ਕੱਥੂਨੰਗਲ ਦੇ ਨਾਮਵਰ ਪੱਤਰਕਾਰ ਡਾ. ਦਲਵਿੰਦਰ ਸਿੰਘ ਰੰਧਾਵਾ ਨੂੰ ਸਦਮਾ, ਸੜਕ ਹਾਦਸੇ ’ਚ ਮਾਮੇ ਦਾ ਦੇਹਾਂਤ 

4878234
Total views : 5840566

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


 ਸੰਤ ਸਮਾਜ ਅਤੇ ਸਿਆਸੀ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ 

ਚਵਿੰਡਾ ਦੇਵੀ/ਵਿੱਕੀ ਭੰਡਾਰੀ 

 ਹਲਕਾ ਮਜੀਠਾ ਦੇ ਕਸਬਾ ਕੱਥੂਨੰਗਲ ਤੋਂ ਨਾਮਵਰ ਪੱਤਰਕਾਰ ਡਾ. ਦਲਵਿੰਦਰ ਸਿੰਘ ਰੰਧਾਵਾ ਨੂੰ ਉਸ ਦੇ ਮਾਮੇ ਨੰਬਰਦਾਰ ਸਤਨਾਮ ਸਿੰਘ ਝਾਂਮਕਾ ਦਾ ਇੱਕ ਸੜਕਾਂ ਹਾਦਸੇ ਦੌਰਾਨ ਦੁਖਦਾਈ ਦਿਹਾਂਤ ਹੋਣ ਨਾਲ ਗਹਿਰਾ ਸਦਮਾ ਪਹੁੰਚਾ ਹੈ। ਉਹ ਤਰਨ ਤਾਰਨ ਤੋਂ ਆਪਣੇ ਪਿੰਡ ਝਾਂਮਕਾ ਵਿਖੇ ਆ ਰਹੇ ਸਨ, ਉਨ੍ਹਾਂ ਦੀ ਗੱਡੀ ਪਿੰਡ ਪਲਾਸੌਰ ਲਾਗੇ ਸੰਤੁਲਨ ਵਿਗੜ ਜਾਣ ਕਾਰਨ ਸੜਕ ਦੇ ਕਿਨਾਰੇ ਦਰਖਤਾਂ ਵਿੱਚ ਜਾ ਵੱਜੀ ਅਤੇ ਮੌਕੇ ’ਤੇ ਉਹਨਾਂ ਦਾ ਦੇਹਾਂਤ ਹੋ ਗਿਆ । ਨੰਬਰਦਾਰ ਸਤਨਾਮ ਸਿੰਘ ਝਾਮਕਾ ਦੀ ਮ੍ਰਿਤਕ ਦੇਹ ਦਾ ਸਸਕਾਰ ਉਹਨਾਂ ਦੇ ਬੇਟੇ ਜਸਵਿੰਦਰ ਸਿੰਘ ਕੈਨੇਡਾ ਬੇਟੀ ਰਮਨਦੀਪ ਕੌਰ ਇੰਗਲੈਂਡ ਅਤੇ ਭਤੀਜਾ ਮਨਜਿੰਦਰ ਸਿੰਘ ਦੇ ਪੰਜਾਬ ਪਰਤ ਆਉਣ ’ਤੇ ਮਿਤੀ 28 ਅਗਸਤ ਨੂੰ ਕਰੀਬ 12ਵਜੇ ਉਹਨਾਂ ਦੇ ਜੱਦੀ ਪਿੰਡ ਝਾਮਕਾ ਨਜ਼ਦੀਕ ਝਬਾਲ ਵਿਖੇ ਕੀਤਾ ਜਾਵੇਗਾ ।

28 ਤਰੀਕ 12 ਵਜੇ ਵਿਦੇਸ਼ੋਂ ਬੱਚਿਆਂ ਦੇ ਆਉਣ ’ਤੇ ਪਿੰਡ ਝਾਂਮਕਾ ਵਿਖੇ ਕੀਤਾ ਜਾਵੇਗਾ ਸਸਕਾਰ

ਇਸ ਮੌਕੇ ਉਹਨਾਂ ਦੇ ਪਰਿਵਾਰ ਨਾਲ ਸੋਗ ਪ੍ਰਗਟ ਕਰਨ ਵਾਲਿਆਂ ਵਿੱਚ ਦਲ ਪੰਥ ਬਿਧੀ ਚੰਦ ਸੁਰ ਸਿੰਘ ਦੇ ਮੁਖੀ ਸੰਤ ਬਾਬਾ ਅਵਤਾਰ ਸਿੰਘ ਜੀ, ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ, ਭਾਜਪਾ ਬੁਲਾਰੇ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ, ਆਮ ਆਦਮੀ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ, ਵਿਧਾਇਕ ਸਰਵਣ ਸਿੰਘ ਧੁੰਨ ਖੇਮਕਰਨ, ਸੰਤ ਗੁਰਪਿੰਦਰ ਸਿੰਘ ਸਤਲਾਣੀ ਸਾਹਿਬ ਵਾਲੇ, ਬਾਬਾ ਗੁਰਦੇਵ ਸਿੰਘ ਜੀ, ਬਾਬਾ ਇੰਦਰਬੀਰ ਸਿੰਘ ਭੈਣੀ ਵਾਲੇ, ਬਾਬਾ ਹੀਰਾ ਸਿੰਘ ਠੱਠੀ ਖਾਰਾ, ਬਾਬਾ ਗੁਰਵਿੰਦਰ ਸਿੰਘ, ਬਾਬਾ ਵੀਰ ਸਿੰਘ ਜੀਓ ਬਾਲਾ,ਬਾਬਾ ਭੋਲਾ ਸਿੰਘ, ਬਾਬਾ ਬੁੱਢਾ ਸਿੰਘ ਸ਼ਹੀਦਾਂ ਵਾਲੇ,ਸਰਪੰਚ ਸੁਖਵਿੰਦਰ ਸਿੰਘ ਗਲਾਲੀਪੁਰ,ਡਾਕਟਰ ਸੁਖਵਿੰਦਰ ਸਿੰਘ ਰੰਧਾਵਾ,ਦਿਲਬਾਗ ਸਿੰਘ ਗੁਲਾਲੀਪੁਰ,ਬਾਬਾ ਰਜਿੰਦਰ ਪਾਲ ਸਿੰਘ ਮੱਲੂਵਾਲ,ਸਰਪੰਚ ਸੋਨੂ ਸ਼ਾਹ, ਡਾਕਟਰ ਪਰਮਜੀਤ ਸਿੰਘ ਜੀਓਬਾਲਾ, ਬਾਬਾ ਲਾਭ ਸਿੰਘ, ਬਾਰਾ ਸਿੰਘ,ਬਲਕਾਰ ਸਿੰਘ ਗਲਾਲੀਪੁਰ ਸ਼ਾਮਿਲ ਹਨ। ਜਿਨ੍ਹਾਂ ਨੇ  ਨੰਬਰਦਾਰ ਸਤਨਾਮ ਸਿੰਘ ਝਾਮਕਾ ਦੇ ਸਦੀਵੀ ਵਿਛੋੜੇ ’ਤੇ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ ਅਤੇ ਉਨ੍ਹਾਂ ਨੂੰ ਭਾਣਾ ਮੰਨਣ ਦਾ ਬਲ ਅਤੇ ਵਿੱਛੜੀ ਆਤਮਾ ਨੂੰ ਗੁਰੂ ਚਰਨਾਂ ’ਚ ਨਿਵਾਸ ਬਖ਼ਸ਼ਿਸ਼ ਕਰਨ ਦੀ ਅਰਦਾਸ ਕੀਤੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News