ਭੂਰੀ ਵਾਲੇ ਬਾਬਿਆਂ ਨੇ ਲਗਾਏ ਅੰਮ੍ਰਿਤਸਰ ਦੇ ਪ੍ਰਵੇਸ਼ ਦਵਾਰ ਨੇੜੇ ਸ਼ਾਨਦਾਰ ਦਰਖ਼ਤ

4912882
Total views : 5894941

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ ਮਿੱਕੀ ਗੁਮਟਾਲਾ 

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਵੱਲੋਂ ਜ਼ਿਲ੍ਹੇ ਵਿੱਚ ਬਰਸਾਤ ਦੇ ਇਸ ਮੌਸਮ ਦੌਰਾਨ ਵੱਧ ਤੋਂ ਵੱਧ ਦਰਖਤ ਲਗਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਸੰਪਰਦਾਇ ਕਾਰ ਸੇਵਾ ਭੂਰੀ ਵਾਲੇ ਬਾਬਾ ਕਸ਼ਮੀਰ ਸਿੰਘਬਾਬਾ ਸੁਖਵਿੰਦਰ ਸਿੰਘ ਅਤੇ ਉਹਨਾਂ ਦੀ ਵਾਤਾਵਰਣ ਟੀਮ ਵਲੋਂ ਮਿਸ਼ਨ ਗ੍ਰੀਨ ਅੰਮ੍ਰਿਤਸਰਕਲੀਨ ਅੰਮ੍ਰਿਤਸਰ ਮੁਹਿੰਮ ਤਹਿਤ ਗੋਲਡਨ ਗੇਟ ( ਵਲਾ ਬਾਈਬਸ ) ਦੇ ਵਿੱਚਲੇ ਡਿਵਾਈਡਰ ਉਤੇ ਖੂਬਸੂਰਤ ਰੁੱਖ ਲਗਾਏ। 

ਡਿਪਟੀ ਕਮਿਸ਼ਨਰ ਨੇ ਕੀਤਾ ਧੰਨਵਾਦ ਅਤੇ ਹੋਰ ਲੋਕਾਂ ਨੂੰ ਵੀ ਦਿੱਤਾ ਅੱਗੇ ਆਉਣ ਦਾ ਸੱਦਾ

ਇੰਨਾ ਛੇ ਕਿਸਮਾਂ ਦੇ ਬੂਟਿਆਂ ਵਿੱਚ ਨਿੰਮਪਿਲਕਣਕਚਨਾਰਕੁਸੁਮਚਕਰਸੀਆ ਅਤੇ ਅਮਲਤਾਸ ਜਿਹੇ 100 ਤੋਂ ਵੱਧ ਵਾਤਾਵਰਣ ਨੂੰ ਸੁੰਦਰ ਬਣਾਉਣ ਵਾਲੇ ਰੁੱਖ ਲਗਾਏ ਗਏ।  ਇਹਨਾਂ ਰੁੱਖਾਂ ਦੀ ਸੁਰੱਖਿਆ ਲਈ ਜੰਗਲੇ ( ਟ੍ਰੀ ਗਾਰਡ) ਵੀ ਲਗਾਏ ਗਏ।

  ਡਿਪਟੀ ਕਮਿਸ਼ਨਰ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਬਾ ਜੀ ਨੇ ਵਾਤਾਵਰਨ ਦੀ ਸੰਭਾਲ ਲਈ ਪਹਿਲਾਂ ਵੀ ਵੱਡੇ ਪ੍ਰੋਜੈਕਟ ਕੀਤੇ ਹਨ ਅਤੇ ਹੁਣ ਉਹਨਾਂ ਵੱਲੋਂ ਫਿਰ ਅੰਮ੍ਰਿਤਸਰ ਦੇ ਚੌਗਿਰਦੇ ਨੂੰ ਸਾਫ ਰੱਖਣ ਲਈ ਦਰਖ਼ਤ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਹਨਾਂ ਨੇ ਹੋਰ ਵੀ ਸੰਸਥਾਵਾਂ ਅਤੇ ਜ਼ਿਲ੍ਹਾ ਵਾਸੀਆਂ ਨੂੰ ਅੱਗੇ ਆਉਣ ਦਾ ਸੱਦਾ ਦਿੰਦੇ ਕਿਹਾ ਕਿ ਬਰਸਾਤ ਦੇ ਇਸ ਮੌਸਮ ਵਿੱਚ ਵੱਧ ਤੋਂ ਵੱਧ ਦਰਖਤ ਆਪਣੇ ਜਿਲ੍ਹੇ ਦੇ ਵਿੱਚ ਲਗਾਈਏ ਤਾਂ ਜੋ ਸਾਡੇ ਜਿਲੇ ਵਿੱਚ ਵੱਧ ਰਹੀ ਗਰਮੀ ਅਤੇ ਤਾਪਮਾਨ ਨੂੰ ਘੱਟ ਕੀਤਾ ਜਾ ਸਕੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News