ਸੀ.ਬੀ.ਆਈ ਕੋਰਟ ਨੇ 1992 ‘ਚ ਹੋਏ ਫਰਜੀ ਪੁਲਿਸ ਮੁਕਾਬਲੇ ਦੇ ਦੋਸ਼ੀ ਚੌਕੀ ਇੰਚਾਰਜ ਨੂੰ ਕੀਤਾ ਬਰੀ

4948614
Total views : 5949205

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਮੋਹਾਲੀ/ਬੀ.ਐਨ.ਈ ਬਿਊਰੋ

ਮੋਹਾਲੀ ਸਥਿਤ ਵਿਸ਼ੇਸ਼ ਸੀ.ਬੀ.ਆਈ. ਜੱਜ ਮਨਜੋਤ ਕੌਰ ਦੀ ਅਦਾਲਤ ਨੇ ਸਾਲ 1992 ਦੇ ਇਕ ਪੁਲਿਸ ਮੁਕਾਬਲੇ ਵਿਚ ਤਤਕਾਲੀ ਚੌਕੀ ਇੰਚਾਰਜ ਨੂੰ ਬਰੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਚੌਕੀ ਸ਼ਾਹਬਾਜ਼ਪੁਰ ਦੇ ਤਤਕਾਲੀ ਇੰਚਾਰਜ ਗੁਰਨਾਮ ਸਿੰਘ ਨੂੰ

ਪਿੰਡ ਗੁਲਾਲੀਪੁਰ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਕਰਨਵੀਰ ਸਿੰਘ ਨੂੰ ਸਾਲ 1992 ਵਿਚ ਅਗਵਾ ਕਰਨ ਅਤੇ ਫਰਜ਼ੀ ਪੁਲਿਸ ਮੁਕਾਬਲਾ ਬਣਾ ਕਤਲ ਕਰਨ ਦੇ ਦੋਸ਼ ਵਿਚ ਨਾਮਜ਼ਦ ਕੀਤਾ ਗਿਆ ਸੀ। ਉਹ ਇਸ ਕੇਸ ਵਿਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ। ਇਕਲੌਤਾ ਵਿਅਕਤੀ ਸੀ, ਜਿਸਨੂੰ ਅੱਜ ਮੁਹਾਲੀ ਵਿਖੇ ਸੁਣਵਾਈ ਮੌਕੇ ਬਰੀ ਕਰ ਦਿੱਤਾ ਗਿਆ। ਅੱਜ ਅਦਾਲਤ ਵਿਖੇ ਪੁਰਾਣੇ ਪੁਲਿਸ ਮੁਕਾਬਲਿਆਂ ਸਬੰਧੀ ਦਰਜ ਦੋ ਕੇਸਾਂ ਦਾ ਵੱਖ-ਵੱਖ ਅਦਾਲਤਾਂ ਵਲੋਂ ਨਿਪਟਾਰਾ ਕੀਤਾ ਗਿਆ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ –

Share this News