





Total views : 5840983







Total views : 5840983ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਬੀ.ਐਨ.ਈ ਟੀਮ
ਸ਼ੌ੍ਮਣੀ ਅਕਾਲੀ ਦਲ ਵਲੋ ਅੱਜ ਝਬਾਲ ਵਿਖੇ ਇਕ ਰੈਲੀ ਕਰਕੇ ਸੇਵਾਮੁਕਤ ਪ੍ਰਿੰਸੀਪਲ ਸਲਵਿੰਦਰ ਕੌਰ ਰੰਧਾਵਾ ਨੂੰ ਆਪਣਾ ਉਮੀਦਵਾਰ ਐਲਾਨੇ ਜਾਣ ਤੋ ਬਾਅਦ ਸਿਆਸੀ ਫਿਜਾ ਮੱਘਣੀ ਸ਼ੁਰੂ ਹੋ ਗਈ ਹੈ। ਪਰ ਅਕਾਲੀ ਦਲ ਛੱਡ ਕੇ ਆਪ ‘ਚ ਸ਼ਾਮਿਲ ਹੋਏ ਸ: ਹਰਮੀਤ ਸਿੰਘ ਸੰਧੂ ਦੇ ਨਾਮ ਦਾ ਭਾਂਵੇ ਪਾਰਟੀ ਵਲੋ ਅਜੇ ਅਧਿਕਾਰਤ ਤੌਰ ‘ਤੇ ਐਲਾਨ ਨਹੀ ਕੀਤਾ ਗਿਆ ਪਰ ਉਨਾਂ ਨੂੰ ਜਿਮਨੀ ਚੋਣ ਵਿੱਚ ਆਪ ਵਲੋ ਟਿਕਟ ਮਿਲਣੀ ਤੈਅ ਮੰਨਿਆ ਜਾ ਰਿਹਾ ਹੈ।
ਟਿਕਟ ਦੇ ਚਾਹਵਾਨਾਂ ਤੇ ਸਾਰੇ ਆਗੂਆਂ ਨੂੰ ਭਰੋਸੇ ‘ਚ ਲੈਕੇ ਹੀ ਉਮੀਦਵਾਰ ਦੇ ਨਾਮ ਦਾ ਅਧਿਕਾਰਤ ਤੌਰ ‘ਤੇ ਕੀਤਾ ਜਾਏਗਾ ਐਲਾਨ
ਜਿਸ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਪਾਰਟੀ ਵਲੋ ਟਿਕਟ ਦੇ ਸਾਰੇ ਚਾਹਵਾਨਾਂ ਤੇ ਆਗੂਆਂ ਨੂੰ ਇਕ ਪਲੇਟ ਫਾਰਮ ‘ਤੇ ਲਿਆ ਕੇ ਹੀ ਹਰਮੀਤ ਸਿੰਘ ਸੰਧੂ ਦਾ ਨਾਮ ਦਾ ਐਲਾਨ ਕੀਤਾ ਜਾਏਗਾ। ਜਿਸ ਕਰਕੇ ਝਬਾਲ ਇਲਾਕੇ ਵਿੱਚ ਅਹਿਮ ਸਥਾਨ ਰੱਖਦੇ ਚੀਮਾਂ ਗਰੁੱਪ ਨੂੰ ਵੀ ਨਾਲ ਤੋਰਿਆ ਜਾਏਗਾ, ਜਿਸ ਦੇ ਆਗੂ ਮੋਨੂੰ ਚੀਮਾ ਵਲੋ ਪਾਰਟੀ ਤੋ ਟਿਕਟ ਮੰਗੀ ਜਾ ਰਹੀ ਸੀ।

ਜਿਸ ਸਬੰਧੀ ਗੱਲ ਕਰਨ ‘ਤੇ ਮੋਨੂੰ ਚੀਮਾਂ ਨੇ ਵੀ ਪਾਰਟੀ ਦੇ ਹੁਕਮਾ ਦੀ ਪਾਲਣਾ ਕੀਤੇ ਜਾਣ ਦੀ ਗੱਲ ਕਰਦਿਆ ਅਕਾਲੀ ਦਲ ਦੀ ਅੱਜ ਦੀ ਰੈਲੀ ਨੂੰ ਅਸਫਲ ਦੱਸਦਿਆ ਕਿ ਚੀਮਾਂ ਗਰੁੱਪ ਵਲੋ ਝਬਾਲ ਵਿਖੇ ਕਰਾਈ ਜਾਣ ਵਾਲੀ ਰੈਲੀ ਆਪਣੇ ਆਪ ‘ਚ ਇਕ ਰਿਕਾਰਡ ਰੈਲੀ ਹੋਵੇਗੀ, ਜਿਸ ਕਰਕੇ ਮੰਨਿਆ ਜਾ ਰਿਹਾ ਹੈ ਆਪ ਦੇ ਉਮੀਦਵਾਰ ਵਲੋ ਵੀ ਝਬਾਲ ਤੋ ਹੀ ਆਪਣੀ ਚੋਣ ਮੁਹਿੰਮ ਦਾ ਅਗਾਜ ਕੀਤਾ ਜਾਏਗਾ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
