ਤਰਨ ਤਾਰਨ ਹਲਕੇ ‘ਚ ਕਾਂਗਰਸ ਨੂੰ ਲੱਗਾ ਵੱਡਾ ਝਟਕਾ ! ਬਲਾਕ ਪ੍ਰਧਾਨ ਸੋਨੂੰ ਦੋਦੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ

4926197
Total views : 5915562

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਰਣਜੀਤ ਸਿੰਘ ਰਾਣਾਨੇਸਟਾ, ਦਇਆ ਸਿੰਘ

ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਸੀਨੀਅਰ ਤੇ ਟਕਸਾਲੀ ਕਾਂਗਰਸੀ ਆਗੂ ਸ੍ਰੀ ਸੰਦੀਪ ਕੁਮਾਰ ਸੋਨੂੰ ਦੋਦੇ ਕਾਂਗਰਸ ਨੂੰ ਅਲਵਿਦਾ ਕਹਿ ਆਪਣੇ ਕਈ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਗਏ।ਜਿੰਨਾ ਨੂੰ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਵਿੱਚ ਪਾਰਟੀ ‘ਚ ਸ਼ਾਮਿਲ ਕਰਦਿਆ ਕਿਹਾ ਕਿ ਸੋਨੂੰ ਦੋਦੇ ਦੀ ਪਾਰਟੀ ਵਿੱਚ ਸ਼ਮੂਲੀਅਤ ਨਾਲ ਇਥੋ ਅਕਾਲੀ ਉਮੀਦਵਾਰ ਪ੍ਰਿੰ; ਸੁਖਵਿੰਦਰ ਕੌਰ ਰੰਧਾਵਾ ਦੀ ਚੋਣ ਮੁਹਿੰਮ ਨੂੰ ਭਾਰੀ ਬੱਲ ਮਿਿਲਆ ਹੈ।

ਸ; ਬਾਦਲ ਨੇ ਕਿਹਾ ਕਿ ਅਕਾਲੀ ਦਲ ਵਲੋ ਕੀਤੇ ਵਿਕਾਸ ਕਾਰਜਾਂ ਅਤੇ ਪੰਜਾਬ ਪ੍ਰਤੀ ਫਿਕਰਮੰਦੀ ਨੂੰ ਵੇਖਦਿਆ ਨੂੰ ਸੰਗਤਾਂ ਆਪ ਮੁਹਾਰੇ ਅਕਾਲੀ ਦਲ ਨਾਲ ਜੁੜ ਰਹੀਆ ਹਨ ਤੇ ਉਨਾਂ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ‘ਚ ਇਸ ਹਲਕੇ ਦੇ ਕਈ ਹੋਰ ਕਾਂਗਰਸੀ ਤੇ ਆਪ ਆਗੂ ਸ਼ੌ੍ਰਮਣੀ ਅਕਾਲੀ ‘ਚ ਸ਼ਾਮਿਲ ਹੋਣਗੇ ਜੋ ਲਗਾਤਾਰ ਉਨਾ ਦੇ ਸਪੰਰਕ ‘ਚ ਹਨ।

ਜਿਕਰਯੋਗ ਹੈ ਕਿ ਸੋਨੂੰ ਦੋਦੇ ਮਰਹੂਮ ਕਾਗਰਸੀ ਵਧਾਇਕ ਡਾ:ਧਰਮਵੀਰ ਅਗਨੀਹੋਤਰੀ ਦੇ ਨਜਦੀਕੀ ਰਿਸ਼ਤੇਦਾਰ ਸਨ ਤੇ ਉਨਾਂ ਦੀ ਗੈਰਹਾਜਰੀ ‘ਚ ਹਲਕੇ ‘ਚ ਵਿਚਰਦੇ ਰਹੇ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News