ਼ਸਤਰਾਂ ਵਿੱਚੋਂ ਕਿਰਪਾਨ ਵੀ ਚੁੱਕਣ ਦੀ ਕੋਸ਼ਿਸ਼ ਕੀਤੀ।ਜਿਸ ਨੂੰ ਸੇਵਾਦਾਰਾਂ ਵਲੋ ਖਿੱਚ ਕੇ ਕਾਬੂ ਕਰ ਲਿਆ।ਮੌਕੇ ‘ਤੇ ਸਬ ਡਵੀਜ਼ਨ ਤਰਨਤਾਰਨ ਸਿਟੀ ਦੇ ਡੀ.ਐਸ.ਪੀ. ਸੁਖਬੀਰ ਸਿੰਘ ਪੁੱਜੇ। ਉਨ੍ਹਾਂ ਕਿਹਾ ਕਿ ਸੇਵਾਦਾਰਾਂ ਦੇ ਬਿਆਨ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਪੁਲਿਸ ਵਲੋਂ ਅਗਲੀ ਕਾਨੂੰਨੀ ਜਾਂਚ ਬਰੀਕੀ ਨਾਲ ਕੀਤੀ ਜਾ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-