





Total views : 5839823







Total views : 5839823ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਉਪਿੰਦਰਜੀਤ ਸਿੰਘ
¸ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਏ ਗਏ ਵੱਖ-ਵੱਖ ਇਮਤਿਹਾਨਾਂ ’ਚ ਸ਼ਾਨਦਾਰ ਨਤੀਜੇ ਪ੍ਰਾਪਤ ਕਰਕੇ ਸੰਸਥਾ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਵਿਦਿਆਰਥੀਆਂ ਨੇ ਬੀ. ਕਾਮ. ਐੱਲ. ਐੱਲ. ਬੀ. (ਪੰਜ ਸਾਲਾ ਕੋਰਸ) ਸਮੈਸਟਰ ਦੂਜਾ ਦੇ ਇਮਤਿਹਾਨਾਂ ’ਚੋਂ ਸ਼ਾਇਨਪ੍ਰੀਤ ਕੌਰ ਨੇ 600 ’ਚੋਂ 477 ਅੰਕਾਂ ਨਾਲ ’ਵਰਸਿਟੀ ’ਚੋਂ ਪਹਿਲਾ ਅਤੇ ਗੁਰਤਾਜਬੀਰ ਸਿੰਘ ਨੇ 448 ਅੰਕਾਂ ਨਾਲ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਜਦਕਿ ਵਿਦਿਆਰਥਣ ਚਾਹਤ ਲਾਂਬਾ ਨੇ ਬੀ. ਏ. ਲਾਅ ਦੀ ਡਿਗਰੀ ’ਚ 77.77% ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ’ਚੋਂ ਪਹਿਲਾ ਸਥਾਨ ਹਾਸਲ ਕੀਤਾ।

ਇਸ ਮੌਕੇ ਡਾਇਰੈਕਟਰ-ਕਮ-ਪ੍ਰਿੰਸੀਪਲ ਪ੍ਰੋ. (ਡਾ.) ਜਸਪਾਲ ਸਿੰਘ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਕਤ ਵਿਦਿਆਰਥੀਆਂ ਦਾ ਆਪਣੇ ਦਫ਼ਤਰ ਵਿਖੇ ਮੂੰਹ ਮਿੱਠਾ ਕਰਵਾਉਣ ਉਪਰੰਤ ਕਿਹਾ ਕਿ ਕਾਲਜ ਦਾ ਵਧੀਆ ਨਤੀਜਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ, ਲਗਨ ਅਤੇ ਮੈਨੇਜਮੈਂਟ ਵੱਲੋਂ ਸਿਖਿਆ ਦਾ ਵਧੀਆ ਵਾਤਾਵਰਣ ਪ੍ਰਦਾਨ ਕਰਨ ਕਰਕੇ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਬੀ. ਏ. ਐੱਲ. ਐੱਲ. ਬੀ. (ਪੰਜ ਸਾਲਾ ਕੋਰਸ) ਸਮੈਸਟਰ 10ਵਾਂ ਦੇ ਹੋਏ ਇਮਤਿਹਾਨਾਂ ’ਚ ਵਿਦਿਆਰਥਣ ਚਾਹਤ ਲਾਂਬਾ ਨੇ 500 ਅੰਕਾਂ ’ਚੋਂ 395 ਅੰਕ ਨਾਲ ਯੂਨੀਵਰਸਿਟੀ ’ਚੋਂ ਦੂਜਾ ਅਤੇ ਡਿਗਰੀ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਮਨਪ੍ਰੀਤ ਕੌਰ ਨੇ 386 ਅੰਕ ਪ੍ਰਾਪਤ ਕਰਕੇ ’ਵਰਸਿਟੀ ’ਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਜਦਕਿ ਐੱਲ. ਐੱਲ. ਬੀ. (ਤਿੰਨ ਸਾਲਾ ਕੋਰਸ) ਸਮੈਸਟਰ ਦੂਜਾ ਦੇ ਹੋਏ ਇਮਤਿਹਾਨਾਂ ’ਚੋਂ ਵਿਦਿਆਰਥਣ ਦਿਸ਼ਾ ਪਸਰਿਚਾ ਨੇ 500 ਅੰਕਾਂ ’ਚੋਂ 368 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ’ਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ’ਚ ਹੋਰ ਵੀ ਮਿਹਨਤ ਕਰਕੇ ਆਪਣਾ ਅਤੇ ਕਾਲਜ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਗੁਨੀਸ਼ਾ ਸਲੂਜਾ, ਡਾ. ਰਾਸ਼ੀਮਾ ਚੰਗੋਤਰਾ, ਡਾ. ਰੈਨੂੰ ਸੈਣੀ, ਡਾ. ਪ੍ਰੀਤ ਇੰਦਰ ਕੌਰ, ਡਾ. ਮੋਹਿਤ ਸੈਣੀ, ਡਾ. ਸੀਮਾ ਰਾਣੀ, ਡਾ. ਦਿਵਯਾ ਸ਼ਰਮਾ, ਡਾ. ਪੁਰਨਿਮਾ ਖੰਨਾ, ਡਾ. ਪਵਨਦੀਪ ਕੌਰ, ਡਾ. ਅਨੀਤਾ, ਡਾ. ਸਿਵਨ ਸਰਪਾਲ, ਡਾ. ਹਰਜੋਤ ਕੌਰ, ਪ੍ਰੋ. ਰਿਚਾ ਜੋਸ਼ੀ, ਪ੍ਰੋ. ਹੇਮਾ ਸਿੰਘ, ਪ੍ਰੋ. ਸੁਗਮ ਆਦਿ ਸਟਾਫ ਮੈਂਬਰ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-