ਪੁਲਿਸ ਦੇ ਦੋ ਸਿਪਾਹੀਆਂ ਦੇ 1993 ‘ਚ ਹੋਏ ਫਰਜੀ ਪੁਲਿਸ ਮੁਕਾਬਲੇ ਦੇ ਦੋਸ਼ੀ ਥਾਂਣਦੇਾਰ ਨੂੰ ਸੀ.ਬੀ.ਆਈ ਕੋਰਟ ਨੇ ਸੁਣਾਈ ਸਜ਼ਾ ਤੇ 50.000 ਦਾ ਜੁਰਮਾਨਾ

4948611
Total views : 5949201

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਮੋਹਾਲੀ/ਬੀ.ਐਨ.ਈ ਬਿਊਰੋ

1993 ਵਿਚ ਮੁੱਛਲ ਦੇ ਸਿਪਾਹੀ ਸੁਰਮੁਖ ਸਿੰਘ ਤੇ ਖੇਲਾ ਦੇ ਸਿਪਾਹੀ ਸੁਖਵਿੰਦਰ ਸਿੰਘ ਨੂੰ ਅਪ੍ਰੈਲ 1993 ਵਿਚ ਬਿਆਸ ਪੁਲਿਸ ਵਲੋਂ ਚੁੱਕ ਕੇ ਲੋਪੋਕੇ ਪੁਲਿਸ ਵਲੋਂ ਝੂਠੇ ਮੁਕਾਬਲੇ ਦਿਖਾ ਕੇ ਕਤਲ ਕਰਨ ਦਾ ਮੁਕਦਮਾ ਚੱਲ ਰਿਹਾ ਸੀ, ਉਸ ਸਮੇਂ ਸੁਰਮੁਖ ਸਿੰਘ ਦੀ ਉਮਰ ਤਕਰੀਬਨ 24 ਸਾਲ ਦੇ ਕਰੀਬ ਸੀ ਅਤੇ ਸੁਖਵਿੰਦਰ ਸਿੰਘ ਜਿਸ ਦੀ ਉਮਰ 24 ਤੋਂ 25 ਸਾਲ ਦੱਸੀ ਜਾ ਰਹੀ ਹੈ। 

ਇਹਨਾਂ ਨੂੰ ਪੁਲਿਸ ਦੇ ਹੀ ਕੁਝ ਮੁਲਾਜ਼ਮ ਘਰੋਂ ਇਹ ਕਹਿ ਕੇ ਲੈ ਗਏ ਸੀ ਕਿ ਤੁਹਾਨੂੰ ਵੱਡੇ ਸਾਹਿਬ ਨੇ ਬੁਲਾਇਆ ਹੈ ਉਸ ਤੋਂ ਬਾਅਦ ਇਹਨਾਂ ਦੋਨਾਂ ਦਾ ਕੁਝ ਵੀ ਪਤਾ ਨਹੀਂ ਚੱਲਿਆ।ਅੱਜ ਮੋਹਾਲੀ ਅਦਾਲਤ ਵੱਲੋਂ ਮਾਮਲੇ ਉਸ ਸਮੇਂ ਦੇ ਥਾਣੇਦਾਰ ਪਰਮਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜਦਕਿ ਧਰਮ ਸਿੰਘ ਕਸ਼ਮੀਰ ਸਿੰਘ ਅਤੇ ਦਰਬਾਰਾ ਸਿੰਘ  ਨੂੰ ਸਬੂਤਾਂ ਦੀ ਘਾਟ ਹੋਣ ਕਾਰਨ ਬਰੀ ਕਰ ਦਿੱਤਾ ਗਿਆ। ਅੱਜ ਮੋਹਾਲੀ ਦੀ ਸੀਬੀਆਈ ਅਦਾਲਤ ਨੇ ਪਰਮਜੀਤ ਸਿੰਘ ਨੂੰ 364 ਮਾਮਲੇ ’ਚ 343 ਮਾਮਲੇ ਵਿੱਚ 10 ਸਾਲ ਦੀ ਸਜ਼ਾ ਅਤੇ 50,000 ਜੁਰਮਾਨਾ ਲਗਾਇਆ ਗਿਆ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ –

Share this News