ਤਰਨ ਤਾਰਨ ਹਲਕੇ ਦੀ ਜਿਮਨੀ ਚੋਣ ‘ਚ ਉਮੀਦਵਾਰ ਐਲਾਨਣ ਦੇ ਮਾਮਲੇ ‘ਚ ‘ਆਪ’ ਤੇ ‘ਕਾਂਗਰਸ’ ਹੈਰਾਨਕੁੰਨ ਕਰਨਗੀਆ ਐਲਾਨ

4878219
Total views : 5840546

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਸੁਖਮਿੰਦਰ ਸਿੰਘ ‘ਗੰਡੀ ਵਿੰਡ’

ਵਿਧਾਨ ਸਭਾ ਹਲਕਾ ਤਰਨ ਤਾਰਨ ਜਿਸ ਨੂੰ ਅਕਾਲੀ ਦਲ ਦੀ ਜਗੀਰ ਤੇ ਹਿੰਦ ਪਾਕਿ ਸੀਮਾਂ ਨਾਲ ਲਗਦੇ ਪਿੰਡਾਂ ਦੇ ਅਧਾਰਿਤ ਨਿਰੋਲ ਪੇਡੂ ਤੇ ਪੰਥਕ ਹਲਕਾ ਸਮਝਿਆ ਜਾਂਦਾ ਸੀ, ਜਿਥੋ ਸਾਲ 2022 ਵਿੱਚ ‘ਆਪ’ ਦੇ ਮਰਹੂਮ ਵਧਾਇਕ ਡਾ: ਕਸ਼ਮੀਰ ਸਿੰਘ ਸੋਹਲ ਨੇ ਤਿੰਨ ਵਾਰ ਦੇ ਅਕਾਲੀ ਵਧਾਇਕ ਰਹੇ ਹਰਮੀਤ ਸਿੰਘ ਸੰਧੂ ਨੂੰ ਹਰਾਕੇ ਇਹ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਈ ਸੀ।ਜਿੰਨਾ ਦੇ ਪਿਛਲੇ ਦਿਨੀ ਦਿਹਾਂਤ ਤੋ ਬਾਅਦ ਪੰਜਾਬ ਵਿਧਾਨ ਸਭਾ ਵਿੱਚ ਵੀ ਇਸ ਸੀਟ ਨੂੰ ਖਾਲੀ ਘੋਸ਼ਿਤ ਕਰ ਦਿੱਤਾ ਗਿਆ ਹੈ।ਜਿਸ ਕਰਕੇ ਆਉਣ ਵਾਲੇ ਸਮੇ ‘ਚ ਇਸ ਸੀਟ ਤੇ ਜਿਮਨੀ ਚੋਣ ਹੋਣਾ ਤੈਅ ਹੈ , ਜਿਸ ਨੂੰ ਜਿੱਤਣ ਲਈ ਮੌਜੂਦਾ ਸਰਕਾਰ ਹਰ ਸੰਭਵ ਉਪਰਾਲਾ ਕਰੇਗੀ ਪਰ ਦਿਹਾਤੀ ਪਿੰਡਾਂ ਦੇ ਅਧਾਰਿਤ ਇਹ ਹਲਕਾ ਹੋਣ ਕਰਕੇ ਜਲੰਧਰ ਤੇ ਲੁਧਿਆਣਾ ਵਾਂਗ ਇਹ ਸੀਟ ਅਸਾਨੀ ਨਾਲ ਜਿੱਤ ਜਾਣਾ ਸੌਖਾ ਨਹੀ ਹੋਵੇਗਾ।

ਭਾਂਵੇ ਕਿਆਸ ਅਰਾਈਆਂ ਲਗਾਈਆ ਜਾ ਰਹੀਆ ਸਨ ਕਿ ਅਕਾਲੀ ਦਲ ਤੋ ਅਸਤੀਫਾ ਦੇ ਚੁੱਕੇ ਹਰਮੀਤ ਸਿੰਘ ਸੰਧੂ ਨੂੰ ‘ਆਪ’ ਵਲੋ ਪਾਰਟੀ ਵਿੱਚ ਸ਼ਾਮਿਲ ਕਰਕੇ ਇਹ ਚੋਣ ਲੜਾਈ ਜਾ ਸਕਦੀ ਹੈ. ਪਰ ਆਪ ਦੇ ਅੰਦਰੋ ਤੇ ਬਾਹਰੋ ਉਨਾਂ ਦੀ ਖੁਲੇਆਮ ਵਿਰੋਧਤਾ ਹੋਣ ਕਰਕੇ ਪਾਰਟੀ ਨੇ ਟਿਕਟ ਦੇ ਅੱਧੀ ਦਰਜਨ ਚਾਹਵਾਨਾਂ ਨੂੰ ਨਰਾਜ ਕਰਨ ਦੀ ਥਾਂ ਇਕ ਅਜਿਹੇ ਅਕਾਲੀ ਪਿਛੋਕੜ ਵਾਲੇ ਆਗੂ ਦੀ ਭਾਲ ਕਰ ਲਈ ਹੈ, ਜੋ ਸਭ ਨੂੰ ਰਾਸ ਆ ਸਕਦਾ ਹੈ, ਜਿਸ ਨੂੰ ਆਉਣ ਵਾਲੇ ਦਿਨਾਂ ‘ਚ ਹਲਕਾ ਇੰਚਾਰਜ ਵਜੋ ਵੀ ਐਲਾਨਿਆ ਜਾ ਸਕਦਾ ਤਾਂ ਜੋ ਉਹ ਜਿਮਨੀ ਚੋਣ ਤੋ ਪਹਿਲਾਂ ਹਲਕੇ ਦੇ ਵਿਕਾਸ ਕੰਮ ਕਰਵਾ ਸਕੇ। ਪਾਰਟੀ ਸੂਤਰਾਂ ਮੁਤਾਬਿਕ ਇਸ ਸਬੰਧੀ ਸਾਰੀ ਵਿਉਤਬੰਦੀ ਵੀ ਕੀਤੀ ਜਾ ਚੁੱਕੀ ਹੈ।
ਇਸ ਤਰਾਂ ਹੀ ਤਰਨ ਤਾਰਨ ਤੋ ਕਾਂਗਰਸ ਦੇ ਵਧਾਇਕ ਰਹੇ ਡਾ: ਧਰਮਵੀਰ ਅਗਨੀਹੋਤਰੀ ਦੇ ਦਿਹਾਂਤ ਤੋ ਬਾਅਦ ਕਾਂਗਰਸ ਵਲੋ ਅਜੇ ਤੱਕ ਭਾਂਵੇ ਕਿਸੇ ਨੂੰ ਵੀ ਇਸ ਹਲਕੇ ਦਾ ਇੰਚਾਰਜ ਨਹੀ ਲਗਾਇਆ ਗਿਆ ਪਰ ਪਿਛਲੇ ਸਮੇ ‘ਚ ਜਿਸ ਤਰਾਂ ਕਰੀਬ ਅੱਧੀ ਦਰਜਨ ਕਾਂਗਰਸੀ ਆਗੂਆਂ ਨੇ ਇਸ ਹਲਕੇ ਵਿੱਚ ਆਪਣੀਆਂ ਸਰਗਰਮੀਆਂ ਤੇਜ ਕੀਤੀਆ ਹੋਈਆਂ ਹਨ ਅਤੇ ਹਰ ਇਕ ਦੇ ਦੁੱਖ ਸੁੱਖ ਸ਼ਰੀਕ ਹੋ ਰਹੇ ਹਨ , ਜਿਸ ਨੂੰ ਮੁੱਖ ਰੱਖਕੇ ਹਰ ਕੋਈ ਪਾਰਟੀ ਟਿਕਟ ‘ਤੇ ਆਪਣਾ ਦਾਅਵਾ ਠੋਕ ਰਿਹਾ ਹੈ, ਪਰ ਕਾਂਗਰਸ ਹਾਈਕਮਾਂਡ ਸਾਲ 2027 ਵਿੱਚ ਹੋਣ ਵਾਲੀਆ ਚੋਣਾਂ ਨੂੰ ਵੇਖਦਿਆ ਟਿਕਟ ਦੇ ਚਾਹਵਾਨਾਂ ਵਿੱਚੋ ਇਕ ਨੂੰ ਟਿਕਟ ਦੇ ਕੇ ਦੂਜੇ ਨੂੰ ਨਰਾਜ ਕਰਨ ਦੀ ਥਾਂ ਕਿਸੇ ਅਜਿਹੇ ਆਗੂ ਨੂੰ ਟਿਕਟ ਦੇ ਚੋਣ ਮੈਦਾਨ ‘ਚ ਉਤਾਰਨਾ ਚਾਹੁੰਦੀ ਹੈ, ਜੋ ਸਾਰਿਆ ਨੂੰ ਲੈਕੇ ਤੁਰ ਸਕਦਾ ਹੋਵੇ ਜਿਸ ਕਰਕੇ ਪਤਾ ਲੱਗਾ ਹੈ ਕਿ ਆਪ ਨੂੰ ਮੁਕਾਬਲਾ ਦੇਣ ਲਈ ਪਾਰਟੀ ਵਲੋ ਦੋ ਨਾਂਵਾ ‘ਤੇ ਚਰਚਾ ਚੱਲ ਰਹੀ ਹੈ ਜੋ ਇਥੋ ਲੋਕ ਸਭਾ ਦੀ ਚੋਣ ਲੜ ਚੁੱਕੇ ਹਨ।ਬਾਕੀ ਆਉਣ ਵਾਲੇ ਦਿਨਾਂ ‘ਚ ਪਾਣੀ ਵਾਂਗ ਸਾਰੀ ਸਥਿਤੀ ਸ਼ਪਸਟ ਹੋ ਜਾਏਗੀ ਪਰ ਇਸ ਸੀਟ ਦੀ ਜਿੱਤ ਹਾਰ ਹੀ ਸਾਲ 2027 ਪਾਰਟੀਆ ਦਾ ਭਵਿੱਖ ਤੈਅ ਕਰੇਗੀ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News