ਬਿਕਰਮ ਮਜੀਠੀਆਂ ਨੂੰ ਅਜੇ ਨਹੀ ਮਿਲੀ ਕੋਈ ਰਾਹਤ ! ਵਕੀਲ ਬਿਕਰਮ ਬਾਠ ਪੁਲਿਸ ਦੀ ਵਿਸ਼ੇਸ ਜਾਂਚ ਟੀਮ ਵਲੋ ਦਿੱਤੇ ਗਏ ਨਿਰਦੋਸ਼ ਕਰਾਰ

4946472
Total views : 5946363

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਐਡਵੋਕੇਟ ਉਪਿੰਦਰਜੀਤ ਸਿੰਘ

ਅੰਮ੍ਰਿਤਸਰ ਦੀ ਜਿਲਾ ਅਦਾਲਤ ‘ਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆਂ ਵਲੋ ਅਗਾਂਊ ਜਮਾਨਤ ਦੀ ਪਟੀਸ਼ਨ ‘ਤੇ ਮਾਣਣੋਗ ਅਦਾਲਤ ਨੇ ਕੱਲ 11 ਜੂਨ ਤੱਕ ਸੁਣਵਾਈ ਟਾਲ ਦਿੱਤੀ ਹੈ, ਉਥੇ ਇਸੇ ਹੀ ਐਫ.ਆਈ.ਆਰ ਵਿੱਚ ਨਾਮਜਦ ਵਕੀਲ ਬਿਕਰਮ ਸਿੰਘ ਮਜੀਠਾ ਨੂੰ ਵੱਡੀ ਰਾਹਤ ਮਿਲ ਗਈ ਹੈ, ਕਿਉਕਿ ਪੁਲਿਸ ਦੀ ਵਿਸ਼ੇਸ ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਐਡਵੋਕੇਟ ਬਿਕਰਮ ਸਿੰਘ ਬਾਠ ਨਿਰਦੋਸ਼ ਹਨ ਤੇ ਉਨਾਂ ਦੀ ਗ੍ਰਿਫਤਾਰੀ ਦੀ ਲੋੜ ਨਹੀ।

ਜ਼ਿਕਰਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਤੇ ਹੋਰਨਾਂ ਦੇ ਖ਼ਿਲਾਫ਼ 31 ਮਈ ਨੂੰ ਪੁਲੀਸ ਥਾਣਾ ਮਜੀਠਾ ਵਿੱਚ ਜਬਰੀ ਦਾਖਲ ਹੋਣ ਅਤੇ ਇੱਕ ਬੰਧਕ ਨੂੰ ਛੁਡਾਉਣ ਦਾ ਯਤਨ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਅਕਾਲੀ ਆਗੂ ਮਜੀਠੀਆ ਸਮੇਤ ਹੋਰ ਵੀ ਨਾਮਜਦ ਕੀਤੇ ਗਏ ਸਨ।ਐਡਵੋਕੇਟ ਅਮਨਬੀਰ ਸਿੰਘ ਸਿਆਲੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਐਡਵੋਕੇਟ ਬਿਕਰਮਜੀਤ ਬਾਠ ਕਾਨੂੰਨੀ ਸਲਾਹਕਾਰ ਦੇ ਰੂਪ ਵਿੱਚ ਘਟਨਾ ਵਾਲੇ ਦਿਨ ਉਸ ਦੇ ਨਾਲ ਸੀ ਅਤੇ ਇਸ ਵਿੱਚ ਉਸਦਾ ਕੋਈ ਰੋਲ ਨਹੀਂ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

ad
Share this News