





Total views : 5949192







Total views : 5949192ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਸ੍ਰੀ ਫ਼ਤਹਿਗੜ੍ਹ /ਬੀ.ਐਨ.ਈ ਬਿਊਰੋ
ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਸ੍ਰੀ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਜਿਲ੍ਹਾ ਪੱਧਰੀ ਮੀਟਿੰਗ ਸ੍ਰੀ ਫਤਿਹਗੜ੍ਹ ਸਾਹਿਬ ਦੇ ਗੁਰੂ ਘਰ ਵਿੱਚ ਹੋਈ ਜਿਸ ਵਿੱਚ ਐਡਵੋਕੇਟ ਸੁਤੰਤਰਦੀਪ ਸਿੰਘ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ਉੱਤੇ ਪਹਿਰਾ ਦੇਣ ਨਸ਼ਿਆਂ ਦੇ ਖਾਤਮੇ ਪੰਜਾਬ ਦੇ ਪਾਣੀਆਂ ਦੀ ਕਾਣੀ ਵੰਡ ਲੈਂਡ ਪੋਲਿੰਗ ਪੋਲਸੀ ਖਤਮ ਕਰਨ ਲਈ ਲੈਂਡ ਪੋਲਿੰਗ ਮਾਫੀਏ ਨੂੰ ਪੰਜਾਬ ਚੋਂ ਭਜਾਉਣ ਅਤੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਸੋਚ ਨੂੰ ਹਰ ਘਰ, ਹਰ ਜਵਾਨ, ਹਰ ਕਿਰਸਾਨ, ਹਰ ਮਜਦੂਰ ਤੱਕ ਉਹਨਾਂ ਦੀ ਆਵਾਜ਼ ਪਹੁੰਚਾਉਣ ਅਤੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ 2027 ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀ ਬੇਨਤੀ ਕੀਤੀ।
ਜਿਸ ਵਿੱਚ ਅਕਾਲੀ ਦਲ ਵਾਰਸ ਪੰਜਾਬ ਦੇ ਦੀ ਜਿਲਾ ਸ਼ਹਿਰੀ ਕਮੇਟੀ (ਭਾਈ ਜਸਪਾਲ ਸਿੰਘ ਭਾਈ ਬਲਬੀਰ ਸਿੰਘ ਭਾਈ ਸਾਧੂ ਸਿੰਘ ਜੀ ਅਤੇ ਭਾਈ ਲਖਵੀਰ ਸਿੰਘ ਸੌੌਟੀ, ਨਰਿੰਦਰ ਕੁਮਾਰ ਮੰਡੀ ਗੋਬਿੰਦਗੜ੍ਹ) ਬਲਾਕ ਦੀਆਂ ਕਮੇਟੀਆਂ ਅਤੇ ਪਿੰਡਾਂ ਦੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ ਅਤੇ ਨਵੇਂ ਨਿਯੁਕਤ ਹੋਏ ਅਹੁਦੇਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਜਿਨਾਂ ਵਿੱਚ ਭਾਈ ਮਨਪ੍ਰੀਤ ਸਿੰਘ ਰਾਜੂ ਭਾਈ ਹਾਕਮ ਸਿੰਘ ਜੱਲਾ ਭਾਈ ਭੁਪਿੰਦਰ ਸਿੰਘ ਭਾਈ ਨਵਜੋਤ ਸਿੰਘ ਕਸੁਬੜੀ ਭਾਈ ਪ੍ਰੀਤਮ ਸਿੰਘ ਭਾਈ ਸਿਮਰਨਜੀਤ ਸਿੰਘ ਬਾੜਾ ਭਾਈ ਹਰਸ਼ਵੀਰ ਸਿੰਘ ਖੇੜੀ ਨੌਧ ਸਿੰਘ ਭਾਈ ਅਵਤਾਰ ਸਿੰਘ ਖਮਾਣੋ ਭਾਈ ਸਰਜ ਸਿੰਘ ਮੀਰਪੁਰ ਭਾਈ ਤਲਵਿੰਦਰ ਸਿੰਘ ਅੱਤੇਵਾਲੀ ਭਾਈ ਆਸ਼ਨਦੀਪ ਸਿੰਘ ਅੱਤੇਵਾਲੀ ਨੂੰ ਜਿਲਾ ਬਲਾਕ ਅਤੇ ਪਿੰਡ ਲੇਵਲ ਤੇ ਆਹਦੇਦਾਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੀਟਿੰਗ ਵਿੱਚ ਭਾਈ ਸੁਖਦਰਸ਼ਨ ਸਿੰਘ ਭਾਈ ਨਵਦੀਪ ਸਿੰਘ ਪੰਜ ਮੈਂਬਰੀ ਕਮੇਟੀ ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਭਾਈ ਸੰਦੀਪ ਸਿੰਘ ਰਪਾਲੋ ਹਲਕਾ ਪੈਲ ਤੋਂ ਉਚੇਚੇ ਤੌਰ ਤੇ ਸ਼ਾਮਿਲ ਹੋਏ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-