ਅੰਮ੍ਰਿਤਸਰ ਜਿਲੇ ‘ਚ ਹੜਾਂ ਦੇ ਪਾਣੀਆਂ ਕਾਰਨ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਕਰੀਬ 52 ਕਰੋੜ ਦਾ ਹੋਇਆ ਨੁਕਸਾਨ

4878811
Total views : 5841536

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਮਿੱਕੀ ਗੁਮਟਾਲਾ,ਦਇਆ ਸਿੰਘ 

ਬੀਤੇ ਸਮੇਂ ਵਿੱਚ ਸੂਬੇ ਵਿੱਚ ਆਏ ਭਿਆਨਕ ਹੜਾਂ ਦੇ ਪਾਣੀਆਂ ਨੇ ਜਿਥੇ ਸੂਬੇ ਨੂੰ ਵੱਡੀ ਆਰਥਿਕ ਸੱਟ ਮਾਰੀ ਹੈ ਅਤੇ ਹੜਾਂ ਕਾਰਨ ਲੋਕਾਂ ਦੇ ਮਕਾਨਾਂ, ਦੁਕਾਨਾਂ ਤੇ ਹੋਰ ਕਾਰਬਾਰੀ ਅਦਾਰਿਆਂ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ ਉਥੇ ਹੀ ਹੜਾਂ ਦੇ ਪਾਣੀਆਂ ਕਾਰਨ ਸਭ ਤੋਂ ਜ਼ਿਆਦਾ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਚੇ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਹੈ।
ਇਸ ਸੰਬੰਧੀ ਹੜਾਂ ਦੇ ਪਾਣੀ ਘੱਟਣ ਅਤੇ ਹਾਲਾਤ ਆਂਮ ਵਾਂਗ ਹੋਣ ਕਾਰਨ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਨੰੰ ਖੋਲਣ ਸੰਬੰਧੀ ਹੁਕਮ ਜਾਰੀ ਕੀਤੇ ਗਏ ਹਨ, ਜਿਸਤੇ ਅੱਜ ਸਰਕਾਰੀ ਸਕੂਲਾਂ ਦੀ ਜਮੀਨੀ ਹਕੀਕਤ ਨੂੰ ਜਾਨਣ ਅਤੇ ਹੜਾਂ ਕਾਰਨ ਹੋਏ ਨੁਕਸਾਨ ਦਾ ਜਾਇਜਾ ਲੈਣ ਲਈ ਸ. ਕੰਵਲਜੀਤ ਸਿੰਘ ਸੰਧੂ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਦੂਜੋਵਾਲ ਦੀ ਜਾਂਚ ਕੀਤੀ ਗਈ।

 ਜ਼ਿਲ੍ਹੇ ਵਿੱਚ ਹੜਾਂ ਤੋਂ ਪ੍ਰਭਾਵਿਤ ਹੋਣ ਕਾਰਨ ਅਜੇ ਵੀ 31 ਪ੍ਰਾਇਮਰੀ ਤੇ 13 ਅਪਰ ਪ੍ਰਾਇਮਰੀ ਸਕੂਲ ਬੰਦ- ਸ਼ਰਮਾ ਅਤੇ ਸੰਧੂ

ਇਸ ਸਮੇਂ ਉਨਾਂ ਸਕੂਲ ਅਧਿਆਪਕਾਂ ਅਤੇ ਸਕੁਲੀ ਵਿਿਦਆਰਥੀਆਂ ਦੇ ਰੂਬਰੂ ਹੁੰਦਿਆਂ ਹੜ੍ਹਾਂ ਕਾਰਨ ਪੈਦਾ ਹੋਈਆਂ ਪ੍ਰਸਥਿਤੀਆਂ ਸੰਬੰਧੀ ਜਾਣਕਾਰੀ ਹਾਸਲ ਕੀਤੀ।

