





Total views : 5915275







Total views : 5915275ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ /ਵਿੱਕੀ ਭੰਡਾਰੀ
ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜ ਪਿਤਾ ਰਮਿਤ ਜੀ ਦੇ ਅਸ਼ੀਰਵਾਦ ਨਾਲ ਸੰਤ ਨਿਰੰਕਾਰੀ ਸਤਿਸੰਗ ਭਵਨ ਚਵਿੰਡਾ ਦੇਵੀ ਵਿਖੇ ਮਾਨਵ ਏਕਤਾ ਦਿਵਸ ਨੂੰ ਸਮਰਪਿਤ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 157 ਦੇ ਕਰੀਬ ਸ਼ਰਧਾਲੂਆਂ ਨੇ ਖੂਨਦਾਨ ਕਰਕੇ ਆਪਣਾ ਬਹੁਮੁੱਲਾ ਯੋਗਦਾਨ ਪਾਇਆ। ਖੂਨਦਾਨ ਕੈਂਪ ਦਾ ਉਦਘਾਟਨ ਸੰਯੋਜਕ ਸੂਰਜ ਪ੍ਰਕਾਸ਼ ਜੀ ਦੁਆਰਾ ਕੀਤਾ ਗਿਆ।
ਇਸ ਮੌਕੇ ਖੂਨਦਾਨੀਆਂ ਦਾ ਹੌਸਲਾ ਵਧਾਉਂਦੇ ਹੋਏ ਜੋਨਲ ਇੰਚਾਰਜ ਸੂਰਜ ਪ੍ਰਕਾਸ਼ ਨੇ ਕਿਹਾ ਕਿ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਆਪਣੇ ਵਿਚਾਰਾਂ ਵਿੱਚ ਹਮੇਸ਼ਾਂ ਫਰਮਾਉਂਦੇ ਸਨ ਕਿ “ਖੂਨ ਨਾਲੀਆਂ ਵਿੱਚ ਨਹੀਂ ਬਲਕਿ ਇਨਸਾਨ ਦੀਆਂ ਨਾੜੀਆਂ ਵਿੱਚ ਵਹਿਨਾ ਚਾਹੀਦਾ ਹੈ। ਇਸ ਮੌਕੇ ਮਹਾਤਮਾ ਧਰਮਿੰਦਰ ਕੁਮਾਰ ਜੀ ਨੇ ਸੰਯੋਜਕ ਸੂਰਜ ਪ੍ਰਕਾਸ਼ ਜੋਨਲ ਇੰਚਾਰਜ ਰਾਕੇਸ਼ ਸੇਠੀ ਜੀ ਦੀ ਸਮੁੱਚੀ ਅਗਵਾਈ ਦੀ ਸ਼ਲਾਘਾ ਕਰਦੇ ਹੋਏ ਖੇਤਰੀ ਸੰਚਾਲਕ ਡਾ.ਗੁਰਸ਼ਰਨ ਅਤੇ ਆਏ ਹੋਏ ਸਮੂਹ ਖੂਨਦਾਨੀਆਂ ਅਤੇ ਸਾਧ ਸੰਗਤ ਦਾ ਧੰਨਵਾਦ ਅਤੇ ਸਵਾਗਤ ਕੀਤਾ ਜੋ ਕਿ ਇਥੇ ਕੀਮਤੀ ਸਮਾ ਕੱਢ ਕੇ ਚਵਿੰਡਾ ਦੇਵੀ ਵਿਖੇ ਪਹੁੰਚੇ ਸਨ। ਇਸ ਮੌਕੇ ਤੇ ਸੇਵਾਦਲ ਨੇ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-