ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਵੱਖ-ਵੱਖ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

4877918
Total views : 5839872

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

¸ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਕਰਵਾਏ ਗਏ ਕਲਾ ਉਤਸਵ 2025-26 ਦੇ ਵੱਖ-ਵੱਖ ਮੁਕਾਬਲਿਆਂ ’ਚ ਹਿੱਸਾ ਲੈਂਦਿਆਂ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।

ਇਸ ਸਬੰਧੀ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵਨਿਊ ਵਿਖੇ ਕਰਵਾਏ ਗਏ ਉਕਤ ਦੌਰਾਨ ਜਿਲ੍ਹੇ ਦੇ ਸਰਕਾਰੀ ਏਡਿਡ ਅਤੇ ਪ੍ਰਾਈਵੇਟ ਲਗਭਗ 70 ਸਕੂਲਾਂ ਨੇ ਭਾਗ ਲਿਆ, ਜਿਸ ’ਚ ਸੰਗੀਤ ਗਾਇਨ ਸੋਲੋ, ਸੰਗੀਤ ਗਾਇਨ ਗਰੁੱਪ, ਸੰਗੀਤ ਵਾਦਨ ਸੋਲੋ, ਸੰਗੀਤਵਾਦਨ ਗਰੁੱਪ, ਨ੍ਰਿਤ ਸੋਲੋ, ਨਰਿਤ ਗਰੁੱਪ, ਕਹਾਣੀ ਰਚਨਾ, ਨਾਟਕ, ਵਿਜੁਅਲ ਆਡ ਟੂ ਡੀ ਥਰੀ ਡੀ ਆਦਿ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਸਕੂਲ ਦੀਆਂ ਲਗਭਗ 20 ਵਿਦਿਆਰਥਣਾਂ ਨੇ ਉਕਤ ਵੱਖ-ਵੱਖ ਮੁਕਾਬਲਿਆਂ ’ਚ ਭਾਗ ਲਿਆ ਅਤੇ ਜਿੱਤ ਪ੍ਰਾਪਤ ਕੀਤੀ।

ਉਨ੍ਹਾਂ ਕਿਹਾ ਕਿ ਸੰਗੀਤ ਗਾਇਨ ਸੋਲੋ ਮੁਕਾਬਲੇ ’ਚ ਅਸਲੀਨ ਕੌਰ ਨੇ 60 ਟੀਮਾਂ ’ਚੋਂ ਪਹਿਲਾ, ਲੋਕ ਨਾਚ ਗਰੁੱਪ ਮੁਕਾਬਲੇ ’ਚ ਲੁੱਡੀ ਪਾ ਕੇ 70 ਟੀਮਾਂ ’ਚੋਂ ਸ਼੍ਰੇਆ ਭੱਲਾ, ਮੰਨਤ ਪ੍ਰੀਤ ਕੌਰ, ਤਕਦੀਰ ਕੌਰ, ਯੁਕਤੀ ਵਰਮਾ ਨੇ ਟੀਮ ਸਮੇਤ ਪਹਿਲੇ ਸਥਾਨ ’ਤੇ ਆ ਕੇ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਨ੍ਰਿਤ ਸੋਲੋ ’ਚ ਜਾਨਵੀ ਨੇ 35 ਟੀਮਾਂ ’ਚੋਂ ਭਾਰਤ ਨਾਟਮ ਨ੍ਰਿਤ ਕਰਕੇ ਦੂਜੇ ਸਥਾਨ ’ਤੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਪ੍ਰਿੰ: ਨਾਗਪਾਲ ਨੇ ਵਿਦਿਆਰਥਣਾਂ ਅਤੇ ਅਧਿਆਪਕਾਂਵਾਂ ਸ੍ਰੀਮਤੀ ਸਰਬਜੀਤ ਕੌਰ, ਭਵਨਪ੍ਰੀਤ ਕੌਰ, ਜਸਪ੍ਰੀਤ ਕੌਰ ਅਤੇ ਸ੍ਰੀਮਤੀ ਹਰਲੀਨ ਕੌਰ ਨੂੰ ਵਧਾਈ ਦਿੰਦਿਆਂ ਅਗਾਂਹ ਜੋਨ ਮੁਕਾਬਲਿਆਂ ’ਚ ਭਾਗ ਲੈਣ ਲਈ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News