ਮਾਸਟਰਜ ਵੈਟਰਨਜ ਪਲੇਅਰਜ ਟੀਮ ਦਾ ਸਲਾਨਾ ਰਾਜ ਪੱਧਰੀ ਖੇਡ ਸਮਰੋਹ ਸੰਪੰਨ

4878503
Total views : 5840953

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਦਇਆ ਸਿੰਘ

ਪੰਜਾਬ ਦੀ ਨਾਮਵਰ ਖੇਡ ਸੰਸਥਾ ਪੰਜਾਬ ਸਟੇਟ ਮਾਸਟਰਜ ਵੈਟਰਨਜ ਪਲੇਅਰਜ ਟੀਮ ਦੇ ਪੈਟਰਨ ਮੈਡਮ ਹਰਜਿੰਦਰਪਾਲ ਕੌਰ ਕੰਗ ਪ੍ਰਿੰਸੀਪਲ ਐਜੀਆਰਡੀ ਇੰਸਟੀਚਿਊਟਸ ਪੰਧੇਰ (ਨੇੜੇ ਫਤਿਹਗੜ੍ਹ ਚੂੜੀਆਂ) ਦੀ ਅਗਵਾਈ ਤੇ ਕਨਵੀਨਰ ਕੌਮੀ ਮਾਸਟਰ ਐਥਲੀਟ ਬਾਪੂ ਅਜੀਤ ਸਿੰਘ ਰੰਧਾਵਾ ਦੀ ਨਿਗਰਾਨੀ ਹੇਠ 6ਵਾਂ ਰਾਜ ਪੱਧਰੀ ਸਲਾਨਾ ਸਪੋਰਟਸ ਡੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵਿਸ਼ਵ ਪ੍ਰਸਿੱਧ ਖਾਲਸਾ ਕਾਲਜ ਗਵਰਨਿੰਗ ਕੌਂਸਲ (ਖਾਲਸਾ ਯੂਨੀਵਰਸਿਟੀ) ਦੇ ਪ੍ਰਬੰਧ ਅਧੀਨ ਖਾਲਸਾ ਕਾਲਜ ਆਫ ਐਜੂਕੇਸ਼ਨ ਦੇ ਭਾਈ ਰਾਮ ਸਿੰਘ ਹਾਲ ਵਿਖੇ ਮਨਾਇਆ ਗਿਆ। ਜੋ ਕਿ ਹਾਕੀ ਦੇ ਜਾਦੂਗਰ ਤੇ ਕੌਮਾਂਤਰੀ ਮਹਾਨ ਹਾਕੀ ਖਿਡਾਰੀ ਸਵ ਮੇਜਰ ਧਿਆਨ ਚੰਦ ਦਾ ਜਨਮ ਦਿਨ 29 ਅਗਸਤ ਨੂੰ ਮਨਾਏ ਜਾਣ ਦੇ ਸਿਲਸਿਲੇ ਨੂੰ ਸਮਰਪਿਤ ਰਿਹਾ।

ਇਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਕੋਲੈਬੋਰੇਸ਼ਨ ਸੈਲ ਪ੍ਰੋ ਡਾ ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਮੁੱਖ ਮਹਿਮਾਨ ਵਜੋਂ ਜਦੋਂ ਕਿ ਖਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਅਤੇ ਖਾਲਸਾ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰ ਪ੍ਰੋ ਡਾ ਖੁਸ਼ਵਿੰਦਰ ਕੁਮਾਰ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਪ੍ਰਿੰ ਗੁਰਚਰਨ ਸਿੰਘ ਸੰਧੂ, ਪ੍ਰਿੰ ਤੇਜਬੀਰ ਸਿੰਘ ਵਿਰਕ, ਪ੍ਰਿੰ ਚਰਨਜੀਤ ਕੌਰ ਸੰਧੂ, ਐਮ ਡੀ ਹਰਦੇਸ਼ ਸ਼ਰਮਾ ਦਵੇਸਰ ਇਮੀਗ੍ਰੇਸ਼ਨ, ਵਿਸ਼ਵ ਪ੍ਰਸਿੱਧ ਭੰਗੜਾ ਕਲਾਕਾਰ ਤੇ ਕੋਚ ਜਸਬੀਰ ਸਿੰਘ ਜੱਸੀ, ਪ੍ਰਿੰਸੀਪਲ ਪ੍ਰਦੀਪ ਕੌਰ ਪੰਨੂ, ਪ੍ਰਿੰਸੀਪਲ ਗੁਰਦਿਆਲ ਸਿੰਘ, ਪ੍ਰਿੰਸੀਪਲ ਜਗਜੀਤ ਸਿੰਘ ਹੁੰਦਲ, ਪ੍ਰਿੰਸੀਪਲ ਜਗਜੀਤ ਸਿੰਘ ਰੰਧਾਵਾ, ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ, ਮੈਡਮ ਜਸਪ੍ਰੀਤ ਕੌਰ ਜੀਏਡੀ ਐਵੇਨਿਊ, ਖੇਡ ਪ੍ਰਮੋਟਰ ਰਣਜੀਤ ਸਿੰਘ ਮਸੌਣ ਨੇ ਵਿਸ਼ੇਸ਼ ਮਹਿਮਾਨ ਵਜੋੋਂ ਹਾਜ਼ਰੀ ਭਰੀ। ਸਮਾਰੋੋਹ ਦੀ ਸ਼ੁਰੂਆਤ ਗੁਰੂ ਤੇਗ ਬਹਾਦਰ ਟ੍ਰੇਨਿੰਗ ਐਂਡ ਟੈਕਨੀਕਲ ਐਜੂਕੇਸ਼ਨ ਸੰਸਥਾ ਘੁਮਾਣ ਗੁਰਦਾਸਪੁਰ ਦੇ ਵਿਿਦਆਰਥੀਆਂ ਦੇ ਵੱਲੋਂ ਸਮੰੂਹ ਸ਼ਬਦ ਗਾਇਨ ਦੇ ਨਾਲ ਕੀਤੀ ਗਈ।

ਕੌਮੀ ਤੇ ਕੌਮਾਤਰੀ ਪੱਧਰ ਦੇ ਖਿਡਾਰੀਆਂ ਦਾ ਹੋਇਆ ਵਿਸ਼ੇਸ਼ ਸਨਮਾਨ

ਸੰਸਥਾਪਕ ਤੇ ਆਰਗੇਨਾਈਜਿੰਗ ਸੈਕਟਰੀ ਕਮ ਪੀਆਰਓ ਗੁਰਮੀਤ ਸਿੰਘ ਸੰਧੂ ਤੇ ਪ੍ਰਚਾਰ ਤੇ ਪ੍ਰਸਾਰ ਸਕੱਤਰ ਕੌਮੀ ਮਾਸਟਰ ਐਥਲੀਟ ਅਵਤਾਰ ਸਿੰਘ ਜੀਐਨਡੀਯੂ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਸ ਦੌਰਾਨ ਮੁੱਖ ਮਹਿਮਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਕੋਲੈਬੋਰੇਸ਼ਨ ਸੈਲ ਪ੍ਰੋ ਡਾ ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਮੁੱਖ ਮਹਿਮਾਨ ਵਜੋਂ ਜਦੋਂ ਕਿ ਖਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਅਤੇ ਖਾਲਸਾ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰ ਪ੍ਰੋ ਡਾ ਖੁਸ਼ਵਿੰਦਰ ਕੁਮਾਰ ਦੇ ਵੱਲੋਂ ਜੂਨੀਅਰ ਵਿਸ਼ਵ ਹਾਕੀ ਚੈਂਪੀਅਨ ਤੇ ਗੋਲਡ ਮੈਡਲਿਸਟ ਅੰਤਰਰਾਸ਼ਟਰੀ ਹਾਕੀ ਖਿਡਾਰੀ ਬਿਕਰਮਜੀਤ ਸਿੰਘ ਕਾਕਾ (ਸੀਆਈਟੀ ਰੇਲਵੇ), ਅੰਤਰਰਾਸ਼ਟਰੀ ਸਾਈਕਲਿਸਟ ਬਾਵਾ ਸਿੰਘ ਸੰਧੂ ਭੋਮਾ (ਸੀਆਈਟੀ ਰੇਲਵੇ ਰਿਟਾ), ਅੰਤਰਰਾਸ਼ਟਰੀ ਫੈਂਸਿੰਗ ਖਿਡਾਰੀ ਤੇ ਜ਼ਿਲ੍ਹਾ ਫੈਂਸਿੰਗ ਐਸੋਸੀਏਸ਼ਨ ਦੇ ਸਕੱਤਰ ਪ੍ਰੋ ਬਾਬਾ ਨਿਰਮਲ ਸਿੰਘ ਰੰਧਾਵਾ, ਕੌਮਾਂਤਰੀ ਤੈਰਾਕੀ ਕੋਚ ਲਵਲੀ,ਮੈਰਾਥਨ ਕੁਇਨ ਕਮਲਜੀਤ ਕੌਰ, ਜੀਐਨਡੀਯੂ ਦੇ ਸੇਵਾ ਮੁੱਕਤ ਖੇਡ ਅਧਿਕਾਰੀ ਪਿਸ਼ੌਰਾ ਸਿੰਘ ਧਾਰੀਵਾਲ, ਐਥਲੈਟਿਕਸ ਕੁਇਨ ਇੰਦਰਜੀਤ ਕੌਰ, ਮਾਸਟਰ ਐਥਲੀਟ ਡਾ ਰਣਜੀਤ ਸਿੰਘ ਹੁਸ਼ਿਆਰਪੁਰ, ਕੌਮਾਂਤਰੀ ਹਾਕੀ ਖਿਡਾਰੀ ਅਜੀਤ ਪਾਲ ਸਿੰਘ, ਕੌਮਾਂਤਰੀ ਹਾਕੀ ਖਿਡਾਰਨ ਰਾਜਬੀਰ ਸਿੰਘ ਸਰਕਾਰੀਆ, ਸਮਾਜ ਸੇਵਕ ਤੇ ਖੇਡ ਪ੍ਰਮੋਟਰ ਗੁਰਿੰਦਰ ਸਿੰਘ ਮੱਟੂ, ਇੰਟਰਵਰਸਿਟੀ ਤੇ ਕੌਮੀ ਐਥਲੀਟ ਰਾਜੇਸ਼ ਕੁਮਾਰ, ਕੌਮੀ ਸਾਈਕਲਿਸਟ ਪਲਕਪ੍ਰੀਤ ਕੌਰ, ਕੌਮੀ ਸਾਈਕਲਿਸਟ ਦਮਨਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ਤੇ ਨਵਾਜਣ ਦੇ ਨਾਲ^ਨਾਲ ਕਈ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀਆਂ, ਸਿੱਧੇ ਤੇ ਅਸਿੱਧੇ ਰੂਪ ਵਿੱਚ ਖੇਡ ਖੇਤਰ ਨੂੰ ਉਤਸ਼ਾਹਿਤ ਤੇ ਪ੍ਰਫੁੱਲਤ ਕਰਨ ਵਾਲੀਆਂ ਸ਼ਖਸ਼ੀਅਤਾਂ ਦਾ ਵੀ ਸਨਮਾਨ ਕੀਤਾ ਗਿਆ। ਇਸ ਦੌਰਾਨ ਗੁਰੂ ਤੇਗ ਬਹਾਦਰ ਟ੍ਰੇਨਿੰਗ ਐਂਡ ਟੈਕਨੀਕਲ ਐਜੂਕੇਸ਼ਨ ਸੰਸਥਾ ਘੁਮਾਣ ਗੁਰਦਾਸਪੁਰ ਤੇ ਸੱਭਿਆਚਾਰ ਸੱਥ ਛਿੱਡਣ ਦੇ ਵਿਿਦਆਰਥੀ ਕਲਾਕਾਰਾਂ ਦੇ ਵੱਲੋਂ ਰੰਗਾਰੰਗ ਪ੍ਰੋਗ੍ਰਾਮ ਦੀਆਂ ਪੇਸ਼ਕਾਰੀਆਂ ਦੇਣ ਦੇ ਨਾਲ ਪੰਜਾਬੀ ਸੱਭਿਆਚਾਰ ਦੇ ਅਨਿੱਖੜਵੇਂ ਅੰਗ ਗਿੱਧੇ ਭੰਗੜੇ ਦੀ ਪੇਸ਼ਕਾਰੀ ਦੇ ਕੇ ਖੂਬ ਰੰਗ ਬੰਨ੍ਹਿਆ।

ਜਦੋਂ ਕਿ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਗੁਰਦਾਸ ਮਾਨ ਦੇ ਪ੍ਰਚੱਲਤ ਗੀਤ “ਬਹਿ ਕੇ ਵੇਖ ਜਵਾਨਾ, ਬਾਬੇ ਭੰਗੜਾ ਪਾਉਂਦੇ ਨੇ” ਦੇ ਗੀਤ ਸੰਗੀਤ ਤੇ ਵੱਖ ਵੱਖ ਉਮਰ ਵਰਗ ਦੇ ਖਿਡਾਰੀਆਂ ਖੂਬ ਨੱਚ ਗਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਡਾ ਇੰਦੂ, ਕੰਵਲਜੀਤ ਕੌਰ, ਮੁੱਖਤਾਰ ਸਿੰਘ, ਪਿਸ਼ੌਰਾ ਸਿੰਘ ਧਾਰੀਵਾਲ, ਅਵਤਾਰ ਸਿੰਘ ਜੀਐਨਡੀਯੂ, ਸੁਮਨਪ੍ਰੀਤ ਕੌਰ ਰਿਆੜ, ਡਾ ਸਕੱਤਰ ਸਿੰਘ ਜਲਾਲ ਉਸਮਾ, ਸਿਮਰਨਜੀਤ ਕੌਰ, ਸੁਖਵਿੰਦਰ ਸਿੰਘ ਨਰੂਲਾ, ਮਨਪ੍ਰੀਤ ਕੌਰ, ਬਲਜਿੰਦਰ ਸਿੰਘ ਮੱਟੂ, ਪਰਮਜੀਤ ਕੌਰ ਮਾਹਲ, ਕੁਲਵਿੰਦਰ ਕੌਰ, ਮਨਦੀਪ ਕੌਰ, ਸੰਦੀਪ ਕੌਰ, ਪ੍ਰਦੀਪ ਕੌਰ, ਸ਼ੀਤਲ, ਪਲਕਪ੍ਰੀਤ ਕੌਰ, ਗੁਰਮੁੱਖ ਸਿੰਘ, ਕੋਚ ਹੈੱਪੀ,ਜੋਗਾ ਸਿੰਘ, ਅੱਕਪ੍ਰੀਤ ਕੌਰ, ਮੈਡਮ ਨਿਰਲੇਪ ਕੌਰ, ਕੰਵਰਪਾਲ ਸਿੰਘ ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News