





Total views : 5841191







Total views : 5841191ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਸੁਖਮਿੰਦਰ ਸਿੰਘ ਗੰਡੀ ਵਿੰਡ
ਵਿਧਾਨ ਸਭਾ ਹਲਕਾ ਤਰਨ ਤਾਰਨ ਤੋ ਆਪ ਦੇ ਡਾ: ਕਸ਼ਮੀਰ ਸਿੰਘ ਸੋਹਲ ਅਤੇ ਕਾਂਗਰਸ ਦੇ ਡਾ: ਧਰਮਵੀਰ ਅਗਨੀਹੋਤਰੀ ਦੇ ਦਿਹਾਂਤ ਅਤੇ ਅਕਾਲੀ ਦਲ ਦੇ ਹਰਮੀਤ ਸਿੰਘ ਸੰਧੂ ਵਲੋ ਅਸਤੀਫਾ ਦੇਣ ਤੋ ਬਾਅਦ ਇਹ ਹਲਕਾ ਇੰਨਾ ਪਾਰਟੀਆ ਦੇ ਇੰਚਾਰਜਾਂ ਤੋ ਸੱਖਣਾ ਚੱਲਿਆ ਆ ਰਿਹਾ ਸੀ।ਜਦੋ ਕਿ ਅੱਜ ਤੋ ਕੁਝ ਦਿਨ ਪਹਿਲਾ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵਲੋ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਜਿਥੇ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ ਉਥੇ ਉਨਾਂ ਨੂੰ ਜਿਮਨੀ ਚੋਣ ਵਿੱਚ ਉਮੀਦਵਾਰ ਵਜੋ ਐਲਾਨ ਕੀਤਾ ਗਿਆ ਸੀ। ਜਿੰਨਾ ਤੋ ਬਾਅਦ ਅੱਜ ਆਪ ਵਲੋ ਹਰਮੀਤ ਸਿੰਘ ਸੰਧੂ ਨੂੰ ਹਲਕਾ ਤਰਨ ਤਾਰਨ ਦਾ ਇੰਚਾਰਜ ਲਗਾ ਦਿੱਤਾ ਗਿਆ ਹੈ ਅਤੇ ਉਨਾਂ ਦਾ ਹੀ ਜਿਮਨੀ ਚੋਣ ਵਿੱਚ ਉਮੀਦਵਾਰ ਬਣਾਇਆ ਜਾਣਾ ਲਗਭਗ ਤੈਅ ਹੈ।
ਤਰਨ ਤਾਰਨ ਹਲਕੇ ਨਾਲ ਸਬੰਧਿਤ ਹੀ ਕਿਸੇ ਆਗੂ ਨੂੰ ਸੌਪੀ ਜਾ ਸਕਦੀ ਹੈ ਜੁਮੇਵਾਰੀ
ਇਸ ਤਰਾਂ ਹੀ ਕਾਂਗਰਸ ਦੇ ਇੰਚਾਰਜ ਤੋ ਸੱਖਣੇ ਇਸ ਹਲਕੇ ਤੋ ਕਾਂਗਰਸ ਵਲੋ ਵੀ ਕਿਸੇ ਸਮੇ ਆਪਣੇ ਇੰਚਾਰਜ ਦਾ ਨਾਮ ਐਲਾਨਿਆ ਜਾ ਸਕਦਾ ਹੈ, ਕਿਉਕਿ ਕਾਂਗਰਸ ਆਪਣਾ ਮੁਕਾਬਲਾ ਆਪ ਨਾਲ ਮੰਨ ਰਹੀ ਰਹੀ ਹੈ ਅਤੇ ਆਪ ‘ਚ ਉਠੀਆਂ ਬਗਾਵਤੀ ਸੁਰਾਂ ਕਾਰਨ ਕਸ਼ਗਰਸ ਪਾਰਟੀ ਦਾ ਸਾਰਾ ਧਿਆਨ ਆਪ ਵਲੋ ਐਲਾਨੇ ਜਾਣ ਵਾਲੇ ਇੰਚਾਰਜ ਵੱਲ ਲੱਗਾ ਹੋਇਆ ਸੀ ।
ਜਿਸ ਕਰਕੇ ਕਾਂਗਰਸ ਵਲੋ ਵੀ ਤਰਨ ਤਾਰਨ ਹਲਕੇ ਵਿੱਚ ਚੰਗਾ ਅਧਾਰ ਰੱਖਦੇ ਹਰਮੀਤ ਸਿੰਘ ਸੰਧੂ ਨੂੰ ਟੱਕਰ ਦੇਣ ਕਿਸੇ ਸਮਰੱਥ ਆਗੂ ਨੂੰ ਇਕ ਦੋ ਦਿਨਾਂ ‘ਚ ਹਲਕੇ ਦੀ ਵਾਗਡੋਰ ਸੌਪ ਦਿੱਤੀ ਜਾਏਗੀ। ਜਿਸ ਸਬੰਧੀ ਪਤਾ ਲੱਗਾ ਹੈ ਕਿ ਹਲਕੇ ਵਿੱਚੋ ਹੀ ਕਿਸੇ ਕਾਂਗਰਸੀ ਆਗੂ ਦੇ ਸਿਰ ਇਹ ਜੁਮੇਵਾਰੀ ਪਾਈ ਜਾ ਸਕਦੀ ਹੈ।
ਜਿਸ ਸਬੰਧੀ ਗੱਲ਼ ਕਰਦਿਆ ਸੀਨੀਅਰ ਕਾਂਗਰਸੀ ਆਗੂ ਸ: ਹਰਸ਼ਰਨ ਸਿੰਘ ਮੱਲ਼ਾ ਸੋਹਲ ਨੇ ਕਿਹਾ ਕਿ ਪਾਰਟੀ ਹਲਕੇ ਜਿਹੜੇ ਵੀ ਕਾਂਗਰਸੀ ਆਗੂ ਨੂੰ ਜੁਮੇਵਾਰੀ ਸੌਪੇਗੀ ਉਸ ਦਾ ਡੱਟ ਕੇ ਸਾਥ ਦਿੱਤਾ ਜਾਏਗਾ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-