ਤਰਨ ਤਾਰਨ ਹਲਕੇ ‘ਦੀ ਜਿਮਨੀ ਚੋਣ ਲਈ ਸ਼ੌ੍ਮਣੀ ਅਕਾਲੀ ਦਲ ਨੇ ਉਮੀਦਵਾਰ ਦੇ ਨਾਮ ਦਾ ਐਲਾਨ ਕਰਕੇ ਮਾਰੀ ਬਾਜੀ

4878502
Total views : 5840952

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਸੁਖਮਿੰਦਰ ਸਿੰਘ ਗੰਡੀ ਵਿੰਡ

ਮਾਝੇ ਦੀ ਇਤਿਹਾਸਕ ਧਰਤੀ ਵਜੋ ਜਾਣੇ ਜਾਂਦੇ ਜਿਲਾ ਤਰਨ ਤਾਰਨ ਦੇ ਕਸਬਾ ਝਬਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਹੋਈ ਭਰਵੀ ਰੈਲੀ ‘ਚ ਪੁੱਜੇ ਸ: ਸੁਖਬੀਰ ਸਿੰਘ ਬਾਦਲ ਨੇ ਰੈਲੀ ‘ਚ ਹੋਏ ਰਿਕਾਰਡਤੋੜ ਇੱਕਠ ਨੂੰ ਵੇਖਦਿਆ ਪਾਰਟੀ ‘ਚ ਸ਼ਾਮਿਲ ਹੋਏ ਅਜਾਦ ਗਰੁੱਪ ਦੀ ਮੁਖੀ ਬੀਬੀ ਸਲਵਿੰਦਰ ਕੌਰ ਰੰਧਾਵਾ ਆਪਣਾ ਪਾਰਟੀ ਉਮੀਦਵਾਰ ਤੇ ਹਲਕਾ ਇੰਚਾਰਜ ਨਿਯੁਕਤ ਕਰਦਿਆ ਆਪਣਾ ਉਮੀਦਵਾਰ ਐਲਾਨ ਕਰਕੇ ਬਾਜੀ ਮਾਰਦਿਆ ਵਰਕਰਾਂ ਨੂੰ ਅੱਜ ਤੋ ਹੀ ਬੀਬੀ ਸਲਵਿੰਦਰ ਕੌਰ ਰੰਧਾਵਾ ਦੀ ਚੋਣ ਮੁਹਿੰਮ ‘ਚ ਜੁੱਟ ਜਾਣ ਦੀ ਆਪੀਲ ਕੀਤੀ ।

ਅਕਾਲੀ ਦਲ ਛੱਡ ਕੇ ਆਪ ‘ਚ ਗਏ ਹਰਮੀਤ ਸਿੰਘ ਸੰਧੂ ਦੀਆਂ ਸੱਜੀਆਂ/ਖੱਬੀਆਂ ਬਾਹਵਾਂ ਰਹੇ ਅਕਾਲੀ ਆਗੂਆਂ ਦੀ ਹਾਜਰੀ ਨੇ ਬਾਦਲ ਦਾ ਵਧਾਇਆ ਮਨੋਬੱਲ

ਇਸ ਚੋਣ ਰੈਲੀ ‘ਚ ਸਭ ਤੋ ਜਿਆਦਾ ਸ: ਬਾਦਲ ਨੂੰ ਇਸ ਗੱਲ ਨੇ ਪ੍ਰਭਾਵਿਤ ਕੀਤਾ ਕਿ ਪਾਰਟੀ ਛੱਡ ਕੇ ਆਪ ‘ਚ ਸ਼ਾਮਿਲ ਹੋਏ ਹਰਮੀਤ ਸਿੰਘ ਸੰਧੂ ਦੇ ਸਾਰੇ ਨਜਦੀਕੀ ਸਾਥੀ ਰਹੇ ਅਕਾਲੀ ਆਗੂ ਜਿੰਨਾ ਨੂੰ ਉਹ ਸੱਜੀਆਂ ਖੱਬੀਆ ਬਾਹਵਾਂ ਮੰਨਦੇ ਸਨ। ਇਸ ਰੈਲੀ ‘ਚ ਹਾਜਰ ਹੀ ਨਹੀ ਰਹੇ ਸਗੋ ਉਨਾਂ ਵਲੋ ਇਸ ਦੀ ਸਫਲਤਾ ਲਈ ਅਹਿਮ ਭੁਮਿਕਾ ਵੀ ਨਿਭਾਈ ਗਈ, ਆਪ ਨੇ ਭਾਂਵੇ ਅਜੇ ਹਰਮੀਤ ਸਿੰਘ ਸੰਧੂ ਦੇ ਉਮੀਦਵਾਰ ਨਾਮ ਦਾ ਐਲਾਨ ਨਹੀ ਕੀਤਾ ਪਰ ਉਨਾਂ ਦਾ ਹੀ ਆਪ ਵਲੋ ਚੋਣ ਲੜਨਾ ਤੈਅ ਮੰਨਿਆ ਜਾ ਰਿਹਾ ਹੈ।ਜਿਹੜੇ ਅਕਾਲੀ ਆਗੂ ਕਿਸੇ ਸਮੇ ਉਨਾਂ ਲਈ ਵੋਟਾਂ ਮੰਗਦੇ ਰਹੇ ਸਨ , ਉਹ ਹੁਣ ਉਨਾਂ ਦੇ ਵਿਰੋਧ ‘ਚ ਬੀਬੀ ਸਲਵਿੰਦਰ ਕੌਰ ਰੰਧਾਵਾ ਲਈ ਵੋਟਾਂ ਦੀ ਮੰਗ ਕਰਨਗੇ।ਦੂਜੇ ਪਾਸੇ ਕਾਂਗਰਸ ਦੇ ਕਰੀਬ ਅੱਠ ਆਗੂ ਟਿਕਟ ਲਈ ਦੌੜ ਲਗਾ ਰਹੇ ਹਨ, ਜਿੰਨਾ ਵਿੱਚੋ ਚਾਰ ਇਲਾਕਾ ਝਬਾਲ ਨਾਲ ਸਬੰਧਿਤ ਹਨ।ਜਿਸ ਕਰਕੇ ਜੇਕਰ ਇਸ ਖੇਤਰ ਦੇ ਕਿਸੇ ਕਾਂਗਰਸੀ ਆਗੂ ਨੂੰ ਟਿਕਟ ਮਿਲੀ ਤਾਂ ਅੱਜ ਦੇ ਹਾਲਤਾਂ ਮੁਤਾਬਿਕ ਅਕਾਲੀ ਦਲ ਤੇ ਕਾਂਗਰਸ ਦਾ ਗੜ੍ਹ ਮੰਨੇ ਜਾਂਦੇ ਇਸ ਖੇਤਰ ਵਿੱਚ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਹੀ ਮੁਕਾਬਲਾ ਬਣ ਕੇ ਰਹਿ ਸਕਦਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News