ਹਸਪਤਾਲ ਤੋ ਛੁੱਟੀ ਮਿਲਣ ਤੋ ਬਾਅਦ ਮੁੱਖ ਮੰਤਰੀ ਐਕਸ਼ਨ ਮੋਡ ‘ਚ ! ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੜ੍ਹ ਪੀੜਤਾਂ ਲਈ ਕੀਤੇ ਗਏ ਵੱਡੇ ਐਲਾਨ

4877956
Total views : 5839918

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ 

 ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਤੇ ਚੱਲ ਰਹੇ ਰਾਹਤ ਕਾਰਜਾਂ ਦੀ ਸਮੀਖਿਆ ਸੰਬੰਧੀ ਇਕ ਸਾਰੇ ਜ਼ਿਲ੍ਹਿਆਂ ਦੇ ਡੀ.ਸੀਜ਼ ਨਾਲ ਇਕ ਉੱਚ ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਹਰ ਇਕ ਪੀੜਤ ਨੂੰ ਮੁਆਵਜ਼ਾ ਦਿਤਾ ਜਾਵੇਗਾ ਤੇ ਇਹ ਇਕੱਲਾ ਐਲਾਨ ਨਹੀਂ ਹੈ।

ਦੀਵਾਲੀ ‘ਤੇ ਵੱਡੀ ਗਿਣਤੀ ਵਿਚ ਲੋਕਾਂ ਦੇ ਘਰ  ਪਹੁੰਚਾਏ ਜਾਣਗੇ ਚੈੱਕ :ਜੇਕਰ ਕਿਸੇ ਅਧਿਕਾਰੀ ਨੇ ਸੁਸਤੀ ਕੀਤੀ ਜਾਂ ਗਲਤ ਫਾਰਮ ਭਰੇ ਤਾਂ  ਕੀਤੀ ਜਾਵੇਗੀ  ਸਖਤ ਕਾਰਵਾਈ-ਮਾਨ

ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਵਲੋਂ ਸਪੈਸ਼ਲ ਗਿਰਦਾਵਰੀ ਕਰਵਾਉਣ ਦੇ ਹੁਕਮ ਦਿਤੇ ਗਏ ਹਨ ਤੇ ਜਿਵੇਂ ਹੀ ਇਹ ਪੂਰੀ ਹੋ ਜਾਵੇਗੀ ਸਰਕਾਰ ਵਲੋਂ ਤੁਰੰਤ ਮੁਆਵਜ਼ਾ ਜਾਰੀ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪਿੰਡ ਪਿੰਡ ਜਾ ਕੇ ਅਧਿਕਾਰੀ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੇ ਤੇ ਫ਼ਸਲਾਂ ਦੇ ਹੋਏ ਨੁਕਸਾਨ ਲਈ 20,000 ਰੁਪਏ ਪ੍ਰਤੀ ਏਕੜ, ਮਕਾਨਾਂ ਦੇ ਹੋਏ ਨੁਕਸਾਨ ਲਈ 40,000 ਰੁਪਏ ਤੇ ਪਸ਼ੂਆਂ ਦੀ ਮੌਤ ਦੇ ਹੋਏ ਨੁਕਸਾਨ ਲਈ 37,500 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ 30-40 ਦਿਨਾਂ ਦੇ ਸਪੈਸ਼ਲ ਗਿਰਦਾਵਰੀ ਦੀ ਰਿਪੋਰਟ ਆਉਣ ਤੋਂ ਬਾਅਦ ਤੁਰਤ ਮੁਆਵਜ਼ਾ ਦੇ ਦਿਤਾ ਜਾਵੇਗਾ, ਕਿਉਂਕਿ ਮੁਆਵਜ਼ੇ ਦਾ ਸਮੇਂ ਸਿਰ ਮਿਲਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਸ ਤਬਾਹੀ ਦੌਰਾਨ 55 ਮ੍ਰਿਤਕਾਂ ’ਚੋਂ 42 ਨੂੰ ਮੁਆਵਜ਼ਾ ਦੇ ਦਿਤਾ ਗਿਆ ਹੈ।

ਭਗਵੰਤ ਮਾਨ ਨੇ ਦਸਿਆ ਕਿ ਸਾਡੇ ਅਫ਼ਸਰ ਪਿੰਡਾਂ ’ਚ ਜਾ ਕੇ ਜਾਇਜ਼ਾ ਲੈਣਗੇ ਜਿਸ ਤੋਂ ਬਾਅਦ ਰਿਪੋਰਟ ਤਿਆਰ ਕੀਤਾ ਜਾਵੇਗੀ ਤੇ ਰਿਪੋਰਟ ਬਣਨ ਤੋਂ ਬਾਅਦ ਲੋਕਾਂ ਤੋਂ ਵੀ ਰਾਏ ਲਈ ਜਾਵੇਗੀ। ਜਿਥੇ 100 ਫ਼ੀ ਸਦੀ ਨੁਕਸਾਨ ਹੋਵੇਗਾ ਉਥੇ 1 ਮਹੀਨੇ ਵਿਚ ਚੈੱਕ ਦਿਤਾ ਜਾਵੇਗਾ। ਖਬਰ ਨੂੰ ਵੱਧ ਤੋ ਵੱਧ ਅੱਗੇ ਸੇਅਰ ਕਰੋ-

 

Share this News