ਜਦੋ ! ਡੀ.ਸੀ ਅੰਮ੍ਰਿਤਸਰ ਤੇ ਐਸ.ਐਸ਼.ਪੀ ਦਿਹਾਤੀ ਨੇ ਸਵੇਰੇ 4 ਵਜੇ ਹੀ ਹੜ੍ਹ ਪ੍ਰਭਾਵਿਤ ਇਲਾਕਿਆ ‘ਚ ਰਾਹਤ ਕਾਰਜ ਸ਼ੁਰੂ ਕਰਨ ਲਈ ਗੂੜੀ ਨੀਦਰ ਸੁੱਤੇ ਅਧਿਕਾਰੀ ਜਗਾਏ

4878414
Total views : 5840815

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਰਾਵੀ ਵਿੱਚ ਆਏ ਹੜਾਂ ਕਾਰਨ ਅੰਮ੍ਰਿਤਸਰ ਜ਼ਿਲ੍ਹੇ ਦੇ 40 ਦੇ ਕਰੀਬ ਪਿੰਡ ਪ੍ਰਭਾਵਿਤ

ਅੰਮ੍ਰਿਤਸਰ/ ਮਿੱਕੀ ਗੁਮਟਾਲਾ/ਰਣਜੀਤ ਸਿੰਘ ਰਾਣਾਨੇਸ਼ਟਾ 

ਰਾਵੀ ਦਰਿਆ ਵਿੱਚ ਆਏ ਹੜਾਂ ਕਾਰਨ ਅਜਨਾਲਾ ਤਹਿਸੀਲ ਦੇ ਤਕਰੀਬਨ 40 ਪਿੰਡਾਂ ਵਿੱਚ ਲੋਕ ਪ੍ਰਭਾਵਿਤ ਹੋਏ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਅਤੇ ਜਿਲਾ ਪੁਲਿਸ ਮੁਖੀ ਸ ਮਨਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਸਵੇਰੇ 4 ਵਜੇ ਤੋਂ ਦੁਬਾਰਾ ਰਾਹਤ ਕਾਰਜ ਸ਼ੁਰੂ ਕੀਤੇ ਗਏ ਹਨਜਿਸ ਵਿੱਚ ਸਿਵਲ ਪ੍ਰਸ਼ਾਸਨ ਤੋਂ ਇਲਾਵਾ ਪੁਲਿਸਫੌਜ ਅਤੇ ਐਨ ਡੀ ਆਰ ਐਫ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾਐਸਡੀਐਮ ਅੰਮ੍ਰਿਤਸਰ ਸ ਗੁਰਸਿਮਰਨ ਸਿੰਘ ਢਿੱਲੋਂਜਿਲਾ ਮਾਲ ਅਫਸਰ ਨਵਕੀਰਤ ਸਿੰਘਜ਼ਿਲ੍ਹਾ ਪੰਚਾਇਤ ਅਧਿਕਾਰੀ ਸ੍ਰੀ ਸੰਦੀਪ ਮਲਹੋਤਰਾ ਆਪਣੀ ਆਪਣੀਆਂ ਟੀਮਾਂ ਨਾਲ ਰਾਹਤ ਕਾਰਜਾਂ ਵਿੱਚ ਡਟੇ ਹੋਏ ਹਨ।