ਇਸ ਮੌਕੇ ਹਾਜਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਕੰਵਲਜੀਤ ਸਿੰਘ ਸੰਧੂ ਅਤੇ ਫੋਨ ਰਾਹੀਂ ਗੱਲਬਾਤ ਕਰਦਿਆਂ ਸ਼੍ਰੀ ਰਜੇਸ਼ ਕੁਮਾਰ ਸ਼ਰਮਾ ਡੀ.ਈ.ਓ. (ਸੈ.ਸਿੱ) ਨੇ ਦੱਸਿਆ ਕਿ ਹੜਾਂ ਕਾਰਨ ਤਹਿਸੀਲ ਅਜਨਾਲਾ ਅਤੇ ਤਹਿਸੀਲ ਲੋਪੋਕੇ ਦੇ ਜਿਆਦਾਤਰ ਸਕੂਲਾਂ ਪ੍ਰਭਾਵਿਤ ਹੋਏ ਹਨ। ਉਨਾਂ੍ਹਦੱਸਿਆ ਕਿ ਮੁਢਲੀ ਜਾਂਚ ਉਪਰੰਤ ਹੜਾਂ ਅਤੇ ਮੀਂਹ ਕਾਰਨ ਜ਼ਿਲ੍ਹਾ ਅੰਮ੍ਰਿਤਸਰ ਦੇ 161 ਪ੍ਰਾਇਮਰੀ ਸਕੂਲ ਅਤੇ 24 ਅਪਰ ਪ੍ਰਾਇਮਰੀ ਸਕੂਲ ਪ੍ਰਭਾਵਿਤ ਹੋਏ ਹਨ ਜਿੰਨਾਂ ਦੀ ਮੁਰੰਮਤ ਅਤੇ ਨਵੀਨੀਕਰਨ ਲਈ ਕ੍ਰਮਵਾਰ 29 ਕਰੋੜ ਅਤੇ 23.10 ਕਰੋੜ ਕੁੱਲ ਕਰੀਬ 52 ਕਰੋੜ ਰੁਪਏ ਦੀ ਲਾਗਤ ਆਉਣ ਦਾ ਅੰਦਾਜਾ ਹੈ। ਸਰਹੱਦੀ ਖੇਤਰ ਦੇ ਕਈ ਪਿੰਡਾਂ ਵਿੱਚ ਅਜੇ ਵੀ ਹੜਾਂ ਦੇ ਪਾਣੀ ਖੜਨ ਜਾਂ ਸਕੂਲੀ ਇਮਾਰਤਾਂ ਨੂੰ ਵੱਡਾ ਨੁਕਸਾਨ ਪੁੱਜਣ ਕਾਰਨ 31 ਪ੍ਰਾਇਮਰੀ ਅਤੇ 13 ਅਪਰ ਪ੍ਰਾਇਮਰੀ ਸਕੂਲ ਬੰਦ ਰੱਖੇ ਗਏ ਹਨ। ਇਸ ਮੌਕੇ ਰਜੇਸ਼ ਖੰਨਾ ਡਿਪਟੀ ਡੀ.ਈ.ਓ., ਦਲਜੀਤ ਸਿੰਘ ਬੀ.ਈ.ਈ.ਓ., ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਸੀ.ਐਚ.ਟੀ. ਪਰਮਿੰਦਰ ਕੌਰ ਦੂਜੋਵਾਲ, ਰਾਜਪਾਲ ਸਿੰਘ ਉੱਪਲ, ਗੁਰਿੰਦਰ ਸਿੰਘ ਘੁਕੇਵਾਲੀ, ਪਰਮਬੀਰ ਸਿੰਘ ਪੰਨੂੰ ਰੋਖੇ, ਤਨਵੀਰ ਸਿੰਘ, ਇੰਦਰਪਾਲ ਸਿੰਘ, ਬਲਜੀਤ ਸਿੰਘ ਧਾਰੀਵਾਲ ਸਮੇਤ ਹੋਰ ਸਿੱਖਿਆ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News