





Total views : 5841191







Total views : 5841191ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ ਬੱਬੂ ਬੰਡਾਲਾ, ਜਤਿੰਦਰ ਬੱਬਲਾ
ਫੋਕਲ ਪੁਆਇੰਟ ਐਸੋਸੀਏਸ਼ਨ ਤਰਨ ਤਾਰਨ ਦੀ ਵਿਸ਼ੇਸ਼ ਮੀਟਿੰਗ ਵਾਟਰ ਵਰਕਸ ਕੰਪਲੈਕਸ ਵਿਖੇ ਹੋਈ।ਜਿਸ ਵਿੱਚ ਤਰਨ ਤਾਰਨ ਫੋਕਲ ਪੁਆਇੰਟ ਦੇ ਸਮੂਹ ਪਲਾਟ ਹੋਲਡਰਜ਼ ਵੱਲੋਂ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਜਤਿੰਦਰਜੀਤ ਸਿੰਘ ਕੈਰੋ ਤੇ ਜਗਜੀਤ ਸਿੰਘ ਢਿੱਲੋਂ ਵੱਲੋਂ ਫੋਕਲ ਪੁਆਇੰਟ ਦੀਆਂ ਲੰਬੇ ਸਮੇਂ ਤੋਂ ਤੁਰੀਆਂ ਆ ਰਹੀਆਂ ਮੁਸ਼ਕਲਾਂ ਤੇ ਹੋਰ ਵਿਕਾਸ ਕਾਰਜਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਐਸੋਸੀਏਸ਼ਨ ਦੇ ਵਫਦ ਵੱਲੋਂ ਬੀਤੇ ਦਿਨੀ ਉਦਯੋਗ ਮੰਤਰੀ ਸ਼੍ਰੀ ਸੰਜੀਵ ਅਰੋੜਾ ਜੀ ਨੂੰ ਮਿਲ ਕੇ ਇਸ ਫੋਕਲ ਪੁਆਇੰਟ ਦੀਆਂ ਲੰਬੇ ਸਮੇਂ ਤੋਂ ਤੁਰੀਆਂ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਾਇਆ ਗਿਆ ਸੀ ਜਿਸ ਤੇ ਉਦਯੋਗ ਮੰਤਰੀ ਜੀ ਵੱਲੋਂ ਇਸ ਫੋਕਲ ਪੁਆਇੰਟ ਦੇ ਦੱਸੇ ਗਏ ਮਸਲਿਆਂ ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।ਇਸ ਮੌਕੇ ਪੁੱਜੇ ਪਲਾਟ ਹੋਲਡਰਜ ਵੱਲੋਂ ਆ ਰਹੀਆ ਮੁਸ਼ਕਿਲਾਂ ਬਾਰੇ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਤੇ ਆਪਣੇ ਆਪਣੇ ਸੁਝਾਅ ਰੱਖੇ ਗਏ।
ਇਸ ਮੌਕੇ ਪਲਾਟ ਹੋਲਡਰਜ ਵੱਲੋਂ ਸਮੂਹਿਕ ਤੌਰ ਤੇ ਜ਼ੋਰ ਦੇ ਕੇ ਕਿਹਾ ਕਿ ਫੋਕਲ ਪੁਆਇੰਟ ਦੇ ਆਉਣ ਵਾਲੇ ਸਮੇਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਪੂਰੀ ਮਿਆਰਤਾ ਨਾਲ ਅਮਲ ਵਿੱਚ ਲਿਆਉਣ ਲਈ ਐਸੋਸੀਏਸ਼ਨ ਦੀ ਨਵੀਂ ਟੀਮ ਦਾ ਗਠਿਤ ਕੀਤਾ ਜਾਵੇ ਜਿਸ ਤੇ ਸਭ ਦੀ ਸਹਿਮਤੀ ਨਾਲ ਜਤਿੰਦਰਜੀਤ ਸਿੰਘ ਕੈਰੋ ਨੂੰ ਫੋਕਲ ਪੁਆਇੰਟ ਐਸੋਸੀਏਸ਼ਨ ਤਰਨ ਤਾਰਨ ਦਾ ਪ੍ਰਧਾਨ ਜਗਜੀਤ ਸਿੰਘ ਢਿੱਲੋ ਜਨਰਲ ਸਕੱਤਰ ਵਾਹਿਗੁਰੂ ਸਿੰਘ ਵਿੱਤ ਸਕੱਤਰ ਪ੍ਰਿਤਪਾਲ ਸਿੰਘ ਲਾਟੀ ਮੀਤ ਪ੍ਰਧਾਨ, ਕਰਮਜੀਤ ਸਿੰਘ ਮੀਤ ਪ੍ਰਧਾਨ, ਵਿਕਾਸ ਚੌਪੜਾ ਜਾਇੰਟ ਵਿੱਤ ਸਕੱਤਰ, ਨਵਨੀਤ ਸਿੰਘ ਪ੍ਰੈਸ ਸਕੱਤਰ ਇਸ ਤੋਂ ਇਲਾਵਾ ਜਤਿੰਦਰ ਸਿੰਘ ਪਨੇਸਰ, ਓੰਕਾਰ ਸਿੰਘ,ਦਲਜੀਤ ਸਿੰਘ ਬੇਦੀ, ਗੁਰਪ੍ਰੀਤ ਸਿੰਘ ਬਰਮਾ, ਰਜਿੰਦਰ ਸਿੰਘ ਬਾਊ, ਰਜਿੰਦਰ ਕੁੰਦਰਾ (ਸਾਰੇ ਮੁੱਖ ਸਲਾਹਕਾਰ) ਚੁਣੇ ਗਏ। ਜਿਨਾਂ ਦਾ ਸਮੂਹ ਪਲਾਟ ਹੋਲਡਰਜ਼ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਤੇ ਇਸ ਚੋਣ ਪ੍ਰਤੀ ਨਿੱਘੀ ਮੁਬਾਰਕਬਾਦ ਦਿੱਤੀ ਗਈ।ਇਸ ਮੌਕੇ ਐਸੋਸੀਏਸ਼ਨ ਦੇ ਚੁਣੇ ਗਏ ਨੁਮਾਇਦਿਆਂ ਵੱਲੋਂ ਸਮੂਹ ਪਲਾਟ ਹੋਲਡਰਜ਼ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਇਸ ਫੋਕਲ ਪੁਆਇੰਟ ਦੀ ਬਿਹਤਰੀ ਲਈ ਤਨੋ ਮਨੋ ਇੱਕਜੁੱਟ ਹੋ ਕੇ ਸੇਵਾਵਾਂ ਨਿਭਾਉਣਗੇ ਤੇ ਇਸ ਫੋਕਲ ਪੁਆਇੰਟ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਦੀ ਦੇਖਰੇਖ ਕਰਨ ਵਿੱਚ ਵੀ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਗੇ। ਇਸ ਮੌਕੇ ਐਸੋਸੀਏਸ਼ਨ ਦੇ ਪਹਿਲਾਂ ਰਹਿ ਚੁੱਕੇ ਪ੍ਰਧਾਨ ਹਰਭਜਨ ਸਿੰਘ ਕੈਰੋ ਵੱਲੋਂ ਇਹ ਚੋਣ ਕਰਾਏ ਜਾਣ ਤੇ ਸਹਿਮਤੀ ਤੇ ਫਰਾਖਦਿਲੀ ਦਿਖਾਉਂਦਿਆਂ ਇਸ ਚੁਣੀ ਗਈ ਨਵੀਂ ਟੀਮ ਨੂੰ ਵਧਾਈ ਦਿੱਤੀ ਤੇ ਨਵੀਂ ਚੁਣੀ ਗਈ ਐਸੋਸੀਏਸ਼ਨ ਨੂੰ ਹਰ ਤਰਹਾਂ ਸਾਥ ਦੇਣ ਦਾ ਭਰੋਸਾ ਦਵਾਇਆ। ਇਸ ਮੌਕੇ ਪੁੱਜੇ ਪਲਾਟ ਹੋਲਡਰਜ਼ ਚੋਂ ਗੁਰਿੰਦਰ ਸਿੰਘ ਲੋਹੇ ਵਾਲਾ, ਸਾਹਿਬ ਸਿੰਘ, ਕੁਲਬੀਰ ਸਿੰਘ ਤੁੜ, ਇੰਦਰਪਾਲ ਸਿੰਘ ਵਾਲੀਆ, ਜਗਜੀਤ ਸਿੰਘ ਸਿਟੀ ਵਾਲੇ,ਰਾਜੂ ਗਰਿਲਾਂ ਵਾਲੇ,ਬਾਊ ਕਿੱਕੀ ਕੁਮਾਰ ਵਾਲੇ, ਜਗਰੂਪ ਸਿੰਘ ਗੋਲਡੀ, ਬਾਊ ਰਜੇਸ਼ ਕੁਮਾਰ, ਜਗਦੀਸ਼ ਜੋਸ਼ੀ, ਜਗਦੀਸ਼ ਸਿੰਘ, ਅਮਰ ਸਿੰਘ, ਗੁਰਦਿਆਲ ਸਿੰਘ, ਦਰਸ਼ਨ ਸਿੰਘ ਭੂਈ, ਗਗਨਦੀਪ ਸਿੰਘ,ਗੁਰਦੇਵ ਸਿੰਘ ਨਾਗੀ, ਸੁਖਵੰਤ ਸਿੰਘ, ਬਲਦੇਵ ਸਿੰਘ ਪੰਨੂ ਤੇ ਹੋਰ ਵੱਡੀ ਗਿਣਤੀ ਵਿੱਚ ਪਲਾਟ ਹੋਲਡਰਜ਼ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