 ਸਿਵਲ, ਪੁਲਿਸ, ਫੌਜ ਅਤੇ ਐਨ ਡੀ ਆਰ ਐਫ ਦੀਆਂ ਟੀਮਾਂ ਵੱਲੋਂ ਰਾਹਤ ਕਾਰਜ ਜਾਰੀ

  ਇਹ ਟੀਮਾਂ ਫੌਜ ਦੇ ਏ ਟੀ ਓ ਆਰ ਵਹੀਕਲਾਂਕਿਸ਼ਤੀਆਂ ਅਤੇ ਟਰੈਕਟਰ ਟਰਾਲੀਆਂ ਦੀ ਮਦਦ ਨਾਲ ਹੜ ਵਿੱਚ ਘਿਰੇ ਹੋਏ ਪਿੰਡਾਂ ਤੇ ਡੇਰਿਆਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਲਿਆ ਰਹੇ ਹਨ। ਹੜ ਕਾਰਨ 14000 ਦੇ ਕਰੀਬ ਆਬਾਦੀ ਦੇ ਪ੍ਰਭਾਵਿਤ ਹੋਣ ਦਾ ਅੰਦਾਜ਼ਾ ਹੈ ।

ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਸਵੇਰੇ 4 ਵਜੇ ਤੋਂ ਟੀਮਾਂ ਨਾਲ ਰਾਹਤ ਕੰਮਾਂ ਵਿੱਚ ਜੁਟੇ

ਦੱਸਣ ਯੋਗ ਹੈ ਕਿ 27 ਅਗਸਤ ਦੇ ਸਵੇਰ ਧੁਸੀ ਬੰਨ ਤੋੜ ਕੇ ਪਾਣੀ ਆਬਾਦੀਆਂ ਵਾਲੇ ਪਾਸਿਆਂ ਨੂੰ ਵਧਿਆ ਸੀ। ਕੱਲ੍ਹ ਸਾਰੀ ਦਿਹਾੜੀ ਲੋਕਾਂ ਨੂੰ ਉਹਨਾਂ ਦੇ ਘਰਾਂ ਤੋਂ ਕੱਢ ਕੇ ਬਾਹਰ ਸੁਰੱਖਿਅਤ ਸਥਾਨਾਂ ਵੱਲ ਲਿਆਉਣ ਵਿੱਚ ਲੰਘ ਗਈ। ਦੇਰ ਰਾਤ 11 ਵਜੇ ਤੱਕ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਹਾਨੀਜਿਲਾ ਪੁਲਿਸ ਮੁਖੀ ਸ ਮਨਿੰਦਰ ਸਿੰਘਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ ਲੋਕਾਂ ਨੂੰ ਪਾਣੀ ਵਿੱਚ ਘਿਰੇ ਘਰਾਂ ਵਿੱਚੋਂ ਕੱਢਣ ਲਈ ਕੰਮ ਕਰਦੇ ਰਹੇ।ਅੱਜ 28 ਅਗਸਤ ਸਵੇਰੇ 4 ਵਜੇ ਦੁਬਾਰਾ ਫਿਰ ਅੰਮ੍ਰਿਤਸਰ ਤੋਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਅਤੇ ਵਧੀਕ ਡਿਊਟੀ ਕਮਿਸ਼ਨਰ ਸ਼੍ਰੀ ਰੋਹਿਤ ਗੁਪਤਾ ਆਪਣੀਆਂ ਟੀਮਾਂ ਨਾਲ ਰਵਾਨਾ ਹੋ ਗਏ। ਰਮਦਾਸ ਜਿੱਥੋਂ ਕੱਲ ਤੱਕ ਗੱਡੀਆਂ ਦਾ ਕਾਫਲਾ ਅੱਗੇ ਜਾਂਦਾ ਸੀਅੱਜ ਪਾਣੀ ਨੇ ਰਸਤਾ ਰੋਕ ਲਿਆ ਹੈ ।

ਗੱਡੀਆਂ ਉੱਥੇ ਖੜੀਆਂ ਕਰਕੇ ਟਰੈਕਟਰਾਂ ਰਾਹੀਂ  ਅਧਿਕਾਰੀ ਅਤੇ ਕਰਮਚਾਰੀ ਅੱਗੇ ਗਏ ਅਤੇ ਡਿਪਟੀ ਕਮਿਸ਼ਨਰ ਨੇ ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜਵਾਨਾਂ ਨੂੰ ਨਾਲ ਤੋਰਿਆ ਤਾਂ ਜੋ ਲੋਕਾਂ ਨੂੰ ਘਰਾਂ ਵਿੱਚੋਂ ਕੱਢ ਕੇ ਸੁਰੱਖਿਆ ਸਥਾਨਾਂ ਉੱਤੇ ਪਹੁੰਚਾ ਸਕਣ।

  ਬੀਤੀ ਰਾਤ ਦੀਆਂ ਕੀਤੀਆਂ ਕੋਸ਼ਿਸ਼ਾਂ ਸਦਕਾ ਫੌਜ ਦੇ ਜਵਾਨ ਵੀ ਅੱਜ ਸਵੇਰੇ ਤੜਕੇ ਪਹੁੰਚ ਚੁੱਕੇ ਗਏ। ਉਹਨਾਂ ਕੋਲ ਅਜਿਹੀਆਂ ਸਥਿਤੀਆਂ ਨਾਲ ਨਜਿੱਠਣ ਲਈ ਟ੍ਰੇਨਿੰਗ ਹੈ। ਇਸ ਤੋਂ ਇਲਾਵਾ ਏਟੀ ਓ ਆਰ ਵਹੀਕਲਕਿਸ਼ਤੀਆਂ ਅਤੇ ਵਾਹਨ ਫਸਣ ਦੀ ਸੂਰਤ ਵਿੱਚ ਕਰੇਨਾਂ ਲਗਾਤਾਰ ਕੰਮ ਕਰ ਰਹੀਆਂ ਹਨ।ਫਿਲਹਾਲ ਪਾਣੀ ਵਿੱਚ ਘਿਰੇ ਲੋਕਾਂ ਨੂੰ ਸੁਰੱਖਿਤ ਸਥਾਨਾਂ ਉਤੇ ਲਿਆਉਣ ਦਾ ਕੰਮ ਚੱਲ ਰਿਹਾ ਹੈ ਅਤੇ ਡਿਪਟੀ ਕਮਿਸ਼ਨਰ ਖ਼ੁਦ ਇਸ ਦੀ ਅਗਵਾਈ ਕਰ ਰਹੇ ਹਨ। ਪਿੰਡਾਂ ਵਿੱਚੋਂ ਲਿਆਂਦੇ ਗਏ ਲੋਕਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਹੈ।ਜ਼ਿਲਾ ਪੰਚਾਇਤ ਅਫਸਰ ਸ੍ਰੀ ਸੰਦੀਪ ਮਲਹੋਤਰਾ ਨੇ ਦੱਸਿਆ ਕਿ ਇਸ ਪਾਣੀ ਕਾਰਨ ਘੋਨੇਵਾਲਮਾਛੀਵਾਲਨਿਸੋਕੇਪੰਜਗਰਾਈ ਵਾਲਾਘੁਮਰਾਏਰੁੜੇਵਾਲਦਰਿਆ ਮੂਸਾਮਲਕਪੁਰਾਗਿਲਾਂ ਵਾਲੀਬੇਦੀ ਛੰਨਾਚਾਹੜਪੁਰਕਮੀਰਪੁਰਾਬਲ ਲੱਭੇ ਦਰਿਆਸਾਹੋਵਾਲਬਜਵਾਢਾਈ ਸਿੰਗਾਰਪੁਰਾਜਗਦੇਵ ਖੁਰਦਚੱਕਵਾਲਾਭੈਣੀ ਗਿੱਲਾਂਨੰਗਲ ਅੰਬਗਾਲਿਬਭਡਾਲਸਮਰਾਏਸੂਫੀਆਂਦੁਜੋਵਾਲਲੰਗਰਪੁਰਾਮਲਕਪੁਰਾਪੰਡੋਰੀਖਟੜਾਰਮਦਾਸ ਅਤੇ ਮੁਹੰਮਦ ਪਿੰਡ ਪ੍ਰਭਾਵਿਤ ਹੋਏ ਹਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News