ਤਰਨ ਤਾਰਨ ਤੋ ਕਾਂਗਰਸੀ ਉਮੀਦਵਾਰ ਦੇ ਨਾਮ ਦੀ ਦੇਰੀ ਵਿਰੋਧੀਆ ਲਈ ਹੱਲਾਸ਼ੇਰੀ

4878609
Total views : 5841131

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਸੁਖਮਿੰਦਰ ਸਿੰਘ ‘ਗੰਡੀ ਵਿੰਡ’

ਵਿਧਾਨ ਸਭਾ ਹਲਕਾ ਤਰਨ ਤਾਰਨ ਤੋ ਆਪ ਦੇ ਵਧਾਇਕ ਡਾ: ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋ ਬਾਅਦ ਕਿਸੇ ਸਮੇ ਵੀ ਜਿਮਨੀ ਚੋਣ ਦੇ ਹੋਣ ਵਾਲੇ ਐਲਾਨ ਨੂੰ ਮੁੱਖ ਰਖਦਿਆ ਉਮੀਦਵਾਰ ਐਲਾਨਣ ਦੀ ਪਹਿਲਕਦਮੀ ਕਰਦਿਆ ਸ਼੍ਰੋਮਣੀ ਅਕਾਲੀ ਦਲ ਵਲੋ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਹਲਕਾ ਇੰਚਾਰਜ ਤੇ ਉਮੀਦਵਾਰ ਐਲਾਨ ਕਰਨ ਤੋ ਤਾਰੁੰਤ ਬਾਅਦ ਆਪ ਵਲੋ ਵੀ ਹਰਮੀਤ ਸਿੰਘ ਸੰਧੂ ਨੂੰ ਹਲਕਾ ਇੰਚਾਰਜ ਵਜੋ ਐਲਾਨਿਆ ਗਿਆ ਹੈ, ਪਰ ਉਨਾਂ ਦੇ ਹੀ ਉਮੀਦਵਾਰ ਬਨਣਾ ਤੈਅ ਹੋਣ ਕਰਕੇ ਦੋਹਾਂ ਪਾਰਟੀਆ ਵਲੋ ਆਪਣੀਆ ਸਿਆਸੀ ਤੇ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆ ਗਈਆਂ ਹਨ।

ਜਿੰਨਾ ਦੇ ਮੁਕਾਬਲੇ ਕਾਂਗਰਸ ਦੇ ਵਧਾਇਕ ਰਹੇ ਤੇ ਹਲਕਾ ਇੰਚਾਰਜ ਡਾ: ਧਰਮਵੀਰ ਅਗਨਹੋਤਰੀ ਦੀ ਮੌਤ ਤੋ ਬਾਅਦ ਕਾਂਗਰਸ ਵਲੋ ਕਿਸੇ ਨੂੰ ਵੀ ਹਲਕਾ ਇੰਚਾਰਜ ਨਾ ਲਗਾਏ ਜਾਣ ਕਰਕੇ ਬਿਨਾ ਇੰਚਾਰਜ ਹਲਕੇ ਦੇ ਕਾਂਗਰਸੀ ਆਗੂ ਤੇ ਵਰਕਰ ਅਜੇ ਡਾਵਾਂਡੋਲ ਵਾਲੀ ਸਥਿਤੀ ‘ਚ ਹਨ। ਭਾਂਵੇ ਕਾਂਗਰਸ ਦੀ ਟਿਕਟ ਲਈ ਕਰੀਬ 8 ਦਾਅਵੇਦਾਰ ਹਨ ਤੇ ਉਨਾਂ ਵਲੋ ਆਪਣੇ ਪੱਧਰ ਤੇ ਸਿਆਸੀ ਸਰਗਰਮੀਆਂ ਆਰੰਭੀਆ ਹੋਈਆਂ ਹਨ।

ਪਰ ਕਿਸੇ ਇਕ ਦੇ ਨਾਮ ਦੀ ਹਲਕਾ ਇੰਚਾਰਜ ਜਾਂ ਉਮੀਦਵਾਰ ਵਜੋ ਘੋਸ਼ਣਾ ਹੋਣ ‘ਚ ਦੇਰੀ ਦਾ ਲਾਭ ਵਿਰੋਧੀਆਂ ਨੂੰ ਮਿਲ ਰਿਹਾ ਹੈ,ਇਸ ਸਮੇ ਮਿਲੀ ਜਾਣਕਾਰੀ ਅਨੁਸਾਰ ਜਿਸਤਰਾਂ ਅਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਵਲੋ ਆਪਣੀ ਚੋਣ ਸਰਗਰਮੀ ਤੇਜ ਕੀਤੀ ਹੋਈ ਹੈ ਤੇ ਲੋਕਾਂ ਨੂੰ ਨਾਲ ਜੋੜਨ ਦੀ ਸ਼ੁਰੂ ਕੀਤੀ ਦੌੜ ‘ਚ ਉਨਾਂ ਨਾਲ ਰਲਣਾ ਕਾਂਗਰਸੀ ਉਮੀਦਵਾਰ ਦੇ ਨਾਮ ਦੀ ਦੇਰੀ ਕਾਰਨ ਸ਼ਾਇਦ ਕਾਂਗਰਸ ਲਈ ਔਖਾ ਹੋ ਜਾਏ ।

ਜਿਸ ਕਰਕੇ ਦਬਵੀ ਅਵਾਜ ਟਿਕਟ ਦੇ ਚਾਹਵਾਨ ਵੀ ਇਹੋ ਕਹਿੰਦੇ ਹਨ ਪਾਰਟੀ ਕਿਸੇ ਇਕ ਦੀ ਜੁਮੇਵਾਰੀ ਤੈਅ ਕਰਕੇ ਉਸ ਦੇ ਨਾਮ ਦਾ ਐਲਾਨ ਕਰ ਦੇਵੇ ਤਾਂ ਕਿ ਉਹ ਵੀ ਚੋਣ ਸਰਗਰਮੀ ਸ਼ੁਰੂ ਕਰ ਸਕੇ।ਕਿਉਕਿ ਇਸ ਸਮੇ ਸਾਰੇ ਹੀ ਆਪਣੇ ਆਪ ਨੂੰ ਉਮੀਦਵਾਰ ਸਮਝ ਰਹੇ ਹਨ-ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News