





Total views : 5840546







Total views : 5840546ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ
ਅੰਮ੍ਰਿਤਸਰ ਦੇ ਬੱਸ ਅੱਡੇ ਨੇੜੇ ਘਿਉ ਮੰਡੀ ‘ਚ ਇਕ ਹੋਟਲ ‘ਚ ਪੁਲਿਸ ਵਲੋ ਛਾਪੇਮਾਰੀ ਕਰਕੇ ਦੇਹ ਵਪਾਰ ਵਾਲੇ ਤਿੰਨ ਵਿਆਕਤੀਆ ਤੇ ਤਿੰਨ ਲੜਕੀਆਂ ਨੂੰ ਕਾਬੂ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆਂ ਸ੍ਰੀ ਸ਼ੀਤਲ ਸਿੰਘ ਪੀ.ਪੀ.ਐਸ, ਏ.ਸੀ.ਪੀ ਈਸਟਨੇ ਦੱਸਿਆ ਕਿ ਇਹ ਮੁਕੱਦਮਾ ਮਿਤੀ 07-07-2025 ਨੂੰ ਇੰਸਪੈਕਟਰ ਬਲਜਿੰਦਰ ਸਿੰਘ ਸਮੇਤ ਏ ਐਸ ਆਈ ਸਤਨਾਮ ਸਿੰਘ , ਸਿਪਾਹੀ ਅਰਸਦੀਪ ਸਿੰਘ, ਸਿਪਾਹੀ ਗਗਨਦੀਪ ਸਿੰਘ, ਅਤੇ ਲੇਡੀ ਸਿਪਾਹੀ ਜਸਵਿੰਦਰ ਕੋਰ ਗਸਤ ਦੇ ਸਬੰਧ ਵਿੱਚ ਘਿਉ ਮੰਡੀ ਚੌਕ ਮੌਜੂਦ ਸੀ ਕਿ ਉਹਨਾ ਪਾਸ ਮੁਖਬਰ ਖਾਸ ਨੇ ਹਾਜਰ ਆ ਕੇ ਇਤਲਾਹ ਦਿਤੀ ਕਿ ਸਤਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਦੇਵੀ ਦਾਸਪੁਰਾ ਜਿਲਾ ਅੰਮ੍ਰਿਤਸਰ ਦਿਹਾਤੀ ਆਪਣੇ ਬੇਟੇ ਗੁਰਕਰਨ ਸਿੰਘ ਅਤੇ ਮੇਨੇਜਰ ਹਰਿੰਦਰ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਪਿੰਡ ਪੱਖੋਕੇ ਜਿਲਾ ਤਰਨ ਤਾਰਨ ਨਾਲ ਹੋਟਲ ਅੰਮ੍ਰਿਤਸਰ ਹੋਮ ਸਟੇਅ ਨਜਦੀਕ ਵੀਰਭਾਲ ਮੰਦਿਰ ਘਿਉ ਮੰਡੀ ਅੰਮ੍ਰਿਤਸਰ ਕਿਰਾਏ ਤੇ ਲਿਆ ਹੋਇਆ ਹੈ ਜੋ ਉਕਤ ਹੋਟਲ ਵਿੱਚ ਭੋਲੀਆ ਭਾਲੀਆ ਲੜਕੀਆ ਨੂੰ ਵਰਗਲਾ ਕਰਕੇ ਉਹਨਾ ਪਾਸੋ ਜਿਸਮ ਫਿਰੋਸੀ ਦਾ ਧੰਦਾ ਕਰਵਾਉਦੇ ਹਨ ਤੇ ਮੋਟੀ ਕਮਾਈ ਕਰਦੇ ਹਨ ।

ਜੇਕਰ ਹੁਣੇ ਉਕਤ ਹੋਟਲ ਵਿੱਚ ਰੇਡ ਕੀਤਾ ਜਾਵੇ ਤਾ ਉਕਤ ਤਿੰਨੇ ਜਿਸਮ ਫਿਰੋਸੀ ਦਾ ਧੰਦਾ ਕਰਵਾਉਦੇ ਕਾਬੂ ਆ ਸਕਦੇ ਹਨ ਇਤਲਾਹ ਠੋਸ ਅਤੇ ਬੇਲਾਗ ਹੋਣ ਅਤੇ ਜੁਰਮ 3,5.9 ਇੰਮੋਰਲ ਟਰੈਫਿਕ ਪ੍ਰਵੈਸ਼ਨ ਐਕਟ 1956 ਦਾ ਹੋਣਾ ਪਾ ਕੇ ਰੁੱਕਾ ਹਜਾ ਲਿਖੇ ਕੇ ਮੁਕੱਦਮਾ ਦਰਜ ਕਰਨ ਲਈ ਸਿਪਾਹੀ ਗਗਨਦੀਪ ਸਿੰਘ ਨੂੰ ਥਾਣਾ ਭੇਜਿਆ ਤੇ ਇੰਸਪੈਕਟਰ ਬਲਜਿੰਦਰ ਸਿੰਘ ਮੁਖਬਰ ਨੂੰ ਫਾਰਗ ਕਰਕੇ ਸਮੇਤ ਸਾਥੀ ਕਰਮਚਾਰੀਆ ਰਵਾਨਾ ਹੋਟਲ ਅੰਮ੍ਰਿਤਸਰ ਹੋਮ ਸਟੇਅ ਹੋਏ ਤੇ ਹੋਟਲ ਦੇ ਕਾਉਟਰ ਤੋ ਹਰਿੰਦਰ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਪੱਤੀ ਲਹਿੰਦੀ ਬੈਕ ਸਾਇਡ ਅਰਵਿੰਦਰਪਾਲ ਦੀ ਕੋਠੀ ਪਿੰਡ ਪੱਖੋਕੇ ਜਿਲਾ ਤਰਨ ਤਾਰਨ ਜੋ ਬਤੋਰ ਮੇਨੇਜਰ ਕੰਮ ਕਰਦਾ ਸੀ ਅਤੇ ਉਸ ਦੇ ਨਜਦੀਕ ਖੜੇ ਸਤਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਦੇਵੀ ਦਾਸਪੁਰਾ ਜਿਲਾ ਅੰਮ੍ਰਿਤਸਰ ਦਿਹਾਤੀ ਅਤੇ ਕਮਰਾ ਨੰਬਰ 101 ਵਿੱਚੋ ਨਿਕਲੇ ਗੁਰਕਰਨ ਸਿੰਘ ਪੁੱਤਰ ਸਤਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਦੇਵੀ ਦਾਸਪੁਰਾ ਅੰਮ੍ਰਿਤਸਰ ਨੂੰ ਕਾਬੂ ਕੀਤਾ ਤੇ ਕਮਰਾ ਨੰਬਰ 102 ਵਿੱਚ ਤਿੰਨ ਲੜਕੀਆ ਬ੍ਰਾਮਦ ਹੋਈਆ। ਜੋ ਮੁੱਕਦਮਾ ਦਰਜ ਰਜਿਸਟਰ ਕਰਕੇ ਮੁੱਕਦਮਾ ਦੀ ਤਫਤੀਸ਼ ਅਮਲ ਵਿੱਚ ਲਿਉਂਦੀ ਗਈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-