





Total views : 5949201







Total views : 5949201ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ
ਅੱਜ ਪਾਵਨ ਸ਼੍ਰੀ ਵਾਲਮੀਕਿ ਤੀਰਥ, ਅੰਮ੍ਰਿਤਸਰ (ਪੰਜਾਬ) ਵਿਖੇ ਵਾਲਮੀਕਿ ਸਮਾਜ ਦੇ ਧਾਰਮਿਕ ਆਗੂਆਂ ਦੀ ਇਕ ਮਹੱਤਵਪੂਰਨ ਮੀਟਿੰਗ ਹੋਈ। ਇਸ ਮੀਟਿੰਗ ਵਿਚ ਭਗਵਾਨ ਵਾਲਮੀਕਿ ਜੀ ਦੇ ਮੰਦਰ ਦੀ ਧਾਰਮਿਕ ਮਰਿਆਦਾ ਨੂੰ ਕਾਇਮ ਰੱਖਣ ਲਈ ਇਕ ਇਤਿਹਾਸਕ ਅਤੇ ਸਰਾਹਣਯੋਗ ਫੈਸਲਾ ਲਿਆ ਗਿਆ। ਇਹ ਫੈਸਲਾ ਪੂਰੇ ਸਮਾਜ ਲਈ ਇਕ ਰਾਹ ਦਰਸਾਉਣ ਵਾਲਾ ਕਦਮ ਸਾਬਤ ਹੋਵੇਗਾ।ਸ਼੍ਰੋਮਣੀ ਵਾਲਮੀਕਿ ਤੀਰਥ ਪਰਬੰਧਕ ਕਮੇਟੀ ਦੇ ਸੰਸਥਾਪਕ ਅਤੇ ਪ੍ਰਧਾਨ ਬਲਦੇਵ ਸਿੰਘ ਮਹਾਰਾਜ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਅਤੇ ਇਹ ਖੁਸ਼ੀ ਜਤਾਈ ਕਿ ਅੱਜ ਦਾ ਵਾਲਮੀਕਿ ਸਮਾਜ ਆਪਣੇ ਧਾਰਮਿਕ ਸਥਾਨਾਂ ਦੀ ਰੱਖਿਆ, ਮਰਿਆਦਾ ਅਤੇ ਦੇਖਭਾਲ ਲਈ ਜਾਗਰੂਕ ਹੋ ਰਿਹਾ ਹੈ।
ਬਲਦੇਵ ਸਿੰਘ ਮਹਾਰਾਜ ਨੇ ਕਿਹਾ ਕਿ ਇਹ ਜਾਗਰੂਕਤਾ ਇਹ ਦਰਸਾਉਂਦੀ ਹੈ ਕਿ ਸਮਾਜ ਹੁਣ ਆਪਣੇ ਧਾਰਮਿਕ ਹੱਕਾਂ ਅਤੇ ਪਹਿਚਾਣ ਲਈ ਇਕਜੁੱਟ ਹੋ ਰਿਹਾ ਹੈ। ਇਹ ਚੇਤਨਾ ਨੇੜੇ ਭਵਿੱਖ ਵਿਚ ਪਾਵਨ ਸ਼੍ਰੀ ਵਾਲਮੀਕਿ ਤੀਰਥ, ਅੰਮ੍ਰਿਤਸਰ ਦੀ ਪੂਰਨ ਅਜ਼ਾਦੀ ਵੱਲ ਇਕ ਨਿਰਣਾਇਕ ਪਗ ਸਾਬਤ ਹੋਏਗੀ।ਉਹਨਾਂ ਭਰੋਸਾ ਦਿਲਾਇਆ ਕਿ ਉਹ ਦਿਨ ਹੁਣ ਦੂਰ ਨਹੀਂ ਜਦੋਂ ਸ਼੍ਰੀ ਵਾਲਮੀਕਿ ਤੀਰਥ ਨੂੰ ਸਰਕਾਰੀ ਦਖਲਅੰਦਾਜ਼ੀ ਤੋਂ ਪੂਰੀ ਤਰ੍ਹਾਂ ਮੁਕਤ ਕਰਕੇ ਇਕ ਸੁਤੰਤਰ ਧਾਰਮਿਕ ਸਥਾਨ ਵਜੋਂ ਸਥਾਪਤ ਕੀਤਾ ਜਾਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
