





Total views : 5915223







Total views : 5915223ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ
ਬੀਤੀ ਸ਼ਾਮ ਆਪ ਦੇ ਸਾਬਕਾ ਜਿਲਾ ਪ੍ਰਧਾਨ ਰਹੇ ਤੇ ਆਰ.ਟੀ.ਆਈ ਕਾਰਕੁੰਨ ਸੁਰੇਸ਼ ਸ਼ਰਮਾਂ ਨੂੰ ਵਿਜੀਲੈਸ ਵਲੋ 4 ਲੱਖ ਰੁਪਏ ਰਿਸ਼ਵਤ ਲੈਦਿਆਂ ਰੰਗੇ ਹੱਥੀ ਕਾਬੂ ਕਰਨ ਤੋ ਬਾਅਦ ਜਿਥੇ ਨਗਰ ਨਿਗਮ, ਨਗਰ ਸੁਧਾਰ ਟਰੱਸਟ, ਤੇ ਪੁੱਡਾ ਦੇ ਅਧਿਕਾਰੀਆ ਨੇ ਸੁਖ ਦਾ ਸਾਹ ਲਿਆ ਹੈ, ੳੇੁਥੇ ਉਸ ਦਾ ਇਸ ਕਾਲਾ ਬਜਾਰੀ ਦੇ ਗੋਰਖ ਧੰਦੇ ‘ਚ ਸਾਥ ਦੇਣ ਵਾਲੇ ਉਕਤ ਵਿੱਚ ਸਾਥ ਦੇਣ ਕਈ ਜੇ.ਈ, ਐਸ.ਡੀ.ਓ ਤੇ ਐਕਸੀਅਨਾ ਦੇ ਰੰਗੇ ਉਡੇ ਹੋਏ ਜੋ ਲੋਕਾਂ ਨੂੰ ਉਸ ਨਾਲ ਸਮਝੌਤਾ ਕਰਨ ਤੋ ਬਾਅਦ ਹੀ ਐਨ.ਓ.ਸੀ ਜਾਰੀ ਕਰਨ ਤੇ ਨਕਸ਼ੇ ਪਾਸ ਕਰਨ ਲਈ ਸਹਿਮਤੀ ਦੇਦੇ ਸਨ।ਪਤਾ ਲੱਗਾ ਹੈ ਕਿ ਵਿਜੀਲੈਸ ਨੂੰ ਉਸ ਦੇ ਫਰਨੀਚਰ ਹਾਊਸ ਤੋ ਅਹਿਮ ਦਸਤਾਵੇਜ ਬ੍ਰਾਮਦ ਹੋਏ ਹਨ।
ਜਿੰਨਾ ਨੂੰ ਵਿਜੀਲੈਸ ਵਲੋ ਜਬਤ ਕੀਤਾ ਗਿਆ ਹੈ, ਇਹ ਵੀ ਪਤਾ ਲੱਗਾ ਹੈ ਕਿ ਵਿਜੀਲੈਸ ਵਲੋ ਆਉਣ ਵਾਲੇ ਦਿਨਾਂ ‘ਚ ਸ਼ਹਿਰ ਦੇ ਅੱਧੀ ਦਰਜਨ ਆਰ.ਟੀ.ਆਈ ਕਾਰਕੁੰਨਾ ਤੇ ਵੀ ਗਾਜ ਡਿੱਗ ਸਕਦੀ ਹੈ।ਇਹ ਵੀ ਜਾਣਕਾਰੀ ਮਿਲੀ ਨਗਰ ਨਿਗਮ ਅਤੇ ਪੁੱਡਾ ਦੇ ਐਮ.ਟੀ.ਪੀ ਵਿਭਾਗ ਵਿੱਚ ਉਸ ਦੀ ਚੰਗੀ ਪੈਠ ਸੀ ਜਿਸ ਕਰਕੇ ਹੀ ਸਕਾਇਤ ਕਰਨ ਤੋ ਬਾਅਦ ਲੋਕਾਂ ਧਮਕੀਆ ਦੇਦਾਂ ਸੀ ਕਿ ਉਹ ਆਪ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਰਿਹਾ ਹੈ ਤੇ ਉਸ ਦੀ ਸੱਤਾ ਦੇ ਗਲਿਆਰਿਆਂ ਵਿਚ ਬਹੁਤ ਪਹੁੰਚ ਹੈ ਅਤੇ ਨਗਰ ਨਿਗਮ ਦੇ ਅਧਿਕਾਰੀ ਉਸ ਦੇ ਇਸ਼ਾਰਿਆਂ ਤੇ ਨੱਚਦੇ ਹਨ।ਜੇਕਰ ਵਿਜੀਲੈਸ ਨੇ ਹੋਰ ਬਰੀਕੀ ਨਾਲ ਜਾਂਚ ਕੀਤੀ ਤਾਂ ਉਹ ਅਧਿਕਾਰੀ ਵੀ ਕਾਬੂ ਆ ਸਕਦੇ ਹਨ ਜੋ ਉਸ ਨੂੰ ਖੁਸ ਕਰਨ ਤੇ ਸ਼ਕਾਇਤਾ ਤੋ ਬਚਣ ਲਈ ਮਹੀਨਾ ਭਰਦੇ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-