





Total views : 5841191







Total views : 5841191ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ
ਫਿਰੌਤੀਆਂ ਮੰਗਣ ਦੇ ਮਾਮਲੇ ਵਿਚ ਪਹਿਲਾਂ ਤੋ ਗ੍ਰਿਫ਼ਤਾਰ ਕੀਤੇ ਕਥਿਤ ਤਿੰਨ ਬਦਮਾਸ਼ਾ ਦੇ ਚੱਲ ਰਹੇ ਰਿਮਾਂਡ ਦੌਰਾਨ ਅੱਜ ਵੇਰਕਾ ਬਾਈਪਾਸ ਨੇੜੇ ਹਥਿਆਰ ਦੀ ਬਰਾਮਦਗੀ ਲਈ ਲਿਆਂਦਾ ਗਿਆ ਇਕ ਬਦਮਾਸ਼ ਅਮਨਦੀਪ ਸਿੰਘ ਏ.ਐਸ.ਆਈ. ਦਾ ਪਿਸਤੌਲ ਖੋਹਣ ਦੌਰਾਨ ਹੋਈ ਹੱਥੋਪਾਈ ਦੌਰਾਨ ਪੁਲਿਸ ਦੀ ਗੋਲੀ ਲੱਗਣ ਨਾਲ ਬਦਮਾਸ਼ ਜਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਹਥਿਆਰ ਬ੍ਰਾਮਦੀ ਲਈ ਦੱਸੇ ਟਿਕਾਣੇ ‘ਤੇ ਮੁਲਜਮ ਨੂੰ ਲਿਜਾਅ ਰਹੀ ਸੀ ਪੁਲਿਸ ਪਾਰਟੀ
ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿਅੱਜ ਪੁਲਿਸ ਪਾਰਟੀ ਨੇ ਅਮਨਦੀਪ ਸਿੰਘ ਉਰਫ਼ ਅਮਨ ਪਲਵਾਨ ਵਾਸੀ ਪਿੰਡ ਸੈਦੋਕੇ, ਥਾਣਾ ਮਹਿਤਾ, ਅੰਮ੍ਰਿਤਸਰ ਦਿਹਾਤੀ ਨੂੰ ਉਸਦੇ ਖੁਲਾਸੇ ਅਨੁਸਾਰ ਹਥਿਆਰ (01 ਪਿਸਤੌਲ .30 ਬੋਰ) ਬਰਾਮਦ ਕਰਨ ਲਈ ਗਏ ਤਾ ਪੁਲਿਸ ਨੂੰ ਮੌਕੇ ‘ਤੇ ਰੁੱਝੇ ਦੇਖ ਕੇ, ਮੁਲਜ਼ਮ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਏਐਸਆਈ ਅਮਰੀਕ ਸਿੰਘ ਦਾ ਪਿਸਤੌਲ ਖੋਹਨ ਲਗਾ ਤਾਂ ਗੁੱਥਮ ਗੁੱਥੀ ਦੌਰਾਨ ਹੋਈ ਝੜਪ ਦੌਰਾਨ ਇੱਕ ਗੋਲੀ ਅਮਨਦੀਪ ਦੇ ਲੱਗੀ। ਉਸਨੂੰ ਤੁਰੰਤ ਡਾਕਟਰੀ ਦੇਖਭਾਲ ਲਈ ਹਸਪਤਾਲ ਲਿਜਾਇਆ ਗਿਆ।ਇਸ ਮਾਮਲੇ ਵਿੱਚ ਹਰਪ੍ਰੀਤ ਉਰਫ ਹੈਪੀ ਅਤੇ ਸਿਮਰਨ ਨੂੰ ਵੀ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਵਿੱਚ ਹੈਪੀ ਜ਼ਖਮੀ ਹੋ ਗਿਆ ਸੀ ਅਤੇ ਇਲਾਜ ਅਧੀਨ ਹੈ।ਇਸ ਸਬੰਧੀ ਤਾਜ਼ਾ ਐਫਆਈਆਰ ਨੰਬਰ 124 ਮਿਤੀ 26/07/25 ਨੂੰ ਧਾਰਾ 109,132,221,262,62 ਬੀਐਨਐਸ 25 ਆਰਮਜ਼ ਐਕਟ ਅਧੀਨ ਥਾਣਾ ਸਦਰ ਅੰਮ੍ਰਿਤਸਰ ਦਰਜ ਕੀਤੀ ਗਈ ਸੀ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-