





Total views : 5839878







Total views : 5839878ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅਟਾਰੀ/ਰਾਣਾਨੇਸ਼ਟਾ
ਰਾਸ਼ਟਰੀ ਖੁਰਾਕ ਸੁਰੱਖਿਆ ਐਕਟ-2013 ਅਧੀਨ ਮੁਫ਼ਤ ਰਾਸ਼ਨ ਦਾ ਲਾਭ ਲੈ ਰਹੇ ਸਮੂਹ ਲਾਭਪਾਤਰੀਆਂ ਨੂੰ 14 ਜੁਲਾਈ ਤੋਂ ਪਹਿਲਾਂ-ਪਹਿਲਾਂ ਆਪਣਾ ਈ-ਕੇ. ਵਾਈ. ਸੀ (e-KYC) ਕਰਵਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਭਾਰਤ ਸਰਕਾਰ ਦੀ ਮੇਰਾ ਈ-ਕੇ. ਵਾਈ. ਸੀ. ਫੇਸ ਐਪ ਰਾਹੀਂ ਲਾਭਪਾਤਰੀ ਆਪਣੇ ਮੋਬਾਈਲ ਤੋਂ ਘਰ ਬੈਠੇ ਹੀ ਆਪਣੀ ਈ-ਕੇ. ਵਾਈ. ਸੀ. ਕਰ ਸਕਦੇ ਹਨ।
ਲਾਭਪਾਤਰੀ ਮੋਬਾਇਲ ਐਪ ਰਾਹੀਂ ਘਰ ਬੈਠੇ ਹੀ ਕਰ ਸਕਣਗੇ ਈ-ਕੇ. ਵਾਈ. ਸੀ.

ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਸ: ਅਮਨਜੀਤ ਸਿੰਘ ਸੰਧੂ,ਏ.ਐਫ.ਐਸ.ਓ ਅਮਰਿੰਦਰਪਾਲ ਸਿੰਘ, ਇੰਸ; ਬਲਜੋਤ ਸਿੰਘ, ਇੰਸ; ਗਰਸ਼ਰਨ ਸਿੰਘ ਅਤੇ ਡਿਪੂ ਹੋਲਡਰ ਐਸੋਸੀਏਸ਼ਨ ਰਣਜੀਤ ਸਿੰਘ ਰਾਣਾਨੇਸ਼ਟਾ ਨੇ ਜਾਣਕਾਰੀ ਦੇਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਲਾਭਪਾਤਰੀਆਂ ਨੂੰ 15 ਜੁਲਾਈ, 2025 ਤੱਕ ਆਪਣੀ ਈ-ਕੇ. ਵਾਈ. ਸੀ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਅਤੇ ਈ-ਕੇ. ਵਾਈ. ਸੀ ਨਾ ਕਰਵਾਉਣ ਵਾਲੇ ਲਾਭਪਾਤਰੀਆਂ ਦਾ ਕਣਕ ਦਾ ਕੋਟਾ ਬੰਦ ਹੋ ਸਕਦਾ ਹੈ।ਸਮੂਹ ਲਾਭਪਾਤਰੀ ਆਪਣੇ ਨਜ਼ਦੀਕੀ ਰਾਸ਼ਨ ਡੀਲਰ ਜਾਂ ਆਨਲਾਈਨ ਸਾਧਨਾਂ ਰਾਹੀਂ ਆਪਣੀ ਈ-ਕੇ. ਵਾਈ. ਸੀ ਜਲਦ ਤੋਂ ਜਲਦ ਕਰਵਾਉਣਾ ਯਕੀਨੀ ਬਣਾਉਣ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-